ਫਰੈਜਨੋ ਗੁਰੂਘਰ ਵਿੱਚ ਮਨਾਇਆ ਗਿਆ ਸਾਹਿਬ ਕਾਂਸ਼ੀ ਰਾਮ ਜੀ ਦਾ 91ਵਾਂ ਜਨਮ ਦਿਵਸ।

ਬੰਗਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ ) ਪਿਛਲੇ ਦਿਨੀਂ ਮਿਤੀ 23 ਮਾਰਚ, 2025 ਦਿਨ ਐਤਵਾਰ ਨੂੰ ਸਾਹਿਬ ਕਾਂਸ਼ੀ ਰਾਮ ਜੀ ਦਾ 91ਵਾਂ ਜਨਮ ਦਿਵਸ ਗੁਰੂ ਰਵਿਦਾਸ ਗੁਰੂਘਰ ਫਰਿਜਨੋ ਕੈਲੇਫੋਰਨੀਆ ਵਿੱਚ ਮਨਾਇਆ ਗਿਆ ਜਿਸ ਵਿੱਚ ਸੁਖਮਨੀ ਸਾਹਿਬ ਦੇ ਭੋਗ ਉਪਰੰਤ ਕੀਰਤਨ ਦਰਬਾਰ ਅਤੇ ਬੁਲਾਰਿਆਂ ਨੇ ਆਪਣੇ ਵਿਚਾਰ ਪੇਸ਼ ਕੀਤੇ। ਭਾਈ ਰਾਮ ਆਸਰਾ ਜੀ ਨੇ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ ਅਤੇ ਕੁਲਦੀਪ ਸਿੰਘ ਬੰਗੜ, ਮਲਕੀਤ ਸਿੰਘ ਬੰਗੜ, ਭਾਈ ਰਾਮ ਸਿੰਘ ਅਤੇ ਅਮਰ ਦੜੋਚ ਨੇ ਸਾਹਿਬ ਕਾਂਸ਼ੀ ਰਾਮ ਜੀ ਦੇ ਸੰਘਰਸ਼ਮਈ ਜੀਵਨ ਤੇ ਵਿਸਥਾਰ ਪੂਰਵਕ ਗੱਲਬਾਤ ਰੱਖੀ। ਲੰਗਰ ਦੀ ਸੇਵਾ ਕਮਲਪ੍ਰੀਤ ਸ਼ੀਮਾਰ ਪਰਿਵਾਰ ਵਲੋਂ ਕੀਤੀ ਗਈ ਜਿਸ ਲਈ ਉਹਨਾਂ ਦਾ ਕਮੇਟੀ ਵਲੋਂ ਸਨਮਾਨ ਵੀ ਕੀਤਾ ਗਿਆ।ਜਿਸ ਦੀ ਜਾਣਕਾਰੀ ਅਮਰ ਦੜੌਚ ਜੀ ਨੇ ਫੋਨ ਤੇ ਦਿੱਤੀ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

Previous articleਸਤਿਗੁਰੂ ਰਵਿਦਾਸ ਜੀ ਦੀ ਜਨਮ ਸ਼ਤਾਬਦੀ ਲਈ ਬਜਟ ਵਿੱਚ ਫੰਡ ਨਾ ਰੰਖਣਾ ਮੰਦਭਾਗਾ- ਅੰਮ੍ਰਿਤਪਾਲ ਭੌਂਸਲੇ
Next articleਖ਼ਾਲਸਾ ਇੰਸਟੀਚਿਊਟ ਆਫ ਮੈਨੇਜਮੈਂਟ ਐਂਡ ਟੈਕਨੋਲੋਜੀ ਫਾਰ ਵੂਮੈਨ ਸਿਵਲ ਲਾਈਨਜ ਲੁਧਿਆਣਾ ਵਿਖੇ ਭਾਸ਼ਣ ਪ੍ਰਤੀਯੋਗਤਾ ਕਰਵਾਈ ਗਈ