ਚੇਤਨਾ ਪਰਖ਼ ਪ੍ਰੀਖਿਆ ਦੇ ਸੁਚਾਰੂ ਪ੍ਰਬੰਧ ਲਈ ਕੇਂਦਰ ਸੁਪਰਡੈਂਟ ਤੇ  ਪ੍ਰੀਖਿਆ ਨਿਗਰਾਨ ਨਿਯੁਕਤ ਕੀਤੇ

ਲੋਕਾਂ ਦਾ ਸੋਚਣਢੰਗ ਵਿਗਿਆਨਕ ਬਣਾਉਣ ਲਈ ਯਤਨਸ਼ੀਲ ਤਰਕਸ਼ੀਲ ਸੁਸਾਇਟੀ ਪੰਜਾਬ  ਇਕਾਈ ਸੰਗਰੂਰ  ਦੀ   ਮੀਟਿੰਗ  ਇਕਾਈ  ਮੁਖੀ ਸੁਰਿੰਦਰ ਪਾਲ ਉਪਲੀ  ਤੇ ਜ਼ੋਨ ਜਥੇਬੰਦਕ ਮੁਖੀ ਮਾਸਟਰ ਪਰਮਵੇਦ ਦੀ ਅਗਵਾਈ ਵਿੱਚ ਸੰਗਰੂਰ ਵਿਖੇ ਹੋਈ ।
ਮੀਟਿੰਗ ਵਿੱਚ  ਸਥਾਨਕ ਇਕਾਈ ਵੱਲੋਂ ਚੇਤਨਾ ਪਰਖ ਪ੍ਰੀਖਿਆ ਦੇ ਬਣਾਏ 12 ਪ੍ਰੀਖਿਆ ਕੇਂਦਰਾਂ ਨੂੰ ਅੰਤਿਮ ਰੂਪ ਦਿੱਤਾ ਗਿਆ ਤੇ ਇਨ੍ਹਾਂ ਲਈ  ਕੇਂਦਰ ਸੁਪਰਡੈਂਟ ਤੇ ਪ੍ਰੀਖਿਆ ਨਿਗਰਾਨ ਨਿਯੁਕਤ ਕੀਤੇ ਗਏ। ਮੀਡੀਆ ਮੁਖੀ ਚਰਨ ਕਮਲ ਸਿੰਘ ਤੇ ਸੀਤਾ ਰਾਮ  ਨੇ ਦੱਸਿਆ ਕਿ ਪ੍ਰੀਖਿਆ ਕੇਂਦਰ ਆਦਰਸ਼ (ਮਾਡਲ) ਸੀਨੀਅਰ ਸੈਕੰਡਰੀ ਸਕੂਲ  ਸੰਗਰੂਰ  ਵਿੱਖੇ ਲੈਕਚਰਾਰ ਧਨੀ ਰਾਮ ,ਸਸਸਸ ਬਡਰੁੱਖਾਂ ਵਿਚ ਲੈਕਚਰਾਰ  ਕ੍ਰਿਸ਼ਨ ਸਿੰਘ,ਸਸਸਸ ਭਲਵਾਨ  ਵਿਖੇ ਲੈਕਚਰਾਰ ਕੁਲਦੀਪ ਸਿੰਘ, ਸਸਸਸ ਬਾਲੀਆਂ ਵਿਖੇ  ਲੈਕਚਰਾਰ ਸੰਜੀਵ ਕੁਮਾਰ,,ਸਸਸਸ ਭਵਾਨੀਗੜ੍ਹ ਲੜਕੇ ਵਿਖੇ ਮਾਸਟਰ ਹਰੀਸ਼ ਕੁਮਾਰ,ਸਸਸਸ ਘਰਾਚੋਂ ਵਿਖੇ  ਲੈਕਚਰਾਰ ਜਸਦੇਵ ਸਿੰਘ,ਸਸਸਸ ਚੂੜਲ ਕਲਾਂ ਵਿਖੇ ਜਨਮੇਧ ਸਿੰਘ ਤੇ ਅਵਤਾਰ ਸਿੰਘ,ਸਹਸਕੂਲ ਗਾਗਾ  ਵਿਖੇ ਨਰੇਸ਼ ਕੁਮਾਰ ਤੇ  ਜਗਨ ਨਾਥ ਬਖੋਰਾ ,ਸਪਰਿੰਗਡੇਲਜ ਪਬਲਿਕ ਸਕੂਲ ਪ੍ਰਿੰਸੀਪਲ ਵਿਖੇ ਸੁਖਦੇਵ ਸਿੰਘ ਕਿਸ਼ਨਗੜ੍ਹ,ਸਸਸਸ ਤੁੰਗਾਂ ਵਿਖੇ ਮਾਸਟਰ ਚਰਨ  ਕਮਲ ਸਿੰਘ,ਸਹਸਕੂਲ ਕੁਲਾਰ ਖੁਰਦ ਵਿਖੇ ਲੈਕਚਰਾਰ ਸ਼ਮਸ਼ੇਰ ਸਿੰਘ,ਸਸਸਸ ਮਹਿਲਾਂ ਵਿਖੇ ਲੈਕਚਰਾਰ ਲਖਵੀਰ ਸਿੰਘ ਬਤੌਰ ਸੁਪਰਡੈਂਟ ਡਿਊਟੀ ਦੋਣਗੇ
ਇਨ੍ਹਾਂ ਪ੍ਰੀਖਿਆ ਕੇਂਦਰਾਂ ਵਿੱਚ ਨਿਗਰਾਨ  ਵੀ ਨਿਯੁਕਤ ਕੀਤੇ ਗਏ। ਉਨ੍ਹਾਂ ਦੱਸਿਆ ਕਿ
ਮੀਟਿੰਗ ਵਿੱਚ ਕੌਮੀ ਤਰਕਸ਼ੀਲ ਆਗੂ ਡਾਕਟਰ ਨਰਿੰਦਰ ਦਾਭੋਲਕਰ  ਦੇ  ਸ਼ਹੀਦੀ  ਦਿਹਾੜੇ  ਨੂੰ ਸਮਰਪਿਤ  ਅਗਸਤ ਮਹੀਨੇ ਵੰਡੀਆਂ ਜਾਣ ਵਾਲੀਆਂ ਦੁਵਰਕੀਆਂ  ,ਜਿਸ ਵਿੱਚ ਤਰਕਸ਼ੀਲ ਸੁਸਾਇਟੀ ਪੰਜਾਬ ਦਾ ਲੋਕਾਂ ਨੂੰ ਵਿਗਿਆਨਕ ਸੋਚ ਵਿਕਸਤ ਕਰਨ ਦਾ ਸੁਨੇਹਾ , ਜਿਸ ਵਿੱਚ ਨਰਿੰਦਰ ਦਾਭੋਲਕਰ ਬੋਲਦਾ ਹੈ” ਪੜ੍ਹੋ,ਵਿਚਾਰੋ ਤੇ ਅਮਲ ਕਰੋ ” ਨੂੰ ਵੰਡਣ ਬਾਰੇ ਜ਼ਿਮੇਵਾਰੀਆਂ ਲਾਈਆਂ ਗਈਆਂ।ਇਕ ਸਤੰਬਰ ਤੋਂ ਜੋਨ  ਸੰਗਰੂਰ- ਬਰਨਾਲਾ  ਵਿਚ  ਵਿਗਿਆਨਕ ਸੋਚ ਵਾਲੀਆਂ ਪੁਸਤਕਾਂ ਲੈ ਕੇ ਆ ਰਹੀ ਤਰਕਸ਼ੀਲ ਸਾਹਿਤ ਵੈਨ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ ਤੇ ਤਰਕਸ਼ੀਲ ਸਾਹਿਤ ਵੈਨ ਦੇ ਅੱਡ ਅੱਡ ਪੜਾ ਬਣਾਏ ਗਏ।
 ਮਾਸਟਰ ਪਰਮ  ਵੇਦ ਤੇ ਸੁਰਿੰਦਰ ਪਾਲ ਨੇ ਦੱਸਿਆ ਕਿ ਇਕਾਈ ਸੰਗਰੂਰ ਵਲੋਂ ਬਣਾਏ 12 ਪ੍ਰੀਖਿਆ ਕੇਂਦਰਾਂ ਵਿੱਚ 1865ਬੱਚੇ ਪ੍ਰੀਖਿਆ  ਦੇਣਗੇ। ਪ੍ਰੀਖਿਆ ਨਕਲ ਰਹਿਤ ਹੋਵੇਗੀ ਤੇ ਮੁਲੰਕਣ ਕੰਪਿਊਟਰ ਰਾਹੀਂ ਹੋਵੇਗਾ। ਬੱਚਿਆਂ ਨੂੰ ਕਿਸੇ ਕਿਸਮ ਦੀ ਔਖਿਆਈ ਨਹੀਂ ਆਉਣ ਦਿੱਤੀ ਜਾਵੇਗੀ। ਵਿਦਿਆਰਥੀ ਨੂੰ  ਆਪੋ ਆਪਣੇ ਪ੍ਰੀਖਿਆ ਕੇਂਦਰਾਂ ਵਿੱਚ ਸਵੇਰੇ 9 ਵਜੇ ਪਹੁੰਚਣ ਦੀ ਹਦਾਇਤ ਕੀਤੀ ਗਈ ਹੈ
                      ਮੀਟਿੰਗ ਵਿੱਚ ਉਪਰੋਕਤ ਤੋਂ ਇਲਾਵਾ  ਗੁਰਦੀਪ ਸਿੰਘ ਲਹਿਰਾ, ਸੀਤਾ ਰਾਮ, ਕ੍ਰਿਸ਼ਨ ਸਿੰਘ, ,ਮਾਸਟਰ ਅਮਰ ਸਿੰਘ, ਲੈਕਚਰਾਰ ਸੰਜੀਵ ਕੁਮਾਰ, ਪ੍ਰਗਟ  ਸਿੰਘ ਬਾਲੀਆ, ਸੁਖਦੇਵ ਸਿੰਘ ਕਿਸ਼ਨਗੜ੍ਹ, ਲੈਕਚਰਾਰ ਧਨੀ ਰਾਮ,ਹੈਡ ਮਾਸਟਰ ਜਨਮੇਧ ਸਿੰਘ ਬਖੋਰਾ, ਪੋਸਟ ਮਾਸਟਰ ਦਰਸ਼ਨ ਸਿੰਘ , ਚਰਨ ਕਮਲ ਸਿੰਘ,  ਰਘਵੀਰ ਸਿੰਘ ਤੇ ਧਰਮਵੀਰ ਸਿੰਘ ਨੇ ਸ਼ਮੂਲੀਅਤ ਕੀਤੀ ।
ਮਾਸਟਰ ਪਰਮਵੇਦ
ਜ਼ੋਨ ਜਥੇਬੰਦਕ ਮੁਖੀ
9417422349
  13 ਅਗਸਤ

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

 

 

Previous articleਐਮ. ਜੀ. ਆਰੀਆ ਕੰਨਿਆ ਸੀਨੀਅਰ ਸੈਕੰਡਰੀ ਤੇ ਐਸ. ਡੀ ਪਬਲਿਕ ਸਕੂਲ ਅੱਪਰਾ ਵਿਖੇ ਡੇਂਗੂ ਤੇ ਆਈ ਫਲੂ ਬਾਰੇ ਜਾਗਰੂਕਤਾ ਕੈਂਪ ਆਯੋਜਿਤ 
Next articleਘੁਣ…….(ਮਿੰਨੀ ਕਹਾਣੀ)