ਕੇਂਦਰ ਅਤੇ ਸੂਬਾ ਸਰਕਾਰਾਂ ਚਾਇਨਾ ਡੋਰ ਬਣਾਉਣ ਵਾਲਿਆਂ ਤੇ ਸਖਤ ਕਾਨੂੰਨ ਲਾਗੂ ਕਰਨਾ – ਟਿੱਬਾ

(ਸਮਾਜ ਵੀਕਲੀ)-ਤਲਵੰਡੀ ਚੌਧਰੀਆਂ, (ਬਿੱਕਰ) ਟੈਕਨੀਕਲ ਸਰਵਿਸ ਯੂਨੀਅਨ ਸਰਕਲ ਕਪੂਰਥਲਾ ਦੀ ਮੀਟਿੰਗ ਹੋਈ।ਮੀਟਿੰਗ ਦੀ ਪ੍ਰਧਾਨਗੀ ਸਰਕਲ ਕਮੇਟੀ ਦੇ ਪ੍ਰਧਾਨ ਸਾਥੀ ਸੁਖਦੇਵ ਸਿੰਘ ਟਿੱਬਾ ਨੇ ਕੀਤੀ।ਮੀਟਿੰਗ ਦੌਰਾਨ ਸਾਥੀਆਂ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਭਾਵੇਂ ਪਾਵਰਕਾਮ ਅੰਦਰ ਕਰਮਚਾਰੀਆਂ ਦੀ ਗਿਣਤੀ ਬਹੁਤ ਘੱਟ ਗਈ ਹੈ।ਇਹ ਸਮੂਹ ਮੁਲਾਜ਼ਮਾਂ ਦੀ ਚਿੰਤਾ ਦਾ ਵਿਸ਼ਾ ਹੈ।ਉਹਨਾਂ ਸਮੂਹ ਕਰਮਚਾਰੀਆਂ ਨੂੰ ਅਪੀਲ ਕੀਤੀ ਕਿ ਆਪਣੀ ਡਿਊਟੀ ਮਿਹਨਤ, ਲਗਨ ਅਤੇ ਈਮਾਨਦਾਰੀ ਨਾਲ ਕਰਣ।
ਮੀਟਿੰਗ ਦੌਰਾਨ ਸਰਕਾਰ ਵਲੋਂ ਪੁਰਜੋਰ ਮੰਗ ਕੀਤੀ ਗਈ ਹੈ ਕਿ ਘਾਤਕ ਚਾਈਨਾ ਡੋਰ ਦੀ ਵਿਕਰੀ ਉਪਰ ਰੋਕ ਲਗਾਉਣ ਲਈ ਕੇਂਦਰ ਸਰਕਾਰ ਅਤੇ ਸੂਬਾ ਸਰਕਾਰਾਂ ਨੂੰ ਆਪਣੀਆਂ ਜਿੰਮੇਵਾਰੀਆਂ ਦਾ ਅਹਿਸਾਸ ਕਰਦੇ ਹੋਏ ਇਸ ਸਬੰਧ ਵਿਚ ਸਖਤ ਕਾਨੂੰਨ ਬਣਾਉਣੇ ਚਾਹੀਦੇ ਹਨ।ਕੇਂਦਰ ਸਰਕਾਰ ਨੂੰ ਸਭ ਤੋਂ ਪਹਿਲਾਂ ਪਲਾਸਟਿਕ ਦੀ ਚਾਇਨਾ ਡੋਰ ਦੇ ਇੰਪੋਰਟ ਤੇ ਪਾਬੰਦੀ ਲਾ ਦੇਵੇ ਤਾਂ ਕਾਫੀ ਹੱਦ ਤੱਕ ਕੰਟਰੋਲ ਹੋ ਸਕਦਾ ਹੈ।
ਸਭ ਅਰਬਨ ਡਵੀਜ਼ਨ ਕਪੂਰਥਲਾ ਦੇ ਪ੍ਰਧਾਨ ਨਿਰਮਲ ਸਿੰਘ ਨੰਢਾ, ਗੁਰਪ੍ਰੀਤ ਸਿੰਘ ਧੰਜੂ ਨੇ ਸਾਂਝੇ ਤੌਰ ਤੇ ਦੱਸਿਆ ਕਿ ਚਾਇਨਾ ਡੋਰ ਜਿਥੇ ਮਨੁੱਖੀ ਹਾਦਸਿਆਂ ਅਤੇ ਜਾਨਵਰਾਂ ਦੀ ਸੁਰੱਖਿਆ ਲਈ ਵੱਡਾ ਖਤਰਾ ਪੈਦਾ ਕਰਦੀ ਹੈ, ਉਥੇ ਪਿੰਡਾਂ ਅਤੇ ਸ਼ਹਿਰਾਂ ਅੰਦਰ ਬੱਚਿਆਂ ਵਲੋਂ ਪਤੰਗ ਉਡਾਉਂਦੇ ਸਮੇਂ ਚਾਇਨਾ ਡੋਰ ਬਿਜਲੀ ਦੀਆਂ ਤਾਰਾਂ ਵਿਚ ਫਸ ਜਾਂਦੀ ਹੈ।ਬੱਚੇ ਪਤੰਗ ਨੂੰ ਕੱਢਣ ਲਈ ਡੋਰ ਨੂੰ ਆਪਣੇ ਵੱਲ ਖਿਚਦੇ ਹਨ।ਜਿਸ ਨਾਲ ਤਾਰਾਂ ਆਪਸ ਵਿਚ ਜੁੜ ਜਾਂਦੀਆਂ ਹਨ ਤੇ ਫੀਡਰ ਸਪਾਲਈ ਬੰਦ ਹੋ ਜਾਂਦੀ ਹੈ।ਖਪਤਕਾਰਾਂ ਨੂੰ ਨਿਰਵਿਘਨ ਸਪਲਾਈ ਨਹੀਂ ਮਿਲਦੀ।ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਬੱਚੇ ਪਤੰਗ ਉਡਾਉਂਦੇ ਅਤੇ ਪਤੰਗ ਲੁੱਟਣ ਸਮੇਂ ਆਪਣੀ ਕੀਮਤੀ ਜਾਨਾਂ ਗੁਆ ਚੁੱਕੇ ਹਨ।ਉਹਨਾਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਬੱਚਿਆਂ ਨੂੰ ਚਾਈਨਾ ਡੋਰ ਨਾ ਇਸਤਮਾਲ ਕਰਣ ਦੇਣ।ਮੀਟਿੰਗ ਨੂੰ ਬਲਦੇਵ ਸਿੰਘ, ਹੋਠੀ, ਜੁਗਲ ਕਿਸ਼ੋਰ, ਗੁਰਪ੍ਰੀਤ ਸਿੰਘ, ਸੁਰਿੰਦਰ ਸਿੰਘ, ਸਰਬਜੀਤ ਸਿੰਘ, ਹਰਦੇਵ ਸਿੰਘ, ਦਰਸ਼ਨ ਸਿੰਘ ਨੇ ਵੀ ਸੰਬੋਧਨ ਕੀਤਾ।

‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article29 Afghan evacuees find jobs at S.Korea’s Hyundai Heavy
Next article5 Pak soldiers killed in cross-border attack from Afghanistan