ਨਵੀਂ ਦਿੱਲੀ (ਸਮਾਜ ਵੀਕਲੀ): ਸੀਬੀਆਈ ਨੇ ਨੈਸ਼ਨਲ ਸਟਾਕ ਐਕਸਚੇਂਜ (ਐਨਐੱਸਈ) ਦੇ ਸਾਬਕਾ ਸੀਈਓ ਰਵੀ ਨਾਰਾਇਣ ਤੋਂ ਪੁੱਛਗਿੱਛ ਕੀਤੀ ਹੈ। ਐਨਐੱਸਈ ਦੇ ਇਕ ਸਟਾਕ ਬ੍ਰੋਕਰ ਵੱਲੋਂ ‘ਕੋਲੋਕੇਸ਼ਨ’ ਪ੍ਰਣਾਲੀ ਦੀ ਕਥਿਤ ਦੁਰਵਰਤੋਂ ਦੇ ਮਾਮਲੇ ਵਿਚ ਰਵੀ ਤੋਂ ਏਜੰਸੀ ਨੇ ਪੁੱਛਗਿੱਛ ਕੀਤੀ ਹੈ। ਸੀਬੀਆਈ ਦੇ ਅਧਿਕਾਰੀਆਂ ਨੇ ਨਾਰਾਇਣ ਦਾ ਬਿਆਨ ਦਰਜ ਕਰਨ ਤੋਂ ਪਹਿਲਾਂ ‘ਕੋਲੋਕੇਸ਼ਨ’ ਪ੍ਰਣਾਲੀ ਤੇ ਸਟਾਕ ਐਕਸਚੇਂਜ ਦੀ ਕਾਰਜਪ੍ਰਣਾਲੀ ਬਾਰੇ ਕਈ ਤਿੱਖੇ ਸਵਾਲ ਪੁੱਛੇ। ਉਸ ਨੂੰ ਦੁਬਾਰਾ ਵੀ ਪੁੱਛਗਿੱਛ ਲਈ ਸੱਦਿਆ ਜਾ ਸਕਦਾ ਹੈ। ਸ਼ੁੱਕਰਵਾਰ ਏਜੰਸੀ ਨੇ ਐਨਐੱਸਈ ਦੀ ਸਾਬਕਾ ਐਮਡੀ-ਸੀਈਓ ਚਿਤਰਾ ਰਾਮਕ੍ਰਿਸ਼ਨ ਤੋਂ ਵੀ ਪੁੱਛਗਿੱਛ ਕੀਤੀ ਸੀ। ਕੇਂਦਰੀ ਏਜੰਸੀ ਨੇ ਇਸ ਮਾਮਲੇ ਵਿਚ ਦਿੱਲੀ ਦੀ ਇਕ ਕੰਪਨੀ ਦੇ ਮਾਲਕ ਤੇ ਸਟਾਕ ਬ੍ਰੋਕਰ ਸੰਜੈ ਗੁਪਤਾ ਖ਼ਿਲਾਫ਼ ਕੇਸ ਦਰਜ ਕੀਤਾ ਸੀ। ਉਸ ਉਤੇ ਦੋਸ਼ ਹੈ ਕਿ ਉਸ ਨੇ 2018 ਵਿਚ ਸਟਾਕ ਮਾਰਕੀਟ ਟਰੇਡਿੰਗ ਸਿਸਟਮ ਦਾ ਅਗਾਊਂ ਐਕਸੈੱਸ ਹਾਸਲ ਕਰ ਕੇ ਆਪਣੇ ਲਈ ਲਾਭ ਕਮਾਇਆ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly