ਮੁੰਬਈ-ਦਿੱਲੀ ਰਾਜਧਾਨੀ ਐਕਸਪ੍ਰੈੱਸ ਨੂੰ ਲੀਹੋਂ ਲਾਹੁਣ ਲਈ ਪਟੜੀ ’ਚ ਸੀਮਿੰਟ ਦਾ ਪਿੱਲਰ ਗੱਡਿਆ

ਵਲਸਾਡ (ਸਮਾਜ ਵੀਕਲੀ):  ਮੁੰਬਈ-ਦਿੱਲੀ ਰਾਜਧਾਨੀ ਐਕਸਪ੍ਰੈਸ ਰੇਲਗੱਡੀ ਨੂੰ ਲੀਹ ਤੋਂ ਲਾਹੁਣ ਲਈ ਅਣਪਛਾਤਿਆਂ ਨੇ ਸੀਮਿੰਟ ਦਾ ਖੰਭਾ ਰੇਲ ਪਟੜੀ ਵਿੱਚ ਗੱਡ ਦਿੱਤਾ। ਇਸ ਨਾਲ ਰੇਲ ਗੱਡੀ ਦੀ ਟੱਕਰ ਹੋ ਗਈ ਪਰ ਹਾਦਸੇ ਵਿੱਚ ਕਿਸੇ ਦੇ ਜ਼ਖ਼ਮੀ ਹੋਣ ਦੀ ਰਿਪੋਰਟ ਨਹੀਂ ਹੈ। ਪੁਲੀਸ ਨੂੰ ਸ਼ੱਕ ਹੈ ਕਿ ਸ਼ੁੱਕਰਵਾਰ ਸ਼ਾਮ ਕਰੀਬ 7.10 ਵਜੇ ਦਿੱਲੀ ਜਾ ਰਹੀ ਰੇਲਗੱਡੀ ਨੂੰ ਪਟੜੀ ਤੋਂ ਉਤਾਰਨ ਲਈ ਅਜਿਹਾ ਕੀਤਾ ਗਿਆ। ਮਾਮਲਾ ਦਰਜ ਕਰ ਲਿਆ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਮੁੰਬਈ-ਹਜ਼ਰਤ ਨਿਜ਼ਾਮੂਦੀਨ ਅਗਸਤ ਕ੍ਰਾਂਤੀ ਰਾਜਧਾਨੀ ਐਕਸਪ੍ਰੈਸ ਰੇਲਗੱਡੀ ਵਲਸਾਡ ਨੇੜੇ ਅਤੁਲ ਸਟੇਸ਼ਨ ਦੇ ਨੇੜੇ ਰੇਲਵੇ ਟ੍ਰੈਕ ‘ਤੇ ਰੱਖੇ ਸੀਮਿੰਟ ਦੇ ਖੰਭੇ ਨਾਲ ਟਕਰਾ ਗਈ। ਟਰੇਨ ਦੀ ਲਪੇਟ ‘ਚ ਆਉਣ ਤੋਂ ਬਾਅਦ ਇਹ ਪਿੱਲਰ ਪਟੜੀ ’ਚ ਧੱਸ ਗਿਆ। ਇਸ ਘਟਨਾ ਦਾ ਰੇਲ ਗੱਡੀ ‘ਤੇ ਕੋਈ ਅਸਰ ਨਹੀਂ ਹੋਇਆ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਦੇਸ਼ ’ਚ ਕਰੋਨਾ ਦੇ 268833 ਨਵੇਂ ਮਾਮਲੇ ਤੇ 402 ਮੌਤਾਂ
Next articleਜੋਕੋਵਿਚ ਮੁੜ ਹਿਰਾਸਤ ’ਚ, ਵੀਜ਼ਾ ਰੱਦ ਕਰਨ ਖ਼ਿਲਾਫ਼ ਹਾਈ ਕੋਰਟ ਪੁੱਜਿਆ