ਚਮਕੌਰ ਸਾਹਿਬ (ਸਮਾਜ ਵੀਕਲੀ): ਚਮਕੌਰ ਸਾਹਿਬ ਥਾਣੇ ਅਧੀਨ ਦਰਿਆ ਤੋਂ ਪਾਰਲੇ ਪਿੰਡ ਮਾਲੇਵਾਲ ਵਿੱਚ ਦਿਨ ਦਿਹਾੜੇ ਨੌਜਵਾਨ ਦਾ ਕੁਹਾੜੀ ਮਾਰ ਕੇ ਕਤਲ ਕਰ ਦਿੱਤਾ ਗਿਆ। ਪੁਲੀਸ ਚੌਕੀ ਬੇਲਾ ਦੇ ਇੰਚਾਰਜ ਸ਼ਿੰਦਰਪਾਲ ਨੇ ਦੱਸਿਆ ਕਿ ਪਿੰਡ ਮਾਲੇਵਾਲ ਦੇ ਨੌਜਵਾਨ ਲਖਵੀਰ ਦਾਸ (35) ਪੁੱਤਰ ਪ੍ਰਕਾਸ਼ ਦਾ ਨਜ਼ਦੀਕੀ ਪਿੰਡ ਘੁੜਕੇਵਾਲ ਦੇ ਹੀ ਲਖਵੀਰ ਸਿੰਘ ਨੇ ਪਰਿਵਾਰ ਦੀ ਅਣਖ ਖਾਤਰ ਗਰਦਨ ’ਤੇ ਕੁਹਾੜੀ ਮਾਰ ਕੇ ਕਤਲ ਕਰ ਦਿੱਤਾ।
ਉਨ੍ਹਾਂ ਦੱਸਿਆ ਕਿ ਲਖਵੀਰ ਦਾਸ ਨੇ ਦੋ ਸਾਲ ਪਹਿਲਾਂ ਨੇੜਲੇ ਪਿੰਡ ਘੁੜਕੇਵਾਲ ਦੀ ਲੜਕੀ ਨਾਲ ਪਰਿਵਾਰ ਦੀ ਮਰਜ਼ੀ ਤੋਂ ਉਲਟ ਪ੍ਰੇਮ ਵਿਆਹ ਕਰਵਾਇਆ ਸੀ, ਜਦੋਂ ਉਹ ਅੱਜ ਆਪਣੀ ਭੈਣ ਨੂੰ ਮਿਲਣ ਲਈ ਆਇਆ ਹੋਇਆ ਸੀ ਤਾਂ ਘਰ ਵਿੱਚ ਬੈਠੇ ਦਾ ਹੀ ਲਖਵੀਰ ਸਿੰਘ ਨੇ ਉਸ ਦੀ ਗਰਦਨ ’ਤੇ ਕਥਿਤ ਤੌਰ ’ਤੇ ਕੁਹਾੜੀ ਮਾਰ ਦਿੱਤੀ। ਮੁਲਾਜ਼ਮ ਮੌਕੇ ਤੋਂ ਫਰਾਰ ਹੋ ਗਿਆ । ਪੁਲੀਸ ਨੇ ਲਾਸ਼ ਕਬਜੇ ਵਿੱਚ ਲੈ ਕੇ ਕੇਸ ਦਰਜ ਕਰ ਲਿਆ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly