ਜਸ਼ਨ- ਏ- ਦਿਨ

ਮਨਜੀਤ ਕੌਰ

(ਸਮਾਜ ਵੀਕਲੀ)

ਗਣਤੰਤਰ ਦਿਵਸ ਮਨਾਉਣ ਤੋਂ ਪਹਿਲਾਂ,
ਗਣ ਰਾਜ ਨੂੰ ਲਿਆਵੋ।
ਜਸ਼ਨ- ਏ-ਦਿਨ ਬਣਾਉਣ ਤੋਂ ਪਹਿਲਾਂ,
ਲੋਕ ਰਾਜ ਨੂੰ ਬਚਾਵੋ।
ਜਸ਼ਨ- ਏ-ਦਿਨ….
ਸੁਤੰਤਰਤਾ,ਸਮਾਨਤਾ ਥੰਮ ਨੇ,
ਗਣਤੰਤਰ ਦੀ ਇਮਾਰਤ ਦੇ।
ਆਪੋ ਆਪਣੇ ਢੰਗ ਨੇ ਸੱਭ ਦੇ,
ਰੱਬ ਦੀ ਕਰਨ ਇਬਾਦਤ ਦੇ।
ਸਮਾਜਵਾਦ ਲਿਆਉਣ ਤੋਂ ਪਹਿਲਾਂ,
ਅਮੀਰੀ,ਗਰੀਬੀ ਨੂੰ ਮਿਟਾਵੋ।
ਜਸ਼ਨ- ਏ- ਦਿਨ…..
ਬਿਜਲੀ ਮੁਫ਼ਤ,ਆਟਾ ਮੁਫ਼ਤ,
ਮੁਫ਼ਤ ਮੁਫ਼ਤ ਦੀ ਲਾਈ ਰੱਟ।
ਇੱਕ ਤੋਂ ਵੱਧ ਕੇ ਦੂਜਾ ਹੈ,
ਕੋਈ ਨਾ ਏਥੇ ਕਿਸੇ ਤੋਂ ਘੱਟ।
ਕੁਰਸੀ ਤੇ ਇਹਨਾਂ ਨੂੰ ਬਿਠਾਉਣ ਤੋਂ ਪਹਿਲਾਂ,
ਮੋਈ ਅਣਖ ਨੂੰ ਜਗਾਵੋ।
ਜਸ਼ਨ- ਏ-ਦਿਨ…..
ਸਿੱਖਿਆ ਬਹੁਤ ਜ਼ਰੂਰੀ ਹੈ,
ਰੋਜ਼ਗਾਰ ਦੀ ਮੰਗ ਕਰੋ।
ਆਪਣੇ ਹੱਕਾਂ ਲਈ ਆਪੇ ਹੀ,
ਆਪਣਿਆਂ ਨਾਲ਼ ਜੰਗ ਕਰੋ।
ਦੇਸ਼ ਭਗਤ ਬਹੁਤੇ ਕਹਾਉਣ ਤੋਂ ਪਹਿਲਾਂ,
ਮਨਾਂ ‘ਚੋਂ ਅਗਿਆਨਤਾ ਨੂੰ ਹਟਾਵੋ।
ਜਸ਼ਨ- ਏ- ਦਿਨ ਬਣਾਉਣ ਤੋਂ ਪਹਿਲਾਂ,
ਲੋਕ ਰਾਜ ਨੂੰ ਬਚਾਵੋ।

ਮਨਜੀਤ ਕੌਰ ਧੀਮਾਨ,
ਸ਼ੇਰਪੁਰ, ਲੁਧਿਆਣਾ।
ਸੰ:9464633059

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article‘ਆਪ’ ਨੂੰ ਘੇਰਨ ਦੀ ਤਿਆਰੀ ਕਰ ਰਹੀ ਕੇਂਦਰ ਸਰਕਾਰ: ਜੈਨ
Next articleਪਾਕਿਸਤਾਨ ਮੂਲ ਦੀ ਬਰਤਾਨਵੀ ਸੰਸਦ ਮੈਂਬਰ ਨੁਸਰਤ ਗ਼ਨੀ ਦਾ ਦਾਅਵਾ