(ਸਮਾਜ ਵੀਕਲੀ)
ਜਦ ਕੁਰਸੀ ਹੇਠ ਹੋਵੇ ਲੀਡਰਾਂ ਦੇ,
ਭੁੱਲ ਜਾਂਦੇ ਲੋਕਾਂ ਦੀ ਸਾਰ ਮੀਆਂ।
ਲੋੜ ਵੇਲੇ ਫਿਰਦੇ ਸੀ ਵਿੱਚ ਗਲੀਆਂ,
ਹੁਣ ਲੰਘੇ ਨਾ ਸੜਕ ਤੋਂ ਕਾਰ ਮੀਆਂ।
ਤੂੰ ਕੌਣ ਤੇ ਮੈਂ ਫਿਰ ਕੌਣ ਹੋਇਆ,
ਬਣ ਜਾਂਦੀ ਜਦ ਸਰਕਾਰ ਮੀਆਂ।
ਮੁੱਦੇ ਭੁੱਲ ਜਾਂਦੇ ਨਾ ਕੁਝ ਯਾਦ ਰਹਿੰਦਾ,
ਚੰਡੀਗੜ੍ਹ ਹੁਣ ਰਹਿੰਦੇ ਯਾਰ ਮੀਆਂ।
ਯਾਦ ਆਉਣਗੇ ਮੁੱਦੇ ਜਦ
ਗਈ ਕੁਰਸੀ,
ਧਰਨੇ ਲਾਉਣਗੇ ਸੜਕ ਵਿਚਕਾਰ ਮੀਆਂ।
ਭੋਲ਼ੇ ਲੋਕ ਜਾਣ ਤੇ ਫਿਰ ਜਾਣ ਕਿੱਥੇ,
ਗੱਲ ਹੋਈ ਪਈ ਵੱਸ ਤੋ ਬਾਹਰ ਮੀਆਂ।
ਨਾਲ ਲੋਕਾਂ ਦੇ ਬੈਠਣ ਇਹ ਧਰਨਿਆਂ ਤੇ,
ਵਿੱਚਦੀ ਲੋਕਾਂ ਦੇ ਕੱਢਣ ਖਾਰ ਮੀਆਂ।
ਸਭ ਡਰਾਮੇ ਕਰੀ ਇਹ ਜਾਂਵਦੇ ਨੇ,
ਚੜਿਆ ਕੁਰਸੀ ਦਾ ,ਪੱਤੋ,ਬੁਖਾਰ ਮੀਆਂ।
ਹਰਪ੍ਰੀਤ ਪੱਤੋ ਪਿੰਡ ਪੱਤੋ ਹੀਰਾ ਸਿੰਘ ਮੋਗਾ ਫੋਨ ਨੰਬਰ
94658-21417