ਚੱਬੇਵਾਲ ਵਿਖੇ ਲੜਕੀਆਂ ਲਈ ਮੈਗਾ ਪਲੇਸਮੈਂਟ ਤੇ ਸਵੈ-ਰੋਜ਼ਗਾਰ ਕੈਂਪ 10 ਨੂੰ – ਕੋਮਲ ਮਿੱਤਲ

ਡਿਪਟੀ ਕਮਿਸ਼ਨਰ ਨੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਕੀਤੀ ਮੀਟਿੰਗ

ਹੁਸ਼ਿਆਰਪੁਰ (ਸਮਾਜ ਵੀਕਲੀ)  (ਸਤਨਾਮ ਸਿੰਘ ਸਹੂੰਗੜਾ) ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਦੱਸਿਆ ਕਿ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਅਤੇ ਮਾਡਲ ਕਰੀਅਰ ਸੈਂਟਰ ਹੁਸ਼ਿਆਰਪੁਰ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਦੀ ਅਗਵਾਈ ਹੇਠ ਮਿਤੀ 10 ਸਤੰਬਰ 2024 ਨੂੰ ਸੇਂਟ ਸੋਲਜ਼ਰ ਇੰਸਟੀਚਿਊਟ ਆਫ ਫਾਰਮੇਸੀ ਐਂਡ ਪੋਲੀਟੈਕਨਿਕ ਕਾਲਜ ਚੱਬੇਵਾਲ ਵਿਖੇ ਲੜਕੀਆਂ ਲਈ ਵਿਸ਼ੇਸ ਮੈਗਾ ਪਲੇਸਮੈਂਟ ਕੈਂਪ-ਕਮ-ਸਵੈ ਰੋਜ਼ਗਾਰ ਕੈਂਪ ਲਗਾਇਆ ਜਾ ਰਿਹਾ ਹੈ।  ਉਨ੍ਹਾਂ ਜ਼ਿਲ੍ਹੇ ਦੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਦੱਸਿਆ ਕਿ ਇਸ ਮੈਗਾ ਪਲੇਸਮੈਂਟ ਕੈਂਪ-ਕਮ-ਸਵੈ ਰੋਜ਼ਗਾਰ ਕੈਂਪ ਵਿਚ ਵੱਖ-ਵੱਖ ਕੰਪਨੀਆਂ ਭਾਗ ਲੈਣ ਰਹੀਆਂ ਹਨ, ਜੋ ਕਿ ਆਪਣੇ ਵੱਖ-ਵੱਖ ਜੌਬ ਰੋਲਾਂ ਲਈ ਯੋਗ ਉਮੀਦਵਾਰਾਂ ਦੀ ਭਰਤੀ ਕਰਨਗੀਆਂ। ਉਨ੍ਹਾਂ ਦੱਸਿਆ ਕਿ ਇਨ੍ਹਾਂ ਵਿਚ ਆਈ.ਟੀ.ਸੀ ਲਿਮਟਿਡ, ਡਬਲ ਬੈਰਲ ਜੀਨਸ, ਇਨੋਵਸੋਰਸਿਸ (ਐਸ.ਬੀ.ਆਈ ਕ੍ਰੈਡਿਟ ਕਾਰਡ), ਐਕਸਿਸ ਬੈਂਕ, ਭਾਰਤੀਆ ਐਕਸਾ ਲਾਈਫ ਇੰਸ਼ੋਰੈਂਸ, ਸ਼ਿਵਮ ਹਸਪਤਾਲ, ਆਈ.ਵੀ.ਵਾਈ ਹਸਪਤਾਲ, ਭਾਰਜ ਲਾਈਫ ਕੇਅਰ ਹਸਪਤਾਲ, ਪੁਖਰਾਜ ਹੈਲਥ ਕੇਅਰ, ਐਸ.ਐਮ.ਜੀ ਇਲੈਕਟ੍ਰੀਕਲ ਸਕੂਟਰ ਲਿਮਟਿਡ ਅਤੇ ਅਜਾਇਲ ਹਰਬਲ ਸ਼ਾਮਿਲ ਹਨ।
ਉਨ੍ਹਾਂ ਦੱਸਿਆ ਕਿ ਉਪਰੋਕਤ ਅਸਾਮੀਆਂ ਲਈ ਘੱਟੋ-ਘੱਟ ਯੋਗਤਾ ਅੱਠਵੀਂ, ਦਸਵੀਂ, ਬਾਰ੍ਹਵੀਂ, ਗ੍ਰੈਜੂਏਸ਼ਨ, ਏ.ਐਨ.ਐਮ, ਜੀ.ਐਨ.ਐਮ, ਆਈ.ਟੀ.ਆਈ (ਕੋਪਾ ਇਲੈਕਟ੍ਰੀਸ਼ਨ, ਵਾਇਰਮੈਨ, ਇਲੈਕਟ੍ਰਾਨਿਕਸ) ਵਾਲੀਆਂ ਪ੍ਰਾਰਥਣਾਂ ਜੋ ਕਿ ਸਾਲ 2017 ਤੋਂ ਬਾਅਦ ਦੀਆਂ ਪਾਸ-ਆਊਟ ਹਨ) ਪ੍ਰਾਰਥਣਾਂ ਭਾਗ ਲੈ ਸਕਦੀਆਂ ਹਨ। ਡਿਪਟੀ ਕਮਿਸ਼ਨਰ ਨੇ ਇਹ ਵੀ ਕਿਹਾ ਕਿ ਜ਼ਿਲ੍ਹੇ ਦੀਆਂ ਬੇਰੋਜ਼ਗਾਰ ਪ੍ਰਾਰਥਣਾਂ, ਜੋ ਆਪਣਾ ਕੰਮ-ਧੰਦਾ ਸ਼ੁਰੂ ਕਰਨ ਦੀਆਂ ਚਾਹਵਾਨ ਹਨ ਅਤੇ ਜੋ ਪ੍ਰਾਰਥਣਾਂ ਆਪਣੇ ਚੱਲ ਰਹੇ ਕੰਮ-ਧੰਦੇ ਨੂੰ ਹੋਰ ਵਧਾਉਣ ਦੀਆਂ ਚਾਹਵਾਨ ਹਨ, ਇਸ ਮੈਗਾ ਪਲੇਸਮੈਂਟ ਕੈਂਪ-ਕਮ-ਸਵੈ ਰੋਜ਼ਗਾਰ ਕੈਂਪ ਵਿੱਚ ਹਿੱਸਾ ਲੈ ਕੇ ਸਵੈ ਰੋਜਗਾਰ ਸਕੀਮਾਂ ਦਾ ਵੱਧ ਤੋਂ ਵੱਧ ਲਾਭ ਪ੍ਰਾਪਤ ਕਰ ਸਕਦੀਆਂ ਹਨ। ਉਨ੍ਹਾਂ ਦੱਸਿਆ ਕਿ ਸਵੈ ਰੋਜਗਾਰ ਕੈਂਪ ਲਈ ਜ਼ਿਲ੍ਹਾ ਉਦਯੋਗ ਕੇਂਦਰ, ਐਸ.ਸੀ ਕਾਰਪੋਰੇਸ਼ਨ, ਬੈਕਫਿੰਕੋ, ਐਲ.ਡੀ.ਐਮ ਅਤੇ ਆਰ.ਸੇਟੀ ਵੱਲੋਂ ਸਟਾਲ ਲਗਾਏ ਜਾਣਗੇ। ਉਨ੍ਹਾਂ ਕਿਹਾ ਕਿ ਚਾਹਵਾਨ ਯੋਗ ਪ੍ਰਾਰਥਣਾਂ 10 ਸਤੰਬਰ 2024 ਦਿਨ ਮੰਗਲਵਾਰ ਨੂੰ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਸੇਂਟ ਸੋਲਜਰ ਇੰਸਟੀਚਿਊਟ ਆਫ ਫਾਰਮੇਸੀ ਐਂਡ ਪੋਲੀਟੈਕਨਿਕ ਕਾਲਜ ਚੱਬੇਵਾਲ ਵਿਖੇ ਪਹੁੰਚ ਕੇ ਇਸ ਕੈਂਪ ਦਾ ਵੱਧ ਤੋਂ ਵੱਧ ਲਾਭ ਪ੍ਰਾਪਤ ਕਰ ਸਕਦੀਆਂ ਹਨ। ਇਸ ਮੌਕੇ ਐਸ.ਡੀ.ਐਮ ਹੁਸ਼ਿਆਰਪੁਰ ਸੰਜੀਵ ਸ਼ਰਮਾ, ਜ਼ਿਲ੍ਹਾ ਰੋਜ਼ਗਾਰ ਅਫ਼ਸਰ ਸੰਜੀਵ ਕੁਮਾਰ, ਕੈਰੀਅਰ ਕਾਊਂਸਲਰ ਅਦਿੱਤਿਆ ਰਾਣਾ, ਪਲੇਸਮੈਂਟ ਅਫ਼ਸਰ ਰਾਕੇਸ਼ ਕੁਮਾਰ ਅਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਵੀ ਮੌਜੂਦ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮਾਨਯੋਗ ਅਦਾਲਤ ਦੇ ਭਗੌੜੇ ਵਿਜੈ ਕੁਮਾਰ ਨੂੰ ਪੁਲਸ ਨੇ ਫੜ੍ਹ ਕੇ ਅਦਾਲਤ ਪੇਸ਼ ਕੀਤਾ
Next articleਸਰੀਰਕ ਤੇ ਮਾਨਸਿਕ ਵਿਕਾਸ ਦੇ ਨਾਲ-ਨਾਲ ਆਪਸੀ ਸਦਭਾਵਨਾ ਅਤੇ ਏਕਤਾ ਵੀ ਵਧਾਉਂਦੀਆਂ ਹਨ ਖੇਡਾਂ – ਬ੍ਰਹਮ ਸ਼ੰਕਰ ਜਿੰਪਾ