(ਸਮਾਜ ਵੀਕਲੀ)
ਚਾਹੇ ਕੋਈ ਸੋਸ਼ਲ ਮੀਡੀਆ ਵਰਤਦਾ ਚਾਹੇ ਨਹੀਂ ਪਰ ਇਹ ਜਾਣਕਾਰੀ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਤੱਕ ਪਹੁੰਚਣੀ ਜ਼ਰੂਰੀ ਹੈ !
ਦੋਸਤੋ , ਅੱਜ ਸੋਸ਼ਲ ਤੇ ਕੁਝ ਕੁ ਸ਼ਰਾਰਤੀ ਗੈਂਗ ਕੰਮ ਰਹੇ ਨੇ , ਜੋ ਕਿ ਜ਼ਿਆਦਾਤਰ ਕੁੜੀਆਂ ਦੀਆਂ ਫੇਕ ਆਈਡੀਆ ਬਣਾ ਕੇ ਮੁੰਡਿਆਂ ਨਾਲ ਫੇਸਬੁੱਕ/ਮੈਂਸੇਜਰ ਤੇ ਜਾਕੇ ਗੱਲਬਾਤ ਕਰਨਾ ਸ਼ੁਰੂ ਕਰਦੀਆਂ ਨੇ ਤੇ ਇਕ ਦਮ ਹੀ ਵਟਸਐਪ ਨੰਬਰ ਲੈਣ ਤੇ ਆ ਜਾਂਦੀਆਂ ਨੇ !
ਉਸਤੋਂ ਬਾਅਦ ਸਾਡੇ ਵਰਗੇ ਲੜਕੇ ਬੇਪਰਵਾਹ ਤੇ ਲਾਪਰਵਾਹੀ ‘ਚ ਆਪਣਾ ਨੰਬਰ ਭੇਜ ਦਿੰਦੇ ਨੇ ਤੇ ਨਾਲ ਦੀ ਨਾਲ ਉਹ ਵਟਸਐਪ ਤੇ ਆਕੇ Hlo , Hi ਕਰਨ ਤੋਂ ਬਾਅਦ ਵੀਡੀਓ ਕਾਲ ਤੱਕ ਆ ਜਾਂਦੀਆਂ ਨੇ , ਜਦੋਂ ਵੀਡੀਓ ਕਾਲ ਆਉੰਦੀ ਹੈ ਤਾਂ ਸਾਹਮਣੇ ਕੁੜੀ “ਬਿਨਾਂ ਕੱਪੜਿਆਂ ਤੋਂ (Nude)” ਨਜ਼ਰ ਆਉਂਦੀ ਹੈ , ਉਹ ਵੀਡੀਓ ਰਿਕਾਰਡਿੰਗ ਲਗਾਕੇ ਉਸਦਾ ਸਕਰੀਨ ਸ਼ਾਟ ਲੈਕੇ ਗੱਲ ਕਰ ਰਹੇ ਮੁੰਡੇ ਨੂੰ ਫ਼ੋਨ ਕਰਵਾਕੇ ਬਲੈਕਮੇਲ ਕਰਦੀਆਂ ਨੇ ਕਿ ਸਾਨੂੰ 30,000 , 50,000 ਜਾਂ ਉਸਤੋਂ ਵੀ ਜ਼ਿਆਦਾ ਪੈਸੇ ਸਾਡੇ ਅਕਾਊਂਟ ‘ਚ ਪਾਓ ਨਹੀਂ ਤਾਂ ਤੁਹਾਡੀ ਇਹ ਫੋਟੋਆਂ All International Social Media ਤੇ ਸ਼ੇਅਰ ਕਰਾਂਗੇ ਤੇ ਬਹੁਤ ਲੜਕੇ ਇਨ੍ਹਾਂ ਦੇ ਇਸ ਧਮਕੀ/ਡਰ ਕਰਕੇ ਇਨ੍ਹਾਂ ਨੂੰ ਪੈਸੇ ਭੇਜ ਦਿੰਦੇ ਨੇ ਜਾਂ ਫ਼ਿਰ ਆਪਣਾ ਮੋਬਾਇਲ ਬੰਦ ਕਰ ਦਿੰਦੇ ਤੇ ਕੁਝ ਭੋਲੇ ਭਾਲੇ ਆਤਮਹੱਤਿਆ ਵਾਲਾ ਰਾਹ ਵੀ ਚੁਣ ਲੈਂਦੇ ਨੇ !
ਫੋਟੋ ਵਿਚਲਾ ਸ਼ਖਸ ਮੇਰੀ ਮਾਸੀ ਦਾ ਲੜਕਾ ਦਾ ਹੈ ਜੋਕਿ ਏਸੇ ਘਟਨਾ ਦਾ ਸ਼ਿਕਾਰ ਹੋਇਆ ਜਿਸਦੀ ਅੱਜ ਪੰਜ ਦਿਨਾਂ ਬਾਅਦ ਲਾਸ਼ ਨਹਿਰ ਚੋਂ ਮਿਲੀ !
ਇਹੋ ਜਿਹੀ ਘਟਨਾ ਨੂੰ ਆਤਮਹੱਤਿਆ ਨਹੀਂ , ਕਤਲ ਕਿਹਾ ਜਾ ਸਕਦਾ ਹੈ , ਇਹ ਵੀ ਕਤਲ ਹੀ ਸੀ !
ਅੱਜ ਸੋਸ਼ਲ ਮੀਡੀਆ ਤੇ ਹੋ ਰਹੇ ਧੋਖੇ-ਧੜੀਆਂ , ਅਜਿਹੇ ਕੇਸ ਇਹ ਸਾਬਤ ਕਰਦੇ ਨੇ ਕਿ ਸੋਸ਼ਲ ਮੀਡੀਆ ਤੇ ਕੰਟਰੋਲ ਕਰਨ ਲਈ ਸਰਕਾਰਾਂ ਵੱਲੋਂ ਬਣਾਏ ਡਿਪਾਰਟਮੈਂਟ ਪੂਰੀ ਤਰਾਂ ਫੇਲ੍ਹ ਰਹੇ ਨੇ !
ਮੇਰਾ ਇਹ ਜਾਣਕਾਰੀ ਸ਼ੇਅਰ ਕਰਨ ਦਾ ਮਕਸਦ ਸਿਰਫ਼ ਇਹ ਹੈ ਕਿ ਅੱਜ ਮੇਰਾ ਭਰਾ ਦੁਨੀਆਂ ਚੋਂ ਗਿਆ ਹੈ ਹੁਣ ਹੋਰ ਕੋਈ ਇਸ ਘਟਨਾ ਦਾ ਸ਼ਿਕਾਰ ਨਾ ਹੋਵੇ !
ਅਗਰ ਤੁਹਾਡੇ ਕਿਸੇ ਨਾਲ ਕੋਈ ਸ਼ਰਾਰਤੀ ਅਜਿਹੀ ਸ਼ਰਾਰਤ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਸਭ ਤੋਂ ਪਹਿਲਾਂ ਆਪਣੇ ਘਰਦਿਆਂ ਨਾਲ ਅਜਿਹੀ ਗੱਲ ਜਰੂਰ ਸਾਂਝੀ ਕਰੋ , ਉਪਰੰਤ ਪੁਲਿਸ ਨੂੰ ਇਤਲਾਹ ਦਿਓ , ਜ਼ਿਲੇ ਦੇ ਐਸ ਐਸ ਪੀ , ਡਿਪਟੀ ਕਮਿਸ਼ਨਰ ਅਤੇ ਆਪਣੇ ਸੂਬੇ ਦੇ ਚੀਫ਼ ਸੈਕਟਰੀ ਤੱਕ ਸ਼ਿਕਾਇਤ (ਘਰ ਬੈਠੇ ਈ ਮੇਲ ਜ਼ਰੀਏ) ਦਰਜ਼ ਕਰਵਾਓ !
ਜ਼ੋਰਾ ਸਿੰਘ ਬਨੂੜ
ਸਮਾਜ ਸੇਵਕ
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly