
ਜਲੰਧਰ,(ਸਮਾਜ ਵੀਕਲੀ) (ਪੱਤਰ ਪ੍ਰੇਰਕ)– ਸੀਬੀਐਸੀ ਤੋਂ ਬਾਰਵੀਂ ਜਮਾਤ ਤੱਕ ਮਾਨਤਾ ਪ੍ਰਾਪਤ ਦਕੋਹਾ ਤਲਣ ਰੋਡ ਤੇ ਸਥਿਤ ਚਾਣਕਿਆ ਇੰਟਰਨੈਸ਼ਨਲ ਸਕੂਲ ਵਿਚ ਸਾਲਾਨਾ ਸਪੋਰਟ ਮੀਟ ਕਰਵਾਈ ਗਈ, ਜਿਸ ਵਿਚ 60 ਮੀਟਰ ,100 ਮੀਟਰ ਰੇਸ, ਸੈਕਰੇਸ, ਲੋਂਗ ਜੰਪ ਅਤੇ ਹੋਰ ਵੱਖ- ਵੱਖ ਖੇਡਾਂ ਕਰਵਾਈਆਂ ਗਈਆਂ, ਸਾਰੀਆਂ ਖੇਡਾਂ ਵਿਚ ਵੱਖ-ਵੱਖ ਜਮਾਤ ਦੇ ਵਿਦਿਆਰਥੀਆਂ ਵਲੋਂ ਬੜੇ ਉਤਸ਼ਾਹ ਨਾਲ ਹਿੱਸਾ ਲਿਆ ਗਿਆ, ਮੀਟ ਦੀ ਸ਼ੁਰੂਆਤ ਮੁੱਖ ਮਹਿਮਾਨ ਸਾਬਕਾ ਐਸ ਐਸ ਪੀ ਸਰਦਾਰ ਹਰਵਿੰਦਰ ਸਿੰਘ ਡੱਲੀ ਇੰਟਰਨੈਸ਼ਨਲ ਕਬੱਡੀ ਪਲੇਅਰ ਆਲ ਇੰਡੀਆ ਗੋਲਡ ਮੈਡਲਿਸਟ ਜੀ ਦੇ ਸਵਾਗਤ ਨਾਲ ਕੀਤੀ ਗਈ, ਮੀਟ ਸ਼ੁਰੂ ਹੋਣ ਤੋਂ ਪਹਿਲਾਂ ਸਕੂਲ ਦੇ ਵਿਦਿਆਰਥੀਆਂ ਵੱਲੋਂ ਗੁਰਬਾਣੀ ਕੀਰਤਨ ਕਰਕੇ ਪਰਮਾਤਮਾ ਦਾ ਓਟ ਆਸਰਾ ਲਿਆ ਗਿਆ, ਮੀਟ ਵਿਚ ਜਿੱਥੇ ਬੱਚਿਆਂ ਨੇ ਵੱਡੇ ਪੱਧਰ ਵਿਚ ਹਿੱਸਾ ਲਿਆ ,ਉਸਦੇ ਨਾਲ – ਨਾਲ ਬੱਚਿਆਂ ਦੇ ਮਾਤਾ ਪਿਤਾ ਨੇ ਵੀ ਖੇਡਾਂ ਵਿਚ ਹਿੱਸਾ ਲੈ ਕੇ ਆਨੰਦ ਮਾਣਿਆ, ਇਸ ਦੇ ਨਾਲ ਨਾਲ ਚਾਣਕਿਆ ਇੰਟਰਨੈਸ਼ਨਲ ਸਕੂਲ ਦੇ ਬੱਚਿਆਂ ਵੱਲੋਂ ਗੱਤਕਾ , ਭੰਗੜਾ ,ਸੱਭਿਆਚਾਰਕ ਗੀਤ ਅਤੇ ਹੋਰ ਕਾਫੀ ਪੇਸ਼ਕਾਰੀਆਂ ਕੀਤੀਆਂ ਗਈਆਂ, ਚੇਅਰਮੈਨ ਨਰਿੰਦਰ ਪਾਲ ਸਿੰਘ ਚੰਦੀ ਨੇ ਆਏ ਹੋਏ ਪਤਵੰਤੇ ਸੱਜਣਾਂ ਦਾ ਧੰਨਵਾਦ ਕੀਤਾ ਅਤੇ ਸਭ ਨੂੰ ਦੱਸਿਆ ਕਿ ਸ:ਸੂਬਾ ਸਿੰਘ ਚੰਦੀ ਸਪੋਰਟਸ ਅਕੈਡਮੀ ਵਿਖੇ ਬੱਚਿਆਂ ਨੂੰ ਐਥਲੈਟਿਕਸ, ਜੂਡੋ,ਵਾਲੀਬਾਲ ,ਗੱਤਕਾ ਆਦਿ ਹੋਰ ਖੇਡਾਂ ਦੀ ਟ੍ਰੇਨਿੰਗ ਵੀ ਦਿੱਤੀ ਜਾਂਦੀ ਹੈ, ਮੁੱਖ ਮਹਿਮਾਨ ਸਰਦਾਰ ਹਰਵਿੰਦਰ ਸਿੰਘ ਡੱਲੀ ਨੇ ਸੰਬੋਧਨ ਕਰਦੇ ਹੋਏ ਆਖਿਆ ਕਿ ਮੈਨੂੰ ਬੱਚਿਆਂ ਦਾ ਉਤਸ਼ਾਹ ਵੇਖ ਕੇ ਬਹੁਤ ਖੁਸ਼ੀ ਹੋਈ ਹੈ, ਖੇਡਾਂ ਸਾਨੂੰ ਤੰਦਰੁਸਤੀ ਅਤੇ ਖੁਸ਼ਹਾਲੀ ਦੇ ਮਾਰਗ ਤੇ ਲੈ ਕੇ ਜਾਂਦੀਆਂ ਹਨ ਜਿਸ ਨਾਲ ਇਕ ਚੰਗੇ ਸਮਾਜ ਦੀ ਸਿਰਜਣਾ ਹੁੰਦੀ ਹੈ, ਉਹਨਾਂ ਆਖਿਆ ਕਿ ਮੈਂ ਹਿੱਸਾ ਲੈਣ ਵਾਲੀਆਂ ਟੀਮਾਂ ਨੂੰ ਵਧਾਈ ਦਾ ਪਾਤਰ ਸਮਝਦਾ ਹਾਂ ਜਿਨ੍ਹਾਂ ਨੇ ਇਸ ਦਿਨ ਲਈ ਇੰਨੀ ਮਿਹਨਤ ਕੀਤੀ ਹੈ, ਇਸ ਮੌਕੇ ਜੇਤੂ ਟੀਮਾਂ ਨੂੰ ਮੈਡਲ ਅਤੇ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ, ਜੇਤੂ ਟੀਮਾਂ ਦੇ ਨਾਲ ਨਾਲ ਹਿੱਸਾ ਲੈਣ ਵਾਲੇ ਮਾਤਾ ਪਿਤਾ ਨੂੰ ਵੀ ਸਨਮਾਨਿਤ ਕੀਤਾ ਗਿਆ ਅੰਤ ਵਿਚ ਪ੍ਰਿੰਸੀਪਲ ਬਰਿੰਦਰ ਕੌਰ ਜੀ ਨੇ ਆਪਣੀ ਸਪੀਚ ਦੌਰਾਨ ਬੱਚਿਆਂ ਦੀ ਹੌਸਲਾ ਅਫਜ਼ਾਈ ਕਰਦਿਆਂ ਉਹਨਾਂ ਨੂੰ ਖੇਡਾਂ ਦੇ ਨਾਲ ਨਾਲ ਉੱਚ ਵਿਦਿਆ ਹਾਸਲ ਕਰਨ ਲਈ ਵੀ ਪ੍ਰੇਰਿਤ ਕੀਤਾ ਅਤੇ ਪਹੁੰਚੇ ਹੋਏ ਪਤਵੰਤੇ ਸੱਜਣਾਂ ਦਾ ਅਤੇ ਮੁੱਖ ਮਹਿਮਾਨ ਦਾ ਧੰਨਵਾਦ ਕੀਤਾ। ਇਸ ਸਮੇਂ ਮੁੱਖ ਮਹਿਮਾਨ ਸਰਦਾਰ ਹਰਵਿੰਦਰ ਸਿੰਘ ਡਲੀ , ਭੁਪਿੰਦਰ ਸਿੰਘ ਜੀ ( ਰਿਟਾਇਰਡ ਇੰਸਪੈਕਟਰ ), ਪੁਰਸ਼ੋਤਮ ਗੋਗੀ ਜੀ (ਪ੍ਰਧਾਨ ਬੀਸੀ ਫੈਡਰੇਸ਼ਨ ਪੰਜਾਬ),ਮਨਜੀਤ ਬਾਲੀ ਜੀ (ਸੀਨੀਅਰ ਬੀਜੇਪੀ ਨੇਤਾ) ,ਸੁਖਵਿੰਦਰ ਸਿੰਘ ਖਾਲਸਾ ਜੀ ਅਤੇ ਬੱਚਿਆ ਦੇ ਮਾਤਾ – ਪਿਤਾ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly