(ਸਮਾਜ ਵੀਕਲੀ): ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ ਨੇ ਆਖਿਆ ਕਿ ਕੇਂਦਰ ਸਰਕਾਰ ਦਾ ਇਹ ਫ਼ੈਸਲਾ ਰਾਜਸੀ ਪੱਖ ਤੋਂ ਲਿਆ ਗਿਆ ਫੈਸਲਾ ਹੈ। ਸਾਹਿਬਜ਼ਾਦਿਆਂ ਦੀ ਸ਼ਹਾਦਤ ਮਨੁੱਖਤਾ ਦੇ ਭਲੇ ਅਤੇ ਸੱਚ ਤੇ ਹੱਕ ਦੀ ਪ੍ਰਾਪਤੀ ਲਈ ਸੀ। ਉਹ ਬੱਚੇ ਨਹੀਂ ਸਗੋਂ ਬਾਬੇ ਸਨ। ਉਨ੍ਹਾਂ ਕਿਹਾ ਕਿ ਅਜਿਹਾ ਐਲਾਨ ਕਰਨ ਤੋਂ ਪਹਿਲਾਂ ਕੇਂਦਰ ਸਰਕਾਰ ਨੂੰ ਸਿੱਖ ਸੰਸਥਾਵਾਂ ਕੋਲੋਂ ਇਸ ਸਬੰਧੀ ਰਾਏ ਲੈਣੀ ਚਾਹੀਦੀ ਸੀ। ਇਹ ਵੀਰ ਬਾਲ ਦਿਵਸ ਨਾਂ ਠੀਕ ਨਹੀਂ ਹੈ। ਉਨ੍ਹਾਂ ਕਿਹਾ ਕਿ ਇਹ ਐਲਾਨ ਚੋਣਾਂ ਦੇ ਨੇੜੇ ਕੀਤਾ ਗਿਆ, ਜਿਸ ਤੋਂ ਲਗਦਾ ਹੈ ਕਿ ਅਜਿਹਾ ਸਿਆਸੀ ਲਾਹਾ ਲੈਣ ਲਈ ਕੀਤਾ ਗਿਆ ਹੈ।
HOME ਕੇਂਦਰ ਦਾ ਫ਼ੈਸਲਾ ਰਾਜਸੀ: ਗਿਆਨੀ ਕੇਵਲ ਸਿੰਘ