ਕੇਂਦਰੀ ਬਜਟ ਨੇ ਕਿਸਾਨਾਂ ਪੱਲੇ ਪਾਈ ਨਿਰਾਸ਼ਾ,ਬੀਜੇਪੀ ਦਾ ਕਿਸਾਨ ਵਿਰੋਧੀ ਚਿਹਰਾ ਇੱਕ ਵਾਰ ਫਿਰ ਨੰਗਾ ਹੋਇਆ-ਸੁੱਖ ਗਿੱਲ ਮੋਗਾ

ਸੁੱਖ ਗਿੱਲ ਮੋਗਾ

ਧਰਮਕੋਟ (ਸਮਾਜ ਵੀਕਲੀ) ( ਚੰਦੀ )– ਅੱਜ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਭਾਰਤੀ ਕਿਸਾਨ ਯੂਨੀਅਨ ਤੋਤੇਵਾਲ ਦੇ ਸੂਬਾ ਪ੍ਰਧਾਨ ਸੁੱਖ ਗਿੱਲ ਮੋਗਾ ਨੇ ਕਿਹਾ ਕੇ ਕੇਂਦਰੀ ਬਜਟ ਨੇ ਕਿਸਾਨਾਂ ਪੱਲ੍ਹੇ ਇਸ ਵਾਰ ਵੀ ਨਿਰਾਸ਼ਾ ਪਾਈ ਹੈ ਅਤੇ ਬੀਜੇਪੀ ਦਾ ਇੱਕ ਵਾਰ ਫਿਰ ਕਿਸਾਨ ਵਿਰੋਧੀ ਚਿਹਰਾ ਨੰਗਾ ਹੋਇਆ ਹੈ,ਉਹਨਾਂ ਕਿਹਾ ਕੇ ਇਸ ਬਜਟ ਵਿੱਚ ਖਾਸ ਕਰਕੇ ਖੇਤੀ ਖੇਤਰ ਅਤੇ ਖਾਸਕਰ ਪੰਜਾਬ ਨੂੰ ਅਣਗੌਲਿਆਂ ਅਤੇ ਅੱਖੋਂ ਪਰੋਖੇ ਕੀਤਾ ਗਿਆ ਹੈ,ਉਹਨਾਂ ਕਿਹਾ ਕੇ ਇਸ ਬਜਟ ਵਿੱਚ ਐਮ ਐਸ ਪੀ ਗਰੰਟੀ ਕਾਨੂੰਨ,ਕਿਸਾਨਾਂ ਅਤੇ ਮਜਦੂਰਾਂ ਦਾ ਕੁੱਲ ਕਰਜ ਮੁੱਕਤੀ ਅਤੇ ਸਵਾਮੀਨਾਥਨ ਕਮਿਸ਼ਨ ਦੇ c2+50% ਫਾਰਮੂਲੇ ਅਨੁਸਾਰ ਐਮ ਐਸ ਪੀ ਦੇਣ ਨਾਲ ਸਬੰਧਿਤ ਮੁੱਦਿਆਂ ਤੇ ਕਿਈ ਕਦਮ ਨਹੀਂ ਚੁੱਕਿਆ ਗਿਆ ਬੀਜੇਪੀ ਸਰਕਾਰ ਨੇ ਕਿਸਾਨ ਗਰੀਬ ਮਜਦੂਰਾਂ ਦੇ ਪੇਟ ਵਿੱਚ ਲੱਤ ਮਾਰੀ ਹੈ,ਕਿਸਾਨ ਆਗੂ ਸੁੱਖ ਗਿੱਲ ਮੋਗਾ ਨੇ ਕਿਹਾ ਹੈ ਕੇ  ਬਜਟ ਵਿੱਚ ਸਰਕਾਰ ਨੇ ਖਾਣ ਵਾਲੇ ਅਨਾਜ,ਤੇਲ ਅਤੇ ਦਾਲਾਂ ਦੇ ਮਾਮਲੇ ਵਿੱਚ ਆਤਮ ਨਿਰਭਰ ਬਨਣ ਦੀ ਮੁਹਿੰਮ ਚਲਾਉਣ ਦੀ ਗੱਲ ਕੀਤੀ ਸੀ ਪਰੰਤੂ ਜਦੋਂ ਤੱਕ ਘੱਟੋ-ਘੱਟ ਸਮੱਰਥਨ ਮੁੱਲ ਦਾ ਗਰੰਟੀ ਕਾਨੂੰਨ ਨਹੀਂ ਬਣਾਇਆ ਜਾਂਦਾ ਉਦੋਂ ਤੱਕ ਖਾਣ ਵਾਲੇ ਤੇਲ,ਦਾਲਾਂ ਅਤੇ ਅਨਾਜ ਦੇ ਮਾਮਲੇ ਵਿੱਚ ਦੇਸ਼ ਦਾ ਸਵੈਨਿਰਭਰ ਹੋਣਾ ਅਤੇ ਫਸਲਾਂ ਦੀ ਵਿਭਿੰਨਤਾ ਸੰਭਵ ਨਹੀਂ ਹੈ,ਉਹਨਾਂ ਕਿਹਾ ਕੇ ਇਸ ਬਜਟ ਵਿੱਚ ਪੰਜਾਬ ਅਤੇ ਕਿਸਾਨਾਂ ਨੂੰ ਅਣਗੌਲਿਆਂ ਕਰਕੇ ਸਿਰਫ ਮੋਦੀ ਸਰਕਾਰ ਦੀ ਕੁਰਸੀ ਬਚਾਉਣ ਲਈ ਇਹ ਬਜਟ ਪਾਸ ਕੀਤਾ ਗਿਆ ਹੈ,ਇਸ ਮੌਕੇ ਕੇਵਲ ਸਿੰਘ ਖਹਿਰਾ ਕੌਮੀ ਜਨਰਲ ਸਕੱਤਰ ਪੰਜਾਬ,ਲਖਵਿੰਦਰ ਸਿੰਘ ਕਰਮੂੰਵਾਲਾ ਜਿਲ੍ਹਾ ਪ੍ਰਧਾਨ ਫਿਰੋਜਪੁਰ,ਪਰਮਜੀਤ ਸਿੰਘ ਗਦਾਈਕੇ ਜਿਲ੍ਹਾ ਪ੍ਰਧਾਨ ਤਰਨਤਾਰਨ,ਰਣਯਧ ਸਿੰਘ ਕੋਟ ਈਸੇ ਖਾਂ ਕੋਰ ਕਮੇਟੀ ਮੈਂਬਰ ਪੰਜਾਬ,ਜਸਵੰਤ ਸਿੰਘ ਲੋਹਗੜ ਜਿਲ੍ਹਾ ਪ੍ਰਧਾਨ ਜਲੰਧਰ,ਦਵਿੰਦਰ ਸਿੰਘ ਕੋਟ ਸ਼ਹਿਰੀ ਪ੍ਰਧਾਨ,ਤੀਰਥ ਸਿੰਘ ਖਹਿਰਾ ਸੀ.ਕਿਸਾਨ ਆਗੂ,ਗੁਰਜੀਤ ਸਿੰਘ ਭਿੰਡਰ ਯੂਥ ਕਿਸਾਨ ਆਗੂ,ਜਥੇਦਾਰ ਸਾਬ ਸਿੰਘ ਲਲਿਹਾਂਦੀ ਜਿਲ੍ਹਾ ਪ੍ਰਧਾਨ ਸੰਤ ਸਮਾਜ,ਮੰਨਾਂ ਬੱਡੂ ਵਾਲਾ ਬਲਾਕ ਪ੍ਰਧਾਨ ਧਰਮਕੋਟ,ਪਰਮਿੰਦਰ ਸਿੰਘ ਗਿੱਲ ਯੂਥ ਕਿਸਾਨ ਆਗੂ ਝੰਡੀ ਪੱਟ,ਤਲਵਿੰਦਰ ਗਿੱਲ ਯੂਥ ਕਿਸਾਨ ਆਗੂ,ਚਮਕੌਰ ਸੀਤੋ ਕੋਰ ਕਮੇਟੀ ਮੈਂਬਰ ਪੰਜਾਬ,ਧਰਮ ਸਿੰਘ ਸਭਰਾ ਮੀਤ ਪ੍ਰਧਾਨ ਪੰਜਾਬ,ਮਹਿਲ ਸਿੰਘ ਕੋਟ,ਸਾਬ ਸਿੰਘ ਦਾਨੇਵਾਲਾ ਬਲਾਕ ਪ੍ਰਧਾਨ ਫਤਿਹਗੜ੍ਹ ਪੰਜਤੂਰ,ਨਿਰਵੈਰ ਸਿੰਘ ਮੌਜਗੜ੍ਹ ਬਲਾਕ ਪ੍ਰਧਾਨ ਮੱਖੂ,ਤਰਨਜੀਤ ਸਿੰਘ ਕਰਮੂੰਵਾਲਾ ਬਲਾਕ ਪ੍ਰਧਾਨ ਘੱਲ ਖੁਰਦ,ਜਗਮੋਹਨ ਸਿੰਘ ਕੋਕਰੀ ਇਕਾਈ ਪ੍ਰਧਾਨ,ਸੁੱਖਦੇਵ ਸਿੰਘ ਗਾਦੜੀਵਾਲ ਇਕਾਈ ਪ੍ਰਧਾਨ ਹੁਸ਼ਿਆਰਪੁਰ,ਹਰਪ੍ਰੀਤ ਸਿੰਘ ਪਟਿਆਲਾ ਇਕਾਈ ਪ੍ਰਧਾਨ ਤਜਿੰਦਰ ਸਿੰਘ ਜਿਲ੍ਹਾ ਪ੍ਰਧਾਨ ਲੁਧਿਆਣਾ,ਸਾਬ ਸਿੰਘ ਢਿੱਲੋਂ ਇਕਾਈ ਪ੍ਰਧਾਨ ਤੋਤਾ ਸਿੰਘ ਵਾਲਾ ਹਾਜਰ ਸਨ ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ‘ਚ ਵਿਦਿਆਰਥੀ ਕੌਂਸਲ ਕਮੇਟੀ ਦੀ ਚੋਣ
Next articleਕੋਟ ਸ਼ਮੀਰ ਪ੍ਰਾਇਮਰੀ ਸਕੂਲ ’ਚ ਉਤਸ਼ਾਹ ਨਾਲ ਮਨਾਇਆ ਜਾ ਰਿਹੈ ਸਿੱਖਿਆ ਹਫ਼ਤਾ, ਅਜਿਹੀਆਂ ਗਤੀਵਿਧੀਆਂ ਨਾਲ ਵਿਦਿਆਰਥੀਆਂ ਦਾ ਬੌਧਿਕ ਅਤੇ ਮਾਨਸਿਕ ਵਿਕਾਸ ਹੁੰਦਾ ਹੈ ਅਤੇ ਵਿਦਿਆਰਥੀਆਂ ਦੀ ਪ੍ਰਤਿਭਾ ਨਿਖ਼ਰ ਕੇ ਉਭਰਦੀ ਹੈ- ਮਹਿੰਦਰਪਾਲ ਸਿੰਘ