ਨਕੋਦਰ ਮਹਿਤਪੁਰ (ਸਮਾਜ ਵੀਕਲੀ) (ਹਰਜਿੰਦਰ ਪਾਲ ਛਾਬੜਾ) 9592282333 :- ਅੱਜ ਏਕਮ ਪਬਲਿਕ ਸਕੂਲ ਮਹਿਤਪੁਰ ਵਿੱਚ ਵਿਸਾਖੀ ਅਤੇ ਖਾਲਸਾ ਪੰਥ ਸਥਾਪਨਾ ਦਿਵਸ ਮਨਾਇਆ ਗਿਆ। ਇਹ ਜਾਣਕਾਰੀ ਸਕੂਲ ਪ੍ਰਿੰਸੀਪਲ ਸ਼੍ਰੀਮਤੀ ਅਮਨਦੀਪ ਕੌਰ ਵੱਲੋਂ ਦਿੱਤੀ ਗਈ। ਉਹਨਾਂ ਦੱਸਿਆ ਕਿ ਇਸ ਮੌਕੇ ਸਕੂਲ ਦੇ ਵਿਦਿਆਰਥੀਆਂ ਵੱਲੋਂ ਡਾਂਸ, ਭੰਗੜਾ ਅਤੇ ਕਲਰਿੰਗ ਐਕਟੀਵਿਟੀਜ਼ ਕਰਵਾਈਆਂ ਗਈਆਂ।ਇਸਦੇ ਨਾਲ ਹੀ ਵਿਦਿਆਰਥੀਆਂ ਨੂੰ ਵਿਸਾਖੀ ਦੇ ਤਿਉਹਾਰ ਅਤੇ ਖਾਲਸਾ ਪੰਥ ਦੇ ਸਥਾਪਨਾ ਬਾਰੇ ਵੀ ਦੱਸਿਆ ਗਿਆ।ਸਕੂਲ ਡਾਇਰੈਟਰ ਸਰਦਾਰ ਨਿਰਮਲ ਸਿੰਘ ਨੂੰ ਕਿਹਾ ਕਿ ਪੜ੍ਹਾਈ ਦੇ ਨਾਲ ਨਾਲ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਵਿਦਿਆਰਥੀਆਂ ਦੀ ਪੜ੍ਹਾਈ ਪ੍ਰਤੀ ਰੋਚਿਕਤਾ ਨੂੰ ਹੋਰ ਵੀ ਵਧਾਉਂਦੀਆਂ ਹਨ। ਇਸ ਮੌਕੇ ਸਕੂਲ ਮੈਨੇਜਮੈਂਟ ਤੋਂ ਸਰਦਾਰ ਦਲਜੀਤ ਸਿੰਘ ,ਵਾਈਸ ਪ੍ਰਿੰਸੀਪਲ ਸਮੀਕਸ਼ਾ ਸ਼ਰਮਾ ਅਤੇ ਸ਼੍ਰੀਮਤੀ ਦਲਜੀਤ ਕੌਰ,ਸਵਪਨਦੀਪ ਕੌਰ,ਚੇਤਨਾ ਰਾਜਦੇਵ, ਦਵਿੰਦਰ ਨਾਹਰ,ਰਾਜਵਿੰਦਰ ਕੌਰ, ਅੰਮ੍ਰਿਤਪਾਲ ਕੌਰ,ਕਿਰਨ ,ਅਧਿਆਪਕਾਂ ਵਿੱਚੋਂ ਮਨਪ੍ਰੀਤ ਕੌਰ, ਡਿੰਪਲ ਸ਼ਰਮਾ,ਪਿੰਦਰਜੀਤ ਕੌਰ, ਸੋਨੀਆ ਅਤੇ ਸਰੋਜ ਹਾਜ਼ਰ ਸਨ।