- ਵਿਰੋਧੀ ਧਿਰਾਂ ਨੂੰ ਇਕਜੁੱਟ ਹੋਣ ਦਾ ਸੱਦਾ
ਕੋਲਕਾਤਾ (ਸਮਾਜ ਵੀਕਲੀ): ਆਸਨਸੋਲ ਲੋਕ ਸਭਾ ਹਲਕੇ ਤੋਂ ਟੀਐਮਸੀ ਦੀ ਟਿਕਟ ਉਤੇ ਚੋਣ ਲੜ ਰਹੇ ਸਾਬਕਾ ਭਾਜਪਾ ਆਗੂ ਤੇ ਕੇਂਦਰੀ ਮੰਤਰੀ ਸ਼ਤਰੂਘਨ ਸਿਨਹਾ ਨੇ ਅੱਜ ਕਿਹਾ ਕਿ ਸੀਬੀਆਈ, ਈਡੀ ਅਤੇ ਹੋਰ ਏਜੰਸੀਆਂ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੀਆਂ ‘ਸਭ ਤੋਂ ਵੱਡੀਆਂ ਭਾਈਵਾਲ’ ਬਣ ਗਈਆਂ ਹਨ, ਇਸ ਸਰਕਾਰ ਦੀ ਕਾਰਜਸ਼ੈਲੀ ‘ਤਾਨਸ਼ਾਹ’ ਹੈ। ਅਦਾਕਾਰੀ ਤੋਂ ਸਿਆਸਤ ਵਿਚ ਆਏ ‘ਸ਼ਾਟਗੰਨ’ ਸਿਨਹਾ ਨੇ ਭਗਵਾਂ ਕੈਂਪ ਛੱਡ ਕਾਂਗਰਸ ਵਿਚ ਸ਼ਮੂਲੀਅਤ ਕੀਤੀ ਸੀ। ਹਾਲਾਂਕਿ ਉਹ ਦਹਾਕਿਆਂ ਤੱਕ ਭਾਜਪਾ ਦੇ ਨਾਲ ਰਹੇ। ਸਿਨਹਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖ਼ਿਲਾਫ਼ ਕੋਈ ‘ਨਿੱਜੀ ਰੰਜਿਸ਼’ ਨਹੀਂ ਹੈ, ਪਰ ਸਿਆਸੀ ਵਖ਼ਰੇਵੇਂ ਹਾਲੇ ਨੇੜ ਭਵਿੱਖ ਵਿਚ ਦੂਰ ਹੁੰਦੇ ਨਹੀਂ ਜਾਪ ਰਹੇ। ਇਕ ਇੰਟਰਵਿਊ ਵਿਚ ਸਿਨਹਾ ਨੇ ਕਾਂਗਰਸ ਛੱਡਣ ਬਾਰੇ ਵੀ ਕੋਈ ਸਪੱਸ਼ਟ ਜਵਾਬ ਨਹੀਂ ਦਿੱਤਾ। ਸਿਨਹਾ ਨੇ ਕਿਹਾ ਕਿ ਵਿਰੋਧੀ ਧਿਰ ਉਨ੍ਹਾਂ ਨੂੰ ਚੋਣਾਂ ਵਿਚ ਬਾਹਰੀ ਉਮੀਦਵਾਰ ਦੱਸ ਰਹੀ ਹੈ ਜਦਕਿ ‘ਉਹ ਹੋਰ ਕਿਸੇ ਵੀ ਬੰਗਾਲੀ ਤੋਂ ਘੱਟ ਬੰਗਾਲੀ ਨਹੀਂ ਹਨ।’
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly