HOME 25 ਅਗਸਤ ਤੋਂ 08 ਸਤੰਬਰ ਤੱਕ ਮਨਾਇਆ ਜਾ ਰਿਹਾ ਹੈ ਕੌਮੀ ਅੱਖਾਂ...

25 ਅਗਸਤ ਤੋਂ 08 ਸਤੰਬਰ ਤੱਕ ਮਨਾਇਆ ਜਾ ਰਿਹਾ ਹੈ ਕੌਮੀ ਅੱਖਾਂ ਦਾਨ ਪੰਦਰਵਾੜਾ:-ਡਾ. ਅਰਵਿੰਦ ਪਾਲ ਸਿੰਘ ਸਿਵਲ ਸਰਜਨ ਮਾਨਸਾ

1
ਕਿਸੇ ਵੀ ਵਿਅਕਤੀ ਮੌਤ ਤੋਂ ਚਾਰ ਤੋਂ ਛੇ ਘੰਟਿਆਂ ਤੱਕ ਅੱਖਾਂ ਦਾਨ ਹੋਣੀਆਂ ਚਾਹੀਦੀਆਂ ਹਨ :-ਸਰਜਨ ਮਾਨਸਾ।
ਮਾਨਸਾ  (ਸਮਾਜ ਵੀਕਲੀ)  ਸਿਹਤ ਮੰਤਰੀ ਪੰਜਾਬ ਡਾ.ਬਲਬੀਰ ਸਿੰਘ ਅਤੇ ਡਿਪਟੀ ਕਮਿਸ਼ਨਰ ਮਾਨਸਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਿਵਲ ਸਰਜਨ ਡਾ.ਅਰਵਿੰਦ ਪਾਲ ਸਿੰਘ ਦੀ ਅਗਵਾਈ ਵਿੱਚ ਰਾਸ਼ਟਰੀ ਅੱਖਾਂ ਦਾਨ ਪੰਦਰਵਾੜਾ ਮਨਾਇਆ ਜਾ ਰਿਹਾ ਹੈ। ਇਸ ਲੜੀ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਮਾਨਸਾ ਡਾ. ਏ.ਪੀ. ਸਿੰਘ ਨੇ ਕਿਹਾ ਕਿ ਹਰ ਸਾਲ 25 ਅਗਸਤ ਤੋਂ 8 ਸਤੰਬਰ ਤੱਕ ਕੌਮੀ ਅੱਖਾਂ ਦਾਨ ਪੰਦਰਵਾੜਾ ਮਨਾਇਆ ਜਾਂਦਾ ਹੈ।ਇਸ ਦੌਰਾਨ ਕੋਰਨੀਅਲ ਅੰਨ੍ਹਾਪਣ, ਕੋਰਨੀਅਲ ਟ੍ਰਾਂਸਪਲਾਂਟ ਬਾਰੇ ਲੋਕਾਂ ਨੂੰ ਜਾਗਰੂਕ ਕਰਕੇ, ਉਨ੍ਹਾਂ ਨੂੰ ਅੱਖਾਂ ਦਾਨ ਕਰਨ ਲਈ ਉਤਸ਼ਾਹਿਤ ਕਰਨ ਦੇ ਮੰਤਵ ਨਾਲ ਕੌਮੀ ਅੱਖਾਂ ਦਾਨ ਪੰਦਰਵਾੜਾ ਮਨਾਇਆ ਜਾ ਰਿਹਾ ਹੈ। ਨਾਲ ਹੀ ਉਹਨਾਂ ਨੇ ਦੱਸਿਆ ਕਿ 25 ਅਗਸਤ ਤੋਂ 8 ਸਤੰਬਰ ਤੱਕ ਅੱਖਾਂ ਦਾਨ ਸਬੰਧੀ ਜੋ ਪੰਦਰਵਾੜਾ ਮਨਾਇਆ ਜਾ ਰਿਹਾ ਹੈ, ਇਸ ਸਬੰਧੀ ਸਾਡੇ ਪੈਰਾਂ ਮੈਡੀਕਲ ਸਟਾਫ ,ਆਸ਼ਾ ਵਰਕਰ ਅਤੇ ਮਾਸ ਮੀਡੀਆ ਵਿੰਗ ਦੁਆਰਾ ਲੋਕਾਂ ਨੂੰ ਜਾਗਰੂਕਤਾ ਕੈਂਪਾਂ ਦੁਆਰਾ ਜਾਗਰੂਕ ਕੀਤਾ ਜਾਂਦਾ ਹੈ, ਇਸ ਲੜੀ ਦੇ ਤਹਿਤ ਅੱਜ ਜ਼ਿਲ੍ਹਾ ਸਿਵਲ ਹਸਪਤਾਲ ਮਾਨਸਾ ਵਿਖੇ ਦਵਾਈ ਲੈਣ ਆਏ ਮਰੀਜ਼ਾਂ ਨੂੰ ਓ.ਪੀ.ਡੀ. ਅਤੇ ਅੱਖਾਂ ਦੀ ਓ.ਪੀ.ਡੀ.ਵਿਖੇ ਡਾ.ਪੱਲਵੀ ਮੈਨਣ ਅੱਖ ਰੋਗਾਂ ਦੇ ਮਾਹਿਰ ਵੱਲੋਂ ਜਾਗਰੁਕਤਾ ਕੈਂਪ ਲਗਾ ਲੋਕਾਂ ਨੂੰ ਜਾਗਰੂਕ ਕੀਤਾ ਗਿਆ। ਇਸ ਮੌਕੇ ਡਾ਼ ਮੈਨਣ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੋਰਨੀਆ (ਅੱਖ ਦੀ ਪੁਤਲੀ) ਦੀ ਬਿਮਾਰੀ ਤੋਂ ਅੰਨ੍ਹਾਪਣ ਭਾਰਤ ਵਿੱਚ ਇੱਕ ਪ੍ਰਮੁੱਖ ਜਨਤਕ ਸਿਹਤ ਸਮੱਸਿਆ ਹੈ। ਭਾਰਤ ਵਿੱਚ ਪ੍ਰਤੀ ਸਾਲ 1 ਲੱਖ ਕੋਰਨੀਅਲ ਟ੍ਰਾਂਸਪਲਾਂਟ ਕਰਨ ਲਈ 2 ਲੱਖ 70 ਹਜ਼ਾਰ ਦਾਨੀਆਂ ਦੀਆਂ ਅੱਖਾਂ ਦੀ ਲੋੜ ਦਾ ਅਨੁਮਾਨ ਹੈ, ਜੋ ਕਿ ਦਾਨੀ ਅੱਖਾਂ ਦੀ ਮੌਜੂਦਗੀ ਤੋਂ ਲਗਭਗ 4 ਗੁਣਾ ਵੱਧ ਹੈ।ਮਨੁੱਖੀ ਅੱਖਾਂ ਦੀ ਮੰਗ ਅਤੇ ਸਪਲਾਈ ਵਿੱਚ ਵੱਡਾ ਫਰਕ ਇੱਕ ਚੁਣੌਤੀ ਹੈ, ਆਮ ਲੋਕਾਂ ਦੇ ਸਹਿਯੋਗ ਦੇ ਨਾਲ ਹੀ ਇਸ ਸਮੱਸਿਆ ਤੋਂ ਪਾਰ ਪਾਇਆ ਜਾ ਸਕਦਾ ਹੈ। ਉਹਨਾਂ ਕਿਹਾ ਕਿ ਕੋਰਨੀਆਂ ਅੱਖ ਦੀ ਕੱਚ ਵਰਗੀ ਸਭ ਤੋਂ ਬਾਹਰ ਦੀ ਪਾਰਦਰਸ਼ੀ ਪਰਤ ਹੁੰਦੀ ਹੈ ਕੋਰਨੀਆਂ ਵਿਚੋਂ ਹੀ ਸਾਡੇ ਅੱਖ ਦੇ ਅੰਦਰ ਰੋਸ਼ਨੀ ਜਾਂਦੀ ਹੈ, ਜਿਸ ਕਾਰਨ ਅਸੀਂ ਦੇਖਦੇ ਹਾਂ, ਸੱਟ ਲੱਗਣ ਕਾਰਨ, ਕੋਰਨੀਅਲ ਟਰੋਮਾ, ਕਿਸੇ ਵੀ ਤਰ੍ਹਾਂ ਦੀ ਵਾਈਰਲ, ਬੈਕਟੀਰੀਅਲ ਜਾਂ ਫੰਗਸ ਲਾਗ (ਇੰਫੈਕਸ਼ਨ) ਕਾਰਨ, ਕਿਸੇ ਤਰ੍ਹਾਂ ਦੇ ਕੁਪੋਸ਼ਨ ਕਾਰਨ ਜਿਵੇ ਵਿਟਾਮਿਨ ਏ ਦੀ ਘਾਟ ਹੋ ਜਾਣਾ, ਜਨਮ ਤੋਂ ਹੀ ਕਿਸੇ ਬੀਮਰੀ ਕਾਰਨ, ਪਾਰਦਰਸ਼ੀ ਕੋਰਨੀਅਲ ਅਪਾਰਦਰਸ਼ੀ ਹੋ ਜਾਂਦਾ ਹੈ ਤਾਂ ਅੱਖ ਬਾਹਰ ਦੀ ਰੋਸ਼ਨੀ ਨੂੰ ਫੋਕਸ ਨਹੀਂ ਕਰ ਪਾਉਂਦੀ ਤੇ ਵਿਅਕਤੀ ਨੂੰ ਕੁਝ ਵੀ ਦਿਖਾਈ ਨਹੀਂ ਦਿੰਦਾ। ਜਦੋਂ ਇਸ ਅਪਾਰਦਰਸ਼ੀ ਕੋਰਨੀਅਲ ਨੂੰ ਨਵੇਂ ਪਾਰਦਰਸ਼ੀ ਕੋਰਨੀਅਲ ਨਾਲ ਟ੍ਰਾਂਸਪਲਾਟ ਕਰਦੇ ਹਾਂ ਤਾਂ ਵਿਅਕਤੀ ਫਿਰ ਤੋਂ ਦੇਖਣ ਯੋਗ ਹੋ ਜਾਂਦਾ ਹੈ। ਊਪ ਸਮੂਹ ਸਿੱਖਿਆ ਤੇ ਸੂਚਨਾ ਅਫਸਰ ਨੇ ਦੱਸਿਆ ਕਿ ਅੱਖਾਂ ਦਾਨ ਸਿਰਫ ਜੀਵਨ ਤੋਂ ਬਾਅਦ ਮੌਤ ਤੋਂ 4 ਤੋਂ 6 ਘੰਟੇ ਦੇ ਵਿੱਚ ਹੀ ਹੋਣੀਆਂ ਚਾਹੀਦੀਆਂ ਹਨ। ਇਸ ਮੌਕੇ ਨੇ ਉਨਾਂ ਇਹ ਵੀ ਕਿਹਾ ਕਿ ਅੱਖਾਂ ਦਾਨ ਕਰਨ ਲਈ ਨੇੜੇ ਦੇ ਸਰਕਾਰੀ ਹਸਪਤਾਲ ਤੋਂ ਜਾਂ ਅੱਖ ਬੈਂਕ ਤੋਂ ਅਤੇ ਸਮੂਹ ਸਰਕਾਰੀ ਹਸਪਤਾਲਾਂ , ਸਰਕਾਰੀ ਮੈਡੀਕਲ ਕਾਲਜਾਂ ਵਿੱਚ ਵੀ ਇਸ ਸਬੰਧੀ ਫਾਰਮ ਮੌਜੂਦ ਹਨ। ਇਸ ਪੰਦਰਵਾੜੇ ਦੌਰਾਨ ਸਾਡੇ ਪੈਰਾ ਮੈਡੀਕਲ ਦੇ ਸਿਹਤ ਕਰਮਚਾਰੀ ਅਤੇ ਆਸ਼ਾ ਵਰਕਰ ਲੋਕਾਂ ਨੂੰ ਜਾਗਰੂਕ ਕਰਕੇ ਫਾਰਮ ਭਰਾਉਣ ਵਿੱਚ ਮਦਦ ਵੀ ਕਰਨਗੇ ਅਤੇ ਨਾਲ ਹੀ ਦੱਸਿਆ ਕਿ ਆਨ—ਲਾਈਨ ਰਜਿਸਟ੍ਰਸ਼ਨ ਲਈ http://nhm.punjab.gov.in/eye_donation ਲਿੰਕ ਤੇ ਜਾ ਕੇ ਆਪਣੀ ਰਜਿਸਟ੍ਰੇਸ਼ਨ ਕਰਵਾਈ ਜਾ ਸਕਦੀ ਹੈ।ਇਸ ਮੌਕੇ ਅਭਿਸ਼ੇਕ ਕੁਮਾਰ ਅਪਥਾਲਮਿਕ ਅਫਸਰ,ਹੋਰ ਕਰਮਚਾਰੀ ਅਤੇ ਆਮ ਪਬਲਿਕ ਵੀ ਹਾਜ਼ਰ ਸੀ।
ਚਾਨਣਦੀਪ ਸਿੰਘ ਔਲਖ, ਸੰਪਰਕ 9876888177
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleThe “One In, One Out” Failure: How Britain’s Immigration Policy Has Become a National Disgrace
Next articleਬਾਰਿਸ਼ ਰੁਕਣ ਤੱਕ ਗੁਰੂਦੁਆਰਾ ਸਿੰਘ ਸਭਾ ਚੱਕ ਸਾਹਬੂ ਵਿਖੇ ਲੰਗਰ ਦੀ ਸੇਵਾ ਸ਼ੁਰੂ