ਕਰੋਨਾ ਤੋਂ ਬਚਾਅ ਲਈ ‘ਬੂਸਟਰ ਡੋਜ਼’ ਬਾਰੇ ਜਲਦੀ ਫ਼ੈਸਲਾ ਕਰੇ ਕੇਂਦਰ: ਗਹਿਲੋਤ

ਜੈਪੁਰ, (ਸਮਾਜ ਵੀਕਲੀ):  ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਸੂਬੇ ਅਤੇ ਦੇਸ਼ ਵਿੱਚ ਕਰੋਨਾ ਲਾਗ ਦੇ ਵਧ ਰਹੇ ਕੇਸਾਂ ਦੇ ਮੱਦੇਨਜ਼ਰ ਕੇਂਦਰ ਸਰਕਾਰ ਨੂੰ ਕਿਹਾ ਹੈ ਕਿ ਉਹ ਕਰੋਨਾ ਤੋਂ ਬਚਾਅ ਲਈ ‘ਬੂਸਟਰ ਡੋਜ਼’ ਬਾਰੇ ਜਲਦੀ ਫ਼ੈਸਲਾ ਕਰੇ। ਗਹਿਲੋਤ ਨੇ ਸ਼ਨਿਚਰਵਾਰ ਨੂੰ ਇੱਕ ਵਾਰ ਫਿਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖਿਆ ਹੈ। ਇਸ ਵਿੱਚ ਉਨ੍ਹਾਂ ਨੇ ਅਪੀਲ ਕੀਤੀ ਕਿ ਬੂਸਟਰ ਡੋਜ਼ ਅਤੇ 18 ਸਾਲ ਤੋਂ ਘੱਟ ਉਮਰ ਦੇ ਲੋਕਾਂ ਲਈ ਟੀਕਾਕਰਨ ਲਈ ਕੇਂਦਰ ਸਰਕਾਰ ਜਲਦੀ ਦਿਸ਼ਾ ਨਿਰਦੇਸ਼ ਜਾਰੀ ਕਰੇ, ਤਾਂ ਕਿ ਕਰੋਨਾ ਲਾਗ ਦੇ ਓਮੀਕਰੋਨ ਰੂਪ ਤੋਂ ਸੰਭਾਵਿਤ ਤੀਜੀ ਲਹਿਰ ਦੇ ਖ਼ਤਰੇ ਤੋਂ ਬਚਿਆ ਜਾ ਸਕੇ।

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਹਰਕ ਰਾਵਤ ਦੀ ਸ਼ਿਕਾਇਤ, ਪਰਿਵਾਰ ਦਾ ਮਾਮਲਾ: ਮੁੱਖੀ ਮੰਤਰੀ ਧਾਮੀ
Next articleਤਖ਼ਤ ਪਟਨਾ ਸਾਹਿਬ ਦੇ ਜਥੇਦਾਰ ਤੇ ਪ੍ਰਧਾਨ ਵੱਲੋਂ ਸ਼ਾਹ ਨਾਲ ਮੁਲਾਕਾਤ