HOME *ਚਹਿਲ ਫਾਊਂਡੇਸ਼ਨ ਸਮਾਓ ਨੇ ਆਪਣੇ ਦਫਤਰ ਵਿਖੇ ਜੈਵਿਕ ਖੇਤੀ ਜਾਗਰੂਕਤਾ ਕੈਂਪ ਲਾਇਆ*

*ਚਹਿਲ ਫਾਊਂਡੇਸ਼ਨ ਸਮਾਓ ਨੇ ਆਪਣੇ ਦਫਤਰ ਵਿਖੇ ਜੈਵਿਕ ਖੇਤੀ ਜਾਗਰੂਕਤਾ ਕੈਂਪ ਲਾਇਆ*

10
ਭੀਖੀ,  (ਸਮਾਜ ਵੀਕਲੀ)   ( ਕਮਲ ਜਿੰਦਲ) ਚਹਿਲ ਫਾਊਂਡੇਸ਼ਨ ਸਮਾਓ ਵੱਲੋਂ “ਆਪਣੀਆਂ ਜ਼ਮੀਨਾਂ ਨੂੰ ਬਚਾਓ” ਵਿਸ਼ੇ ‘ਤੇ ਇੱਕ ਮਹੱਤਵਪੂਰਨ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ। ਇਸ ਪ੍ਰੋਗਰਾਮ ਦਾ ਮੁੱਖ ਉਦੇਸ਼ ਕਿਸਾਨਾਂ ਅਤੇ ਆਮ ਲੋਕਾਂ ਨੂੰ ਆਪਣੀ ਜ਼ਮੀਨ ਦੀ ਸੰਭਾਲ ਅਤੇ ਸਹੀ ਵਰਤੋਂ ਬਾਰੇ ਜਾਗਰੂਕ ਕਰਨਾ ਸੀ। ਇਸ ਮੌਕੇ ਤੇ ਸੰਸਥਾ ਦੇ ਮੈਂਬਰਾਂ ਅਤੇ ਇਲਾਕੇ ਦੇ ਵਸਨੀਕਾਂ ਨੇ ਵੱਡੀ ਗਿਣਤੀ ਵਿੱਚ ਹਿਸਾ ਲਿਆ। ਪ੍ਰੋਗਰਾਮ ਦੌਰਾਨ ਪੰਜਾਬ ਅਤੇ ਹਰਿਆਣਾ ਪਿੰਡ ਵਿਕਾਸ ਗਤੀਵਿਧੀਆਂ ਦੇ ਕੋਆਰਡੀਨੇਟਰ ਕੁਲਦੀਪ ਸਿੰਘ ਵਿਸ਼ੇਸ਼ ਤੌਰ ਤੇ ਪਹੁੰਚੇ ਅਤੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਆਪਣੀ ਜ਼ਮੀਨ ਨੂੰ ਕਿਸੇ ਵੀ ਕਾਰਨ ਕਰਕੇ ਵੇਚਣਾ ਆਖ਼ਰੀ ਚੋਣ ਹੋਣੀ ਚਾਹੀਦੀ ਹੈ। ਉਨ੍ਹਾਂ ਨੇ ਅਪੀਲ ਕੀਤੀ ਕਿ ਜੇ ਮਜ਼ਬੂਰੀ ਵਿੱਚ ਜ਼ਮੀਨ ਵੇਚਣੀ ਪਏ, ਤਾਂ ਜ਼ਮੀਨ ਦੇ ਵੱਟੇ ਜ਼ਮੀਨ ਹੀ ਖਰੀਦੀ ਜਾਵੇ ਅਤੇ ਪੈਸੇ ਨੂੰ ਹੋਰ ਕੰਮਾਂ ਵਿੱਚ ਨਾ ਲਗਾਇਆ ਜਾਵੇ, ਤਾਂ ਜੋ ਖੇਤੀਬਾੜੀ ਨਾਲ ਜੋੜ ਬਣਿਆ ਰਹੇ। ਉਨ੍ਹਾਂ ਨੇ ਇਹ ਵੀ ਜ਼ੋਰ ਦਿੱਤਾ ਕਿ ਕਿਸਾਨ ਆਪਣੀ ਖੇਤੀ ਨੂੰ ਰਸਾਇਣਕ ਕੀਟਨਾਸ਼ਕ ਦਵਾਈਆਂ ਤੋਂ ਬਚਾਉਣ ਅਤੇ ਘਰੇਲੂ ਨੁਸਖਿਆਂ ਨੂੰ ਅਪਣਾਉਣ। ਗੋਬਰ ਆਦਿ ਕੁਦਰਤੀ ਖਾਦਾਂ ਦੀ ਵਰਤੋਂ ਨਾਲ ਸਿਹਤਮੰਦ ਫਸਲਾਂ ਅਤੇ ਸਾਫ਼ ਖਾਣ-ਪੀਣ ਪ੍ਰਾਪਤ ਕੀਤਾ ਜਾ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਵੱਧ ਰਹੀਆਂ ਬਿਮਾਰੀਆਂ, ਖ਼ਾਸ ਕਰਕੇ ਕੈਂਸਰ ਵਰਗੀਆਂ ਗੰਭੀਰ ਬਿਮਾਰੀਆਂ ਦਾ ਇੱਕ ਵੱਡਾ ਕਾਰਨ ਖਾਣ-ਪੀਣ ਵਿੱਚ ਵੱਧ ਰਿਹਾ ਜਹਿਰ ਹੈ। ਪ੍ਰੋਗਰਾਮ ਵਿੱਚ ਇਹ ਵੀ ਜ਼ਿਕਰ ਕੀਤਾ ਗਿਆ ਕਿ ਰਸਾਇਣਕ ਦਵਾਈਆਂ ਦੇ ਬੇਹਿਸਾਬ ਇਸਤੇਮਾਲ ਨਾਲ ਸਾਡੇ ਮਿੱਤਰ ਕੀੜੇ ਵੀ ਨਾਸ਼ ਹੋ ਰਹੇ ਹਨ, ਜਿਸ ਨਾਲ ਕੁਦਰਤੀ ਸੰਤੁਲਨ ਖ਼ਤਰੇ ਵਿੱਚ ਪੈ ਰਿਹਾ ਹੈ। ਇਸ ਲਈ ਸਮੇਂ ਦੀ ਲੋੜ ਹੈ ਕਿ ਅਸੀਂ ਕੁਦਰਤੀ ਖੇਤੀ ਵੱਲ ਵਾਪਸ ਮੁੜੀਏ ਅਤੇ ਆਪਣੀ ਸਿਹਤ ਅਤੇ ਵਾਤਾਵਰਣ ਦੀ ਰੱਖਿਆ ਕਰੀਏ। ਅੰਤ ਵਿੱਚ ਸੰਸਥਾ ਦੇ ਚੇਅਰਮੈਨ ਡਾਕਟਰ ਗੁਰਤੇਜ ਸਿੰਘ ਚਹਿਲ ਨੇ ਪਹੁੰਚੇ ਸਾਰੇ ਕਿਸਾਨਾਂ ਦਾ ਧੰਨਵਾਦ ਕੀਤਾ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਲੋਕ ਗਾਇਕ ਕੁਲਵਿੰਦਰ ਬਿੱਲਾ ਵਲੋਂ ਪ੍ਰਭਦੀਪ ਸਿੰਘ ਨੱਥੋਵਾਲ ਦਾ ਗੀਤ ‘ ਮੇਰੀ ਮਾਂ ‘ ਰਿਲੀਜ਼
Next articleਪੰਜਾਬ ਕੇਂਦਰੀ ਯੂਨੀਵਰਸਿਟੀ ਵਿਖੇ ਈ-ਯੂਵਾ ਸੈਂਟਰ ਦਾ ਉਦਘਾਟਨ ਸਮਾਰੋਹ ਅਤੇ “ਰਿਸਰਚ ਫੈਸਟ 2026” ਦਾ ਆਯੋਜਨ