HOME ਚੇਅਰਮੈਨ ਹੇਮ ਰਾਜ ਰਾਜ਼ੀ ਸਾਹਨੇਵਾਲ ਨੂੰ ਪਾਰਟੀ ਹਾਈਕਮਾਂਡ ਵਲੋਂ ਬੀਸੀ ਵਿੰਗ ਪੰਜਾਬ...

ਚੇਅਰਮੈਨ ਹੇਮ ਰਾਜ ਰਾਜ਼ੀ ਸਾਹਨੇਵਾਲ ਨੂੰ ਪਾਰਟੀ ਹਾਈਕਮਾਂਡ ਵਲੋਂ ਬੀਸੀ ਵਿੰਗ ਪੰਜਾਬ ਦਾ ਵਾਈਸ ਪ੍ਰਧਾਨ ਨਿਯੁਕਤ ਕੀਤਾ

8
ਫੋਟੋ ਕੈਪਸ਼ਨ. ਗੁੱਜਰ ਸਮਾਜ ਦੇ ਨੋਜਵਾਨ ਆਗੂ ਚੇਅਰਮੈਨ ਹੇਮਰਾਜ ਰਾਜ਼ੀ ਦੀ ਤਸਵੀਰ

ਰਾਜੀ ਵਲੋਂ ਸਮੁੱਚੀ ਹਾਈਕਮਾਡ ਤੇ ਲੀਡਰਸ਼ਿਪ ਦਾ ਧੰਨਵਾਦ ਕੀਤਾ 

 ਨਵਾਂਸ਼ਹਿਰ /ਪੋਜੇਵਾਲ ਸਰਾਂ  (ਸਮਾਜ ਵੀਕਲੀ)   ( ਜਤਿੰਦਰ ਪਾਲ ਸਿੰਘ ਕਲੇਰ ) ਪੰਜਾਬ ਸਰਕਾਰ ਦੇ ਵਲੋਂ ਗੁੱਜਰ ਸਮਾਜ ਦਾ ਮਾਣ ਲੰਬੇ ਸਮੇਂ ਤੋਂ ਸਾਹਨੇਵਾਲ ਵਿਖੇ ਰਹਿ ਰਹੇ ਪ੍ਰਸਿੱਧ ਕਾਰੋਬਾਰੀ ਚੋਧਰੀ ਹੇਮ ਰਾਜ਼ੀ ਸਾਹਨੇਵਾਲ ਪਿੰਡ ਟਿੱਬੀਆਂ ਤਹਿ ਗੜ੍ਹਸ਼ੰਕਰ ਜੋ ਕਿ ਸਾਹਨੇਵਾਲ ਤਹਿਸੀਲ ਮਾਰਕੀਟ ਕਮੇਟੀ ਦੇ ਚੇਅਰਮੈਨ  ਵਜੋਂ ਪਿਛਲੇ ਲੰਬੇ ਸਮੇਂ ਤੋਂ ਸੇਵਾਵਾਂ ਨਿਭਾ ਰਹੇ ਪਾਰਟੀ ਹਾਈਕਮਾਂਡ ਦੇ ਵਲੋਂ ਚੇਅਰਮੈਨ ਹੇਮ ਰਾਜ ਰਾਜ਼ੀ ਸਾਹਨੇਵਾਲ ਦੀਆਂ ਸੇਵਾਵਾਂ ਨੂੰ ਦੇਖਦੇ ਹੋਏ ਉਹਨਾਂ ਨੂੰ ਮਾਰਕੀਟ ਕਮੇਟੀ ਦੀ ਜ਼ਿੰਮੇਵਾਰੀ ਦੇ ਨਾਲ ਨਾਲ ਬੀਸੀ ਵਿੰਗ ਪੰਜਾਬ ਦੇ ਵਾਈਸ ਪ੍ਰਧਾਨ ਦੀ ਜ਼ਿੰਮੇਵਾਰੀ ਦਾ ਮਾਣ ਬਖਸ਼ਿਆ ਹੈ ਉਨ੍ਹਾਂ ਦੇ ਬੀਸੀ ਵਿੰਗ ਪੰਜਾਬ ਦੇ ਵਾਈਸ ਪ੍ਰਧਾਨ ਦੇ ਬਣਨ ਤੋ ਬਾਅਦ ਹਲਕੇ ਦੇ ਲੋਕਾਂ ਦੇ ਵਲੋਂ ਉਹਨਾਂ ਦੇ ਨਿਵਾਸ ਸਥਾਨ ਸਾਹਨੇਵਾਲ ਪਹੁੰਚ ਕਿ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ ਇਸ ਮੋਕੇ ਹਲਕਾ ਬਲਾਚੌਰ ਦੇ ਵਿਧਾਇਕਾ ਬੀਬੀ  ਸ਼ੰਤੋਸ ਕਟਾਰੀਆ,ਚੇਅਰਮੈਨ ਸਤਨਾਮ ਚੇਚੀ ਜਲਾਲਪੁਰ,ਬ੍ਰਿਗੇਡੀਅਰ ਰਾਜਕੁਮਾਰ ਚੇਅਰਮੈਨ ਗੁੱਜਰ ਵੈਲਫੇਅਰ ਬੋਰਡ ਪੰਜਾਬ ,ਅਸ਼ੋਕ ਕਟਾਰੀਆ,ਜ਼ਿਲ੍ਹਾ ਪ੍ਰੀਸ਼ਦ ਮੈਂਬਰ ਕਰਨਵੀਰ ਕਟਾਰੀਆ ਨੇ ਕਿਹਾ ਕਿ ਪੰਜਾਬ ਸੂਬੇ ਦੇ ਅੰਦਰ ਪੰਜਾਬ ਸਰਕਾਰ ਵਲੋਂ ਗੁੱਜਰ ਸਮਾਜ ਦੇ ਨੋਜਵਾਨਾਂ ਨੂੰ ਵੱਖ ਵੱਖ ਵਿੰਗਾਂ ਦੇ ਅੰਦਰ ਵੱਡੀਆਂ ਜ਼ਿੰਮੇਵਾਰੀਆਂ ਮਿਲਣਾ ਗੁੱਜਰ ਸਮਾਜ ਦੇ ਲਈ ਬਹੁਤ ਹੀ ਬੜ੍ਹੇ ਮਾਣ ਵਾਲੀ ਗੱਲ ਹੈ ਉਨ੍ਹਾਂ ਨੇ ਕਿਹਾ ਕਿ ਸਾਡੇ ਸਮਾਜ ਦੇ ਨੋਜਵਾਨਾਂ ਵਲੋਂ ਰਾਜਨੀਤਕ ਖੇਤਰ ਦੇ ਵਿੱਚ ਛੋਟੀ ਉਮਰ ਦੇ ਵਿੱਚ ਵੱਡੀਆਂ ਮੱਲਾਂ ਮਾਰਨਾ ਗੁੱਜਰ ਸਮਾਜ ਦੇ ਲੋਕਾਂ ਦੇ ਲਈ ਬੜੀ ਖੁਸ਼ੀ ਦੀ ਗੱਲ ਹੈ ਇਸ ਮੋਕੇ ਉਹਨਾਂ ਨੇ ਕਿਹਾ ਕਿ ਹੇਮ ਰਾਜ ਰਾਜ਼ੀ ਸਾਹਨੇਵਾਲ ਜੋ ਕਿ ਲੋੜਵੰਦਾਂ ਦੇ ਮਸੀਹਾ ਤੇ ਇਮਾਨਦਾਰ ਸੁਭਾਅ ਦੇ ਮਾਲਿਕ ਹਨ ਉਹਨਾਂ ਨੂੰ ਪੰਜਾਬ ਸਰਕਾਰ ਵਲੋਂ ਸੌਂਪੀ ਸਾਹਨੇਵਾਲ ਹਲਕੇ ਦੀ ਸੇਵਾ ਉਹ ਤਨਦੇਹੀ ਦੇ ਨਾਲ ਨਿਭਾਉਣਗੇ ਹੇਮ ਰਾਜ ਰਾਜ਼ੀ ਸਾਹਨੇਵਾਲ ਪੰਜਾਬ ਸਰਕਾਰ ਤੇ ਕੈਬਨਿੰਟ ਮੰਤਰੀ ਹਰਦੀਪ ਮੁੰਡੀਆਂ,ਪ੍ਰਧਾਨ ਅਮਨ ਅਰੋੜਾ,ਮਨੀਸ਼ ਸਸੋਦੀਆ  ਦਾ ਵਿਸ਼ੇਸ਼ ਤੋਰ ਤੇ ਧੰਨਵਾਦ ਕੀਤਾ ਜਿਨ੍ਹਾ ਦੇ ਸਦਕਾ ਹਲਕਾ ਸਾਹਨੇਵਾਲ ਦੀ ਸੇਵਾ ਕਰਨ ਦਾ ਮੋਕਾ ਮਿਲਿਆ ਹੈ ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous article16ਵਾਂ ਰਾਸ਼ਟਰੀ ਵੋਟਰ ਦਿਵਸ ਮਨਾਇਆ ਗਿਆ
Next article*ਗਣਤੰਤਰ ਦਿਵਸ ਦੇ ਸ਼ਾਂਤਮਈ ਜਸ਼ਨਾਂ ਲਈ ਐਸਬੀਐਸ ਨਗਰ ਵਿੱਚ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ*