ਚਹਿਲ ਫਾਊਡੇਸਨ ਨੇ ਬੇਟੀ ਬਚਾਉ ਬੇਟੀ ਪੜਾਉ ਤਹਿਤ ਨਵ-ਜੰਮੀਆ ਧੀਆਂ ਦੀ ਪਿੰਡ ਮੱਤੀ ਮਨਾਈ ਲੋਹੜੀ

ਭੀਖੀ, (ਸਮਾਜ ਵੀਕਲੀ) (ਕਮਲ ਜਿੰਦਲ)  ਪਿੰਡ ਮੱਤੀ ਵਿਖੇ ਚਹਿਲ ਫਾਊਡੇਸਨ ਸਮਾਉ ਨੇ ਪਿੰਡ ਖੀਵਾ ਦਿਆਲੂ ,ਗੁੜਥੜੀ ਅਤੇ ਮੱਤੀ ਵਿਖੇ 14 ਜਨਵਰੀ 2024 ਤੋ ਲੈਕੇ 7 ਜਨਵਰੀ 2025 ਤੱਕ ਨਵ ਜੰਮੀਆ 45 ਧੀਆ ਦੀ ਸਾਂਝੀ ਲੋਹੜੀ ਸ੍ਰੀ ਗੁਰੂ ਰਵਿਦਾਸ ਵੈਲਫੇਅਰ ਕਮੇਟੀ ਮੱਤੀ ਦੇ ਸਹਿਯੋਗ ਨਾਲ ਮਨਾਈ ਗਈ । ਇਸ ਲੋਹੜੀ ਦੀ ਸੁਰੂਆਤ ਪਿੰਡ ਮੱਤੀ ਦੇ ਸਰਪੰਚ ਡਾ. ਹਰਕਮਲ ਸਿੰਘ ਕਾਕਾ , ਪੰਚ ਬੂਟਾ ਸਿੰਘ , ਗੁਲਾਬ ਸਿੰਘ , ਗੁਰਧਿਆਨ ਸਿੰਘ , ਗੁਰਦੀਪ ਸਿੰਘ , ਰਾਜ ਕੌਰ ਮੱਤੀ ਨੇ ਰੀਬਨ ਕੱਟ ਕੇ ਸੁਰੂਆਤ ਕੀਤੀ ਅਤੇ ਸਰਪੰਚ ਨੇ ਨਵ ਜੰਮੀਆ ਧੀਆ ਦੀ ਲੋਹੜੀ ਮਨਾਉਣ ਤੇ ਚਹਿਲ ਫਾਊਡੇਸਨ ਸੰਸਥਾ ਦਾ ਧੰਨਵਾਦ ਕੀਤਾ । ਇਸ ਮੌਕੇ ਸੰਸਥਾ ਦੇ ਚੇਅਰਮੈਨ ਡਾ. ਗੁਰਤੇਜ ਸਿੰਘ ਚਹਿਲ ਸਾਬਕਾ ਸਰਪੰਚ ਸਮਾਉ , ਮੰਡਲ ਢੈਪਈ ਪ੍ਰਧਾਨ BJP ਨਵ ਜੰਮੀਆ ਧੀਆ ਦੀ ਲੋਹੜੀ ਬਾਲੀ ਅਤੇ ਬੱਚੀਆ ਦੇ ਮਾਤਾ ਪਿਤਾ ਨੂੰ ਵਧਾਈਆ ਦਿੱਤੀਆ ਅਤੇ ਕਿਹਾ ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਵੱਲੋ ਬੇਟੀ ਬਚਾਉ ਬੇਟੀ ਪੜਾੳ ਮੁਹਿਮ ਤਹਿਤ ਆਪਾ ਸਾਰਿਆ ਨੂੰ ਨਵ ਜੰਮੀਆ ਧੀਆ ਦੀ ਲੋਹੜੀ ਮੁੰਡਾ ਜੰਮਣ ਦੀ ਤਰਾਂ ਧੀ ਜੰਮਣ ਤੇ ਘਰ ਘਰ ਲੋਹੜੀ ਮਨਾਉਣੀ ਚਾਹੀਦੀ ਹੈ ਅਤੇ  ਸੰਸਥਾ ਵੱਲੋ ਨਵ ਜੰਮੀਆ ਧੀਆ ਨੂੰ ਵਾਕਰ ਗਿਫਟ ਦੇ ਨਾਲ ਮੂੰਗਫਲੀ ਰਿਉੜੀਆ ਵੀ ਦਿੱਤੀਆ ਗਈਆ । ਇਸ ਮੌਕੇ ਬਾਬਾ ਜੋਗੀ ਪੀਰ ਸੀਨੀਅਰ ਸੈਕੰਡਰੀ ਸਕੂਲ ਦੇ ਪ੍ਰਿੰਸੀਪਲ ਨੇਹਾ ਗਰਗ ਅਤੇ ਸਕੂਲ ਬੱਚੇ ਅਤੇ ਬਾਬਾ ਸੁੱਚਾ ਸਿੰਘ ਇੰਸਟੀਚਿਊਟ ਆਫ ਨਰਸਿੰਗ ਦੇ ਵਿਦਿਆਰਥੀਆ ਨੇ ਲੋਹੜੀ ਨਾਲ ਸਬੰਧਿਤ ਗੀਤ , ਸਕਿੱਟਾ ਪੇਸ ਕੀਤੀਆ ਗਈਆ । ਸ੍ਰੀ ਗੁਰੂ ਰਵਿਦਾਸ ਵੈਲਫੇਅਰ ਕਮੇਟੀ ਦੇ ਅਹੁਦੇਕਾਰ ਕੁਲਦੀਪ ਸਿੰਘ , ਪ੍ਰਿਤਪਾਲ ਸਿੰਘ, ਪ੍ਰੇਮ ਸਿੰਘ , ਜਗਸੀਰ ਸਿੰਘ , ਜਸਵੀਰ ਸਿੰਘ ਸੁਖਵਿੰਦਰ ਸਿੰਘ ਮੱਤੀ ਆਦਿ ਹਾਜਰ ਸਨ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਚਾਈਨਾ ਡੋਰ ਤੋਂ ਤੋਬਾ
Next articleਕਾਨੂੰਨੀ ਨੋਟਿਸ ਬਾਅਦ ਪੰਜਾਬ ਸਰਕਾਰ ਤੁਰੰਤ ਹਰਕਤ ਵਿਚ ਆਈ