ਮਾਨਸਿਕ ਤੇ ਸਰੀਰਕ ਤੰਦਰੁਸਤੀ ਜ਼ਰੂਰੀ – ਡਾ ਕਰਮਜੀਤ ਸੰਧੂ
ਜਲੰਧਰ (ਸਮਾਜ ਵੀਕਲੀ) (ਹਰਜਿੰਦਰ ਸਿੰਘ ਚੰਦੀ)– ਇੰਟਰਨੈਸ਼ਨਲ ਸਕੂਲ ਦਕੋਹਾ – ਤਲ੍ਹਣ ਰੋਡ ਜਲੰਧਰ ਸੀ ਬੀ ਐੱਸ ਈ ਤੋਂ ਬਾਰ੍ਹਵੀਂ ਕਲਾਸ ਤੱਕ (ਮਾਨਤਾ ਪ੍ਰਾਪਤ) ਵਿੱਚ ਨੰਨ੍ਹੇ – ਮੁੰਨੇ ਬੱਚਿਆ ਦਾ ਗ੍ਰੈਜੂਏਸ਼ਨ ਡੇ ਮਨਾਇਆ ਗਿਆ।ਇਹ ਸਮਾਗਮ ਪ੍ਰਿੰਸੀਪਲ ਬਰਿੰਦਰ ਕੌਰ ਅਤੇ ਉਘੇ ਸਮਾਜ ਸੇਵਕ ਸਕੂਲ ਦੇ ਚੇਅਰਮੈਨ ਨਰਿੰਦਰ ਪਾਲ ਸਿੰਘ ਚੰਦੀ ਦੀ ਦੇਖ – ਰੇਖ ਵਿੱਚ ਪ੍ਰਭਾਵਸ਼ਾਲੀ ਢੰਗ ਨਾਲ ਕਰਵਾਇਆ ਗਿਆ। ਇਸ ਸਮਾਗਮ ਵਿੱਚ ਬਤੌਰ ਮੁੱਖ ਮਹਿਮਾਨ ਡਾਕਟਰ ਕਰਮਜੀਤ ਸੰਧੂ ਨੈਚਰੋਪਥੀ, ਮੈਡੀਕਲ ਨਿਊਟ੍ਰਿਸਿਅਨ ਅਤੇ ਯੋਗਾ ਥੈਰੇਪਿਸਟ, ਫਾਉਂਡਰ ਆਫ ਕਿਮ ਵੈਲਨੈਸ ਐਂਡ ਪ੍ਰੈਕਟੀਸ਼ਨਰ ਅਤੇ ਸਰਦਾਰ ਸੁਖਦੇਵ ਸਿੰਘ ਵੱਲੋਂ ਸ਼ਿਰਕਤ ਕੀਤੀ ਗਈ। ਇਸ ਮੌਕੇ ਪ੍ਰਿੰਸੀਪਲ ਬਰਿੰਦਰ ਕੌਰ ਅਤੇ ਚੇਅਰਮੈਨ ਨਰਿੰਦਰ ਪਾਲ ਸਿੰਘ ਚੰਦੀ ਨੇ ਉਚੇਚੇ ਤੌਰ ਤੇ ਪੁੱਜੇ ਮਹਿਮਾਨਾਂ ਦਾ ਪੁਰਜੋਰ ਸਵਾਗਤ ਕੀਤਾ। ਇਸ ਸਮਾਗਮ ਦੀ ਸ਼ੁਰੂਆਤ ਪਰਮਾਤਮਾ ਦਾ ਓਟ ਆਸਰਾ ਲੈਂਦਿਆਂ ਗੁਰਬਾਣੀ ਸ਼ਬਦ ਨਾਲ ਕੀਤੀ ਗਈ। ਇਸ ਮੌਕੇ ਬੱਚਿਆ ਵੱਲੋਂ ਬੁਹਤ ਹੀ ਸ਼ਾਨਦਾਰ ਢੰਗ ਨਾਲ ਰੰਗਾ ਰੰਗ ਪੇਸ਼ਕਾਰੀਆਂ ਦਿੱਤੀਆ । ਪ੍ਰੋਗਰਾਮ ਵਿੱਚ ਡਾਂਸ, ਕਵਿਤਾਵਾਂ ਅਤੇ ਗੀਤਾਂ ਦਾ ਸੁਮੇਲ ਜਿਥੇ ਦਿਲ ਨੂੰ ਆਨੰਦ ਦੇਣ ਵਾਲਾ ਸੀ ਉਥੇ ਇਨ੍ਹਾਂ ਪੇਸ਼ਕਾਰੀਆਂ ਨੇ ਪ੍ਰੋਗਰਾਮ ਨੂੰ ਚਾਰ ਚੰਨ ਲਗਾ ਦਿੱਤੇ। ਇਸ ਮੌਕੇ ਤੇ ਪਹੁੰਚੇ ਮੁੱਖ ਮਹਿਮਾਨ ਡਾਕਟਰ ਮੈਡਮ ਕਰਮਜੀਤ ਸੰਧੂ ਨੇ ਪੰਜਾਬ ਬਾਰੇ ਆਪਣੇ ਸੰਬੋਧਨ ਵਿੱਚ ਪੇਰੈਂਟਸ ਨੂੰ ਦੱਸਿਆ ਕਿ ਪੰਜਾਬ ਕਿਸੇ ਸਮੇਂ ਇਕ ਪਰਫੁੱਲਤ ਸਟੇਟ ਸੀ ਅਤੇ ਪੰਜਾਬੀਆਂ ਨੂੰ ਤੰਦਰੁਸਤ ਮੰਨਿਆ ਜਾਂਦਾ ਸੀ ਪਰ ਅੱਜ ਦੀ ਆਧੁਨਿਕਤਾ ਦੀ ਦੌੜ ਵਿੱਚ ਅਸੀਂ ਮਾਨਸਿਕ ਅਤੇ ਸਰੀਰਕ ਤੌਰ ਉੱਤੇ ਪਛੜ ਗਏ ਹਾਂ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਦੁਬਾਰਾ ਤੰਦਰੁਸਤ ਕਰਨ ਲਈ ਸਾਨੂੰ ਸ਼ੁਰੂਆਤ ਆਪੋ ਆਪਣੇ ਘਰ ਤੋਂ ਕਰਨੀ ਪਵੇਗੀ ਅਤੇ ਇਸ ਵਿੱਚ ਮਾਂ ਦਾ ਬੁਹਤ ਵੱਡਾ ਫਰਜ਼ ਹੈ ਕਿ ਉਹ ਆਪਣੇ ਬੱਚਿਆਂ ਨੂੰ ਘਰ ਵਿੱਚ ਪੌਸ਼ਟਿਕ ਭੋਜਨ ਦੇਣ ਅਤੇ ਬਜਾਰੀ ਫਾਸਟ ਫੂਡ ਤੋਂ ਦੂਰ ਰੱਖਣ । ਉਨ੍ਹਾਂ ਵੱਲੋਂ ਅਜੋਕੇ ਸਮੇਂ ਮੋਬਾਈਲ ਫੋਨ ਤੋਂ ਦੂਰ ਰਹਿਣ ਇਸ ਦੀ ਸੀਮਤ ਵਰਤੋਂ ਕਰਨ ਅਤੇ ਸ਼ਰੀਰਕ ਅਤੇ ਮਾਨਸਿਕ ਤੌਰ ਤੇ ਸਰੀਰਕ ਤੌਰ ਤੇ ਤੰਦਰੁਸਤ ਬਣਨ ਲਈ ਵੀ ਪ੍ਰੇਰਿਤ ਕੀਤਾ। ਪ੍ਰੋਗਰਾਮ ਦੀ ਸਮਾਪਤੀ ਤੇ ਪ੍ਰਿੰਸੀਪਲ ਬਰਿੰਦਰ ਕੌਰ ਅਤੇ ਚੈਅਰਮੈਨ ਨਰਿੰਦਰ ਪਾਲ ਸਿੰਘ ਚੰਦੀ ਵੱਲੋਂ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਪ੍ਰੋਗਰਾਮ ਵਿੱਚ ਉਚੇਚੇ ਤੌਰ ਤੇ ਸ਼ਿਰਕਤ ਕਰਨ ਲਈ ਧੰਨਵਾਦ ਕਰਦਿਆਂ ਜੀ ਆਇਆ ਆਖਿਆ। ਇਸ ਮੌਕੇ ਤੇ ਸਕੂਲ ਦੇ ਹੋਣਹਾਰ ਬੱਚਿਆ ਨੂੰ ਮੈਨੇਜਮੈਂਟ ਵੱਲੋਂ ਸਰਟੀਫਿਕੇਟ ਮੋਮੇਂਟੋ ਦੇ ਕਿ ਸਨਮਾਨਤ ਕੀਤਾ ਗਿਆ। ਇਸ ਮੌਕੇ ਉਚੇਚੇ ਤੌਰ ਤੇ ਪੁੱਜੇ ਬੱਚਿਆਂ ਦੇ ਪੇਰੈਂਟਸ ਨੇ ਸਕੂਲ ਵੱਲੋਂ ਤਿਆਰ ਕੀਤੇ ਗਏ ਇਸ ਖੂਬਸੂਰਤ ਸਮਾਗਮ ਦੀ ਜੰਮ ਕੇ ਪ੍ਰਸ਼ੰਸਾ ਕੀਤੀ।ਇਸ ਤਰਾਂ ਚਾਣਕਿਆ ਸਕੂਲ ਦਾ ਇਹ ਪ੍ਰੋਗਰਾਮ ਅਮਿੱਟ ਛਾਪ ਛੱਡਦਾ ਯਾਦਗਾਰੀ ਹੋ ਨਿੱਬੜਿਆ।‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



