ਗੜ੍ਹਸ਼ੰਕਰ (ਸਮਾਜ ਵੀਕਲੀ) (ਬਲਵੀਰ ਚੌਪੜਾ ) ਦਿਨੋਂ ਦਿਨ ਸ਼ਹਿਰ ਗੜ੍ਹਸ਼ੰਕਰ ਅੰਦਰ ਸੜਕਾਂ ‘ਤੇ ਘੁੰਮ ਰਹੇ ਆਵਾਰਾ ਪਸ਼ੂਆਂ ਦੀ ਗਿਣਤੀ ਏਨੀ ਜ਼ਿਆਦਾ ਵਧ ਚੁੱਕੀ ਹੈ। ਮੇਨ ਸੜਕਾਂ ਉੱਪਰ ਇਨ੍ਹਾਂ ਅਵਾਰਾ ਪਸ਼ੂਆਂ ਦੀ ਬਦੌਲਤ ਭਿਆਨਕ ਹਾਦਸੇ ਵਾਪਰਦੇ ਹਨ ਉਥੇ ਦੂਸਰੇ ਪਾਸੇ ਸ਼ਹਿਰ ਗੜ੍ਹਸ਼ੰਕਰ ਵਿੱਚ ਰਹਿਣ ਵਾਲੇ ਲੋਕ ਅਤੇ ਸ਼ਹਿਰ ਅੰਦਰੋ ਆਉਣ ਜਾਉਣ ਵਾਲੇ ਲੋਕ ਆਪਣੇ ਆਪ ਨੂੰ ਸੇਫ ਨਹੀਂ ਸਮਝਦੇ। ਹੁਣ ਅਵਾਰਾ ਸਾਨ੍ਹ ਗਲੀਆਂ ਵਿੱਚ ਸ਼ਰ੍ਹੇਆਮ ਜਿੱਥੇ ਘੁੰਮਦੇ ਨਜ਼ਰ ਆਉਂਦੇ ਹਨ ਤੇ ਬਜ਼ਾਰ ਅੰਦਰ ਦੋ ਸਾਢਾ ਦੀ ਲੜਾਈ ਵਿਚ ਇਕ ਬਜ਼ੁਰਗ ਮਹਿਲਾ ਅਤੇ ਇਕ ਬੱਚਾ ਵਾਲ ਵਾਲ ਬਚਿਆ। ਜਿਸ ਵਿਚ ਕਿਸ ਤਰ੍ਹਾਂ ਬੇਖੌਫ਼ ਹੋ ਕੇ ਅਵਾਰਾ ਸਾਂਢਾ ਨੇ ਸੜਕਾਂ ਵਿੱਚ ਜਿੱਥੇ ਬੁਰੀ ਤਰ੍ਹਾਂ ਨਾਲ ਖੌਰੂ ਪਾਇਆ ਉਥੇ ਇਕ ਬਜ਼ੁਰਗ ਮਹਿਲਾ ਇਸ ਅਵਾਰਾ ਸਾਨ੍ਹ ਦੀ ਲਪੇਟ ਵਿਚ ਆਉਣ ਤੋਂ ਵਾਲ ਵਾਲ ਬਚ ਗਏ ਅਤੇ ਭਿਆਨਕ ਹਾਦਸਾ ਵਾਪਰਨ ਤੋਂ ਟਲ ਗਿਆ। ਗੜ੍ਹਸ਼ੰਕਰ ਵਾਸੀਆਂ ਦਾ ਕਹਿਣਾ ਹੈ ਕਿ ਜਿੱਥੇ ਲੱਖਾਂ ਰੁਪਏ ਗਊ ਸੈੱਸ ਰਾਹੀਂ ਨਗਰ ਨਿਗਮ ਅਤੇ ਪ੍ਰਸ਼ਾਸਨ ਵੱਲੋਂ ਇਕੱਠਾ ਕੀਤਾ ਜਾਂਦਾ ਹੈ ਇਸ ਤਰ੍ਹਾਂ ਇਹ ਨਰਮਾ ਇਕੱਠਾ ਕਰਨ ਦੇ ਬਾਵਜੂਦ ਵੀ ਨਗਰ ਨਿਗਮ ਅਤੇ ਪ੍ਰਸ਼ਾਸਨ ਆਵਾਰਾ ਪਸ਼ੂਆਂ ਨੂੰ ਫੜਨ ਵਿਚ ਸਫਲ ਸਾਬਤ ਹੋ ਰਿਹਾ ਹੈ ਅਤੇ ਇਹਨਾਂ ਅਵਾਰਾ ਪਸ਼ੂਆਂ ਦੀ ਬਦੌਲਤ ਜਿਥੇ ਆਏ ਦਿਨ ਭਿਆਨਕ ਹਾਦਸੇ ਵਾਪਰੇ ਹਨ। ਉਥੇ ਇਨ੍ਹਾਂ ਅਵਾਰਾ ਪਸ਼ੂਆਂ ਤੋਂ ਜਿੱਥੇ ਸ਼ਹਿਰ ਵਾਸੀ ਪ੍ਰੇਸ਼ਾਨ ਨਜ਼ਰ ਆ ਰਹੇ ਹਨ ਉੱਥੇ ਕਿਸਾਨ ਵੀਰ ਵੀ ਇਨ੍ਹਾਂ ਅਵਾਰਾ ਪਸ਼ੂਆਂ ਤੋਂ ਕਾਫੀ ਸਮੱਸਿਆ ਵਿਚ ਦੇਖਣ ਨੂੰ ਮਿਲ ਰਹੇ ਹਨ। ਕਿਉਂਕਿ ਉਨ੍ਹਾਂ ਵਲੋਂ ਲਗਾਇਆ ਹਰਾ ਚਾਰਾ ਅਤੇ ਫ਼ਸਲਾਂ ਨੂੰ ਬੁਰੀ ਤਰ੍ਹਾਂ ਨਾਲ ਅਵਾਰਾ ਪਸ਼ੂ ਪ੍ਰਭਾਵਿਤ ਕਰਦੇ ਹਨ ਇੱਥੇ ਹੀ ਬੱਸ ਨਹੀਂ ਕਿ ਸਰਕਾਰ ਵੱਲੋਂ ਹਰ ਸਾਲ ਵਾਤਾਵਰਨ ਨੂੰ ਹਰਿਆ ਭਰਿਆ ਬਣਾਉਣ ਲਈ ਲਗਾਏ ਜਾਂਦੇ ਲੱਖਾਂ ਪੌਦੇ ਦੀ ਇਨ੍ਹਾਂ ਅਵਾਰਾ ਪਸ਼ੂਆਂ ਦੀ ਭੇਟ ਚੜ੍ਹ ਜਾਂਦੇ ਹਨ। ਨਗਰ ਨਿਗਮ ਅਤੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਰਕਾਰ ਨੂੰ ਚਾਹੀਦਾ ਹੈ ਕਿ ਅਵਾਰਾ ਪਸ਼ੂਆਂ ਨੂੰ ਕਾਬੂ ਕਰ ਕੇ ਸਰਕਾਰੀ ਗਊਸ਼ਾਲਾਵਾਂ ਵਿੱਚ ਲਿਆਂਦਾ ਜਾਵੇ ਤਾਂ ਜੋ ਭਿਆਨਕ ਹਾਦਸੇ ਨਾ ਵਾਪਰਨ।
ਸ਼ਹਿਰ ਵਾਸੀਆਂ ਨੇ ਕਿਹਾ ਕਿ ਸਾਡਾ
ਘਰੋਂ ਬਾਹਰ ਨਿਕਲਣਾ ਬਹੁਤ ਮੁਸ਼ਕਿਲ ਹੋ ਰਿਹਾ ਹੈ ਅਵਾਰਾ ਪਸ਼ੂ ਆਪਣੇ ਢਿੱਡ ਦੀ ਭੁੱਖ ਨੂੰ ਮਿਟਾਉਣ ਲਈ ਇਹ ਸਾਰਾ ਦਿਨ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿਚ ਪਏ ਕੂੜੇ ਦੇ ਢੇਰਾਂ ‘ਚ ਮੂੰਹ ਮਾਰਦੇ ਰਹਿੰਦੇ ਹਨ, ਜਿਸ ਕਾਰਨ ਜਿੱਥੇ ਇਹ ਖੁਦ ਬਿਮਾਰੀਆਂ ਦਾ ਸ਼ਿਕਾਰ ਹੋ ਜਾਂਦੇ ਹਨ ਉੱਥੇ ਗੰਦਗੀ ਦੇ ਢੇਰਾਂ ਦੇ ਖਿਲਰਨ ਕਾਰਨ ਆਲੇ-ਦੁਆਲੇ ਬਦਬੂ ਤੋਂ ਇਲਾਵਾ ਮੱਖੀਆਂ-ਮੱਛਰਾਂ ਦੀ ਵੀ ਭਰਮਾਰ ਹੋ ਜਾਂਦੀ ਹੈ। ਆਪਣੀ ਭੁੱਖ ਮਟਾਉਣ ਲਈ ਇਹ ਅਕਸਰ ਹੀ ਹਿੰਸਕ ਵੀ ਹੋ ਜਾਂਦੇ ਹਨ।ਇਸ ਦੌਰਾਨ ਇਹ ਗਲੀਆਂ ਬਾਜ਼ਾਰਾਂ ਵਿਚੋਂ ਲੰਘ ਰਹੇ ਲੋਕਾਂ ਤੋਂ ਕੋਈ ਖਾਣ-ਪੀਣ ਵਾਲੀ ਵਸਤੂ ਖੋਹਣ ਲਈ ਉਨ੍ਹਾਂ ‘ਤੇ ਹਮਲਾ ਵੀ ਕਰ ਦਿੰਦੇ ਹਨ। ਇਸ ਤੋਂ ਇਲਾਵਾ ਇਹ ਪਸ਼ੂ ਅਕਸਰ ਹੀ ਆਪਸ ਵਿਚ ਵੀ ਲੜ ਪੈਂਦੇ ਹਨ, ਜਿਸ ਕਾਰਨ ਅਕਸਰ ਹੀ ਲੋਕਾਂ ਨੂੰ ਜਾਨੀ-ਮਾਲੀ ਨੁਕਸਾਨ ਝੱਲਣਾ ਪੈਂਦਾ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly