
ਕਪੂਰਥਲਾ ( ਕੌੜਾ)– ਨਾਨਕ ਨਾਮ ਚੜ੍ਹਦੀ ਕਲਾ ਸੇਵਾ ਸੁਸਾਇਟੀ ਜਹਾਗੀਰਪੁਰ ( ਨੂਰਪੁਰ) ਖੀਰਾਂਵਾਲੀ ( ਕਪੂਰਥਲਾ) ਵੱਲੋਂ ਸੰਤ ਬਾਬਾ ਲੀਡਰ ਸਿੰਘ ਜੀ ( ਸੈਫਲਾਬਾਦ ਵਾਲੇ), ਮਹੰਤ ਮਹਾਤਮਾ ਮੁਨੀ ਜੀ (ਖੈੜਾ ਬੇਟ ਵਾਲ਼ੇ), ਭਾਈ ਅਮਰੀਕ ਸਿੰਘ ਅਜਨਾਲਾ ਅਤੇ ਭਾਈ ਅਮਰਜੀਤ ਸਿੰਘ ਜੀ ਕਣਕ ਵਾਲ ਆਦਿ ਦੇ ਆਸ਼ੀਰਵਾਦ ਨਾਲ ਸੇਵਾ ਸਿੰਘ ਪੱਡਾ, ਭਾਈ ਸੁਰਜੀਤ ਸਿੰਘ ਪੱਡਾ, ਭਾਈ ਸਰਬਜੀਤ ਸਿੰਘ ਪੱਡਾ, ਭਾਈ ਕੇਵਲ ਸਿੰਘ ਪੱਡਾ ਅਤੇ ਬੀਬੀ ਰਾਜਵੀਰ ਕੌਰ ਪੱਡਾ ਆਦਿ ਵੱਲੋਂ ਮੰਗਲ ਸਿੰਘ ਪੱਡਾ, ਮਨਵੀਰ ਸਿੰਘ ਪੱਡਾ, ਰਨਵੀਰ ਸਿੰਘ ਪੱਡਾ, ਗੁਰਕਿਰਨ ਜੀਤ ਸਿੰਘ ਔਜਲਾ, ਹਰਵੀਰ ਸਿੰਘ ਪੱਡਾ, ਜੱਪਵੀਰ ਪੱਡਾ ਅਤੇ ਕਿਰਤਵੀਰ ਪੱਡਾ ਦੇ ਵਿਸ਼ੇਸ਼ ਯੋਗਦਾਨ ਨਾਲ਼ 6 ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਸਮੂਹਿਕ ਅਨੰਦ ਕਾਰਜ ਕਰਵਾਏ ਗਏ।
ਵੱਖ ਵੱਖ ਪਿੰਡਾਂ ਦੇ ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਸਮੂਹਿਕ ਅਨੰਦ ਕਾਰਜ ਕਰਵਾਉਣ ਲਈ ਪ੍ਰਬੰਧਕ ਕਮੇਟੀ ਗੁਰਦੁਆਰਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਕਿਰਪਾ ਸਾਹਿਬ ਸਤੋਜ ਦੇ ਪ੍ਰਧਾਨ ਭਾਈ ਕੇਵਲ ਸਿੰਘ ਜੀ, ਸੈਕਟਰੀ ਭਾਈ ਦਰੋਗਾ ਸਿੰਘ ਜੀ, ਭਾਈ ਜੈਲ ਸਿੰਘ ਜੀ, ਭਾਈ ਪਿਰਥਾ ਸਿੰਘ ਜੀ, ਭਾਈ ਗੁਰਸੇਵਕ ਸਿੰਘ ਜੀ, ਭਾਈ ਨੈਬ ਸਿੰਘ ਜੀ, ਸਰਪੰਚ ਬੀਬੀ ਕਿਰਨਪਾਲ ਕੌਰ, ਪੰਚ ਗੁਰਚਰਨ ਸਿੰਘ, ਪੰਚ ਮੇਲਾ ਸਿੰਘ, ਪੰਚ ਚਮਕੌਰ ਸਿੰਘ, ਭੋਲ਼ਾ ਸਿੰਘ, ਕਰਨੈਲ ਸਿੰਘ ਸਤੋਜ ਆਦਿ ਨੇ ਉਕਤ ਸਮੂਹਿਕ ਅਨੰਦ ਕਾਰਜ ਕਰਵਾਉਣ ਲਈ ਆਪਣਾ ਅਹਿਮ ਸਹਿਯੋਗ ਦਿੱਤਾ।
ਭਾਈ ਸੇਵਾ ਸਿੰਘ ਪੱਡਾ ਨੇ ਕਿਹਾ ਕਿ ਉਹ ਸਮਾਜ ਸੇਵਾ ਦੇ ਕੰਮਾਂ ਨੂੰ ਇੰਝ ਹੀ ਨਿਰੰਤਰ ਜਾਰੀ ਰੱਖਣਗੇ ਅਤੇ ਲੋੜਵੰਦ ਪਰਿਵਾਰਾਂ ਦੀ ਹਰ ਸੰਭਵ ਆਰਥਿਕ ਮੱਦਦ ਕੀਤੀ ਜਾਵੇਗੀ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly