ਸੋਚ ਦੀਆਂ ਜ਼ੰਜੀਰਾਂ

ਅਰਸ਼ਪ੍ਰੀਤ ਕੌਰ ਸਰੋਆ

(ਸਮਾਜ ਵੀਕਲੀ)

ਮੇਰੀ ਸੋਚ ਉੱਡਣਾ ਚਾਹੁੰਦੀ ਏ
ਉੱਚੇ ਅਸਮਾਨਾਂ ਵਿਚ
ਅੰਬਰਾਂ ਤੋਂ ਪਾਰ
ਪਾਤਾਲਾਂ ਤੋਂ ਦੂਰ
ਪਰ ਰਹਿ ਜਾਂਦੀ ਏ
ਉੱਥੇ ਕੁ ਹੀ,
ਓਸੇ ਹੀ ਦਾਇਰੇ ‘ਚ’
ਜਿੱਥੇ ਮੈਂ ਹਾਂ
ਕਿਉਂਕਿ ਇਹ ਪਹਿਰੇ ਵਿੱਚ ਏ
ਜਕੜੀ ਏ ਰੀਤੀ ਜ਼ੰਜੀਰਾਂ ਵਿਚ
ਇਹਦੇ ਕੁਝ ਸਖਤ ਪਹਿਰੇਦਾਰ ਨੇ
ਕਿ ਤੂੰ ਕੁੜੀ ਐਂ,
ਲੋਕ ਕੀ ਕਹਿਣਗੇ,
ਸੰਗ, ਸ਼ਰਮ, ਹਯਾ, ਇੱਜ਼ਤ
ਇਨ੍ਹਾਂ ਸਭ ਜ਼ੰਜੀਰਾਂ ਵਿਚ ਹੀ ਤਾਂ
ਜਕੜੀ ਹੋਈ ਏ ਮੇਰੀ ਸੋਚ
ਪਰ ਇਹ ਅਜ਼ਾਦ ਹੋ
ਉੱਡਣਾ ਚਾਹੁੰਦੀ ਏ
ਅਨੰਤ ਦੀ ਪਰਵਾਜ਼ ਨਾਲ।

“ਅਰਸ਼ਪ੍ਰੀਤ ਕੌਰ ਸਰੋਆ”
ਜਲਾਲਾਬਾਦ ਈਸਟ
ਮੋਗਾ

 

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਜ਼ਿਲ੍ਹਾ ਪੱਧਰੀ ਮੁਕਾਬਲੇ ਸ਼ਾਨੋ ਸ਼ੌਕਤ ਨਾਲ ਸੰਪੰਨ
Next articleਗਜ਼ਲ