ਗੁਰਾਇਆਂ ਸ਼ਹਿਰ ਵਿੱਖੇ ਮਨਾਈਆਂ ਤੀਆਂ

ਧੀਆਂ ਕਿਸੇ ਵੀ ਖੇਤਰ ਚ ਘਟ ਨੀ : ਭਾਵਨਾ ਖੈਹਰਾ

ਗੁਰਾਇਆਂ ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ) (ਸਮਾਜ ਵੀਕਲੀ) :  ਸ਼ਹਿਰ ਗੁਰਾਇਆਂ ਵਿਖੇ ਪੰਜਾਬੀ ਸਭਿਆਚਾਰ ਨੂੰ ਦਰਸ਼ਾਉਦਾ ਤੀਆਂ ਦਾ ਤਿਉਹਾਰ ਸਟੈਲਾ ਵਿਖੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਭਾਵਨਾ ਖੈਹਰਾ ਧਰਮਪਤਨੀ ਵਿਧਾਇਕ ਬਲਦੇਵ ਖੈਹਰਾ ਨੇ ਪਹੁੰਚ ਕੇ ਪੰਜਾਬੀ ਮੁਟਿਆਰਾਂ ਨੂੰ ਤੀਆਂ ਦੇ ਤਿਉਹਾਰ ਦੀ ਵਧਾਈ ਦਿੱਤੀ। ਭਾਵਨਾ ਖੈਹਰਾ ਨੇ ਸਾਉਣ ਦੇ ਮੇਲੇ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੱਤੀ ਤੇ ਕਿਹਾ ਕਿ ਅਜੋਕੇ ਸਮੇਂ ਦੌਰਾਨ ਧੀਆਂ ਨੂੰ ਕੁੱਖ ਵਿਚ ਕਤਲ ਕੀਤਾ ਜਾ ਰਿਹਾ ਹੈ ਜੋ ਕਿ ਸਮਾਜ ਦੇ ਮੱਥੇ ’ਤੇ ਕਲੰਕ ਹੈ, ਧੀਆਂ ਤੋਂ ਬਿਨਾਂ ਸਮਾਜ ਦਾ ਨਿਰਮਾਣ ਨਹੀਂ ਹੋ ਸਕਦਾ। ਮਹਿਲਾ ਮਾਂ, ਭੈਣ ਤੇ ਧੀ ਦੇ ਰੂਪ ਵਿਚ ਸਮਾਜ ਦਾ ਨਿਰਮਾਣ ਕਰਦੀ ਹੈ।

ਅਜੋਕੇ ਸਮੇਂ ਵਿਚ ਧੀਆਂ, ਪੁੱਤਰਾਂ ਨਾਲੋਂ ਕਿਸੇ ਵੀ ਪੱਖੋਂ ਘੱਟ ਨਹੀਂ ਹਨ। ਅੱਜ ਦੇ ਸਮੇਂ ਵਿੱਚ ਧੀਆਂ ਵੀ ਹਰ ਥਾਂ ਤੇ ਉਚ ਅਹੁੱਦਿਆਂ ਤੇ ਸੇਵਾਵਾਂ ਨਿਭਾ ਰਹੀਆਂ ਹਨ ਤੇ ਉਨ੍ਹਾਂ ਸਾਰੇ ਮਾਤਾ ਪਿਤਾ ਨੂੰ ਬੇਨਤੀ ਵੀ ਕੀਤੀ ਕਿ ਉਹ ਆਪਣੀਆਂ ਧੀਆਂ ਨੂੰ ਵਧੀਆ ਤੋਂ ਵਧੀਆ ਸਕੂਲ ਵਿਚ ਉਚ ਸਿੱਖਿਆ ਦੇਣ। ਇਸ ਮੌਕੇ ਪੰਜਾਬੀ ਮੁਟਿਆਰਾਂ ਨੇ ਤੀਆਂ ਦਾ ਖੂਬ ਅਨੰਦ ਮਾਣਿਆ ਤੇ ਗਿੱਧੇ, ਭੰਗੜੇ ਪਾ ਕੇ ਵਿਰਸੇ ਦੀ ਸ਼ਾਨ ਵਧਾਈ ਤੇ ਤੀਆਂ ਦੇ ਤਿਉਹਾਰ ’ਤੇ ਆਪਣੀ ਖੁਸ਼ੀ ਦਾ ਇਜ਼ਹਾਰ ਕੀਤਾ। ਇਸ ਮੌਕੇ ਦਿਪਤੀ ਢੀਂਗਰਾ, ਸ਼ੀਲਾ ਗੁਪਤਾ, ਮੀਨਾ ਅਰੋੜਾ, ਮੇਘਾ ਗੁਲਾਟੀ, ਮੋਨਿਕਾ ਖੋਸਲਾ, ਪੂਜਾ ਸ਼ਰਮਾ, ਮਨੀਸ਼ਾ ਸੋਹਲ, ਅਨੀਤਾ ਅਰੋੜਾ, ਨੀਰੂ ਗੋਗਨਾ, ਚਰਨਜੀਤ, ਮਨੀਸ਼ਾ, ਰੁਛਾਲੀ ਅਰੋੜਾ, ਅੰਜੂ ਅਰੋੜਾ ਸ਼ਾਮਲ ਹੋਏ।

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਦਸਤੂਰ
Next articleਸ੍ਰੀ ਗੁਰੂ ਰਵਿਦਾਸ ਧਰਮਸ਼ਾਲਾ ਤੂਰਾਂ ਦੀ ਉਸਾਰੀ ਦਾ ਕੰਮ ਜਾਰੀ