HOME ਚੱਕ ਸਾਹਬੂ ਨਹਿਰ ‘ਚ ਡਿੱਗੀ ਹੋਈ ਜੰਗਲੀ ਨੀਲ ਗਾਂ ਨੂੰ ਫਾਰੈਸਟ...

ਚੱਕ ਸਾਹਬੂ ਨਹਿਰ ‘ਚ ਡਿੱਗੀ ਹੋਈ ਜੰਗਲੀ ਨੀਲ ਗਾਂ ਨੂੰ ਫਾਰੈਸਟ ਤੇ ਵਾਈਲਡ ਲਾਈਫ ਡਿਪਾਰਟਮੈਂਟ ਨੇ ਨੌਜਵਾਨਾਂ ਦੇ ਸਹਿਯੋਗ ਨਾਲ ਬਾਹਰ ਕੱਢਿਆ

5

*ਨੀਲ ਗਾਂ ਨੂੰ  ਜੰਗਲ ‘ਚ ਸੁਰੱਖਿਅਤ ਜਗਾ ‘ਤੇ ਛੱਡਿਆ ਜਾਵੇਗਾ-ਰੇਂਜ ਅਫਸਰ ਜਸਵੰਤ ਸਿੰਘ ਕਟਾਰੀਆ*

ਫਿਲੌਰ/ਅੱਪਰਾ,  (ਸਮਾਜ ਵੀਕਲੀ)  (ਦੀਪਾ)-ਕਰੀਬੀ ਪਿੰਡ ਚੱਕ ਸਾਹਬੂ ਵਾਲੀ ਨਹਿਰ ‘ਚ ਡਿੱਗੀ ਹੋਈ ਜੰਗਲੀ ਨੀਲ ਗਾਂ ਨੂੰ  ਫਾਰੈਸਟ ਤੇ ਵਾਈਲਡ ਲਾਈਫ ਡਿਪਾਰਟਮੈਂਟ ਨੇ ਨੌਜਵਾਨਾਂ ਦੇ ਸਹਿਯੋਗ ਨਾਲ ਦੋ ਘੰਟੇ ਦੀ ਮੁਸ਼ੱਕਤ ਤੋਂ ਬਾਅਦ ਬਾਹਰ ਕੱਢ ਲਿਆ | ਇਸ ਮੌਕੇ ਇਕੱਤਰ ਨੌਜਵਾਨਾਂ ਜਸਵੀਰ ਸਿੰਘ ਸ਼ੀਰਾ ਸਾਬਕਾ ਮੈਂਬਰ ਪੰਚਾਇਤ,  ਗੌਰਵ ਤੇ ਹੋਰ ਨੌਜਵਾਨਾਂ ਨੇ ਦੱਸਿਆ ਕਿ ਜਿਵੇਂ ਹੀ ਉਨਾਂ ਨੂੰ  ਪਤਾ ਲੱਗਿਆ ਕਿ ਇੱਕ ਜੰਗਲੀ ਜਾਨਵਰ ਨਹਿਰ ‘ਚ ਡਿੱਗਿਆ ਹੋਇਆ ਹੈ ਤਾਂ ਉਨਾਂ ਨੇ ਉਸਨੂੰ ਬਾਹਰ ਕੱਢਣ ਲਈ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ | ਨਹਿਰ ‘ਚ ਤਿੰਨ ਫੁੱਟ ਤੱਕ ਪਾਣੀ ਸੀ, ਜਿਸ ਕਾਰਣ ਜੰਗਲੀ ਜਾਨਵਰ ਦੀ ਜਾਨ ਨੂੰ  ਵੀ ਖਤਰਾ ਸੀ | ਇਸ ਸੰਬੰਧ ‘ਚ ਫਾਰੈਸਟ ਤੇ ਵਾਈਲਡ ਲਾਈਫ ਡਿਪਾਰਟਮੈਂਟ ਫਿਲੌਰ ਨੂੰ  ਸੂਚਿਤ ਕੀਤਾ ਗਿਆ ਤਾਂ ਰੇਂਜ ਅਫਸਰ ਸ. ਜਸਵੰਤ ਸਿੰਘ ਕਟਾਰੀਆ ਨੇ ਤਰੁੰਤ ਕਾਰਵਾਈ ਕਰਦੇ ਹੋਏ ਬੀਟ ਇੰਚਾਰਜ ਬਿਕਰਮਜੀਤ ਸਿੰਘ ਦੀ ਅਗਵਾਈ ‘ਚ ਇੱਕ ਟੀਮ ਉਕਤ ਜਗਾ ‘ਤੇ ਭੇਜ ਦਿੱਤੀ | ਸਮੂਹ ਟੀਮ ਵਲੋਂ ਇਲਾਕੇ ਦੇ ਨੌਜਵਾਨਾਂ ਦੇ ਸਹਿਯੋਗ ਨਾਲ ਲਗਭਗ ਦੋ ਘੰਟੇ ਦੀ ਮੁਸ਼ੱਕਤ ਤੋਂ ਬਾਅਦ ਬਾਹਰ ਕੱਢ ਲਿਆ | ਇਸ ਮੌਕੇ ਰੇਂਜ ਅਫਸਰ ਸ. ਜਸਵੰਤ ਸਿੰਘ ਕਟਾਰੀਆ ਨੇ ਦੱਸਿਆ ਕਿ ਜੰਗਲੀ ਨੀਲ ਗਾਂ ਨੂੰ  ਜੰਗਲ ‘ਚ ਸੁਰੱਖਿਅਤ ਜਗਾ ‘ਤੇ ਛੱਡ ਦਿੱਤਾ ਜਾਵੇਗਾ |

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

 

Previous articleਬ੍ਰਾਜ਼ੀਲ ਵਿੱਚ ਕੁਦਰਤੀ ਆਫ਼ਤ: 90 ਕਿਲੋਮੀਟਰ ਦੇ ਤੂਫ਼ਾਨ ਨੇ ‘ਸਟੈਚੂ ਆਫ਼ ਲਿਬਰਟੀ’ ਨੂੰ ਢਾਹ ਦਿੱਤਾ
Next articleThe UAE Minister’s Warning and mistakes made by Labour party