(ਸਮਾਜ ਵੀਕਲੀ)-ਤਲਵੰਡੀ ਚੌਧਰੀਆਂ,(ਬਿੱਕਰ) ਪੰਜਾਬ ਸਿਹਤ ਪਰਿਵਾਰ ਵਿਭਾਗ ਵੱਲੋਂ 6 ਤੋਂ 12 ਮਾਰਚ ਤੱਕ ਮਨਾਏ ਜਾ ਰਹੇ ਕਾਲਾ ਮੋਤੀਆ ਹਫਤਾ ਬਾਰੇ ਜਾਣਕਾਰੀ ਦਿੰਦਿਆਂ ਡਾ. ਮੋਹਣਪ੍ਰੀਤ ਸਿੰਘ ਸੀਨੀਅਰ ਮੈਡੀਕਲ ਅਫਸਰ ਸੀ.ਐੱਚ.ਸੀ ਟਿੱਬਾ ਨੇ ਕਿਹਾ ਕਿ ਜੇਕਰ ਕਾਲਾ ਮੋਤੀਆ ਬਾਰੇ ਸਮੇਂ ਸਿਰ ‘ਤੇ ਪਤਾ ਲੱਗ ਜਾਵੇ ਤਾਂ ਇਸ ਦਾ ਇਲਾਜ ਕਰਵਾ ਕੇ ਅੰਨ੍ਹੇਪਣ ਤੋਂ ਬਚਿਆ ਜਾ ਸਕਦਾ ਹੈ।
ਅਸਾਧਾਰਣ ਸਿਰ ਦਰਦ ਜਾਂ ਅੱਖਾਂ ਵਿਚ ਦਰਦ, ਪੜ੍ਹਨ ਵਾਲੇ ਚਸ਼ਮਿਆਂ ਦਾ ਵਾਰ-ਵਾਰ ਬਦਲਣਾ, ਪ੍ਰਕਾਸ਼ ਦੇ ਆਲੇ-ਦੁਆਲੇ ਰੰਗਦਾਰ ਚੱਕਰ, ਅੱਖਾਂ ਵਿਚ ਲਾਲੀ ਕਾਲਾ ਮੋਤੀਆ ਦੇ ਮੁੱਖ ਲੱਛਣ ਹਨ।ਹਾਈਪਰਟੈਸ਼ਨ, ਸ਼ੂਗਰ, ਅੱਖ ਵਿਚ ਲੱਗੀ ਸੱਟ, ਅੱਖ ਦੀ ਸਰਜਰੀ, ਮਾਏਓਪੀਆ, ਡਾਈਲੇਟਿੰਗ ਆਈਡ੍ਰੋਪਸ ਆਦਿ ਗਲੋਕੋਮਾ (ਕਾਲਾ ਮੋਤੀਆ) ਨਾਲ ਪੀੜਤ ਵਿਅਕਤੀ ਦੇ ਇਲਾਜ਼ ਵਿਚ ਦੇਰੀ ਹੁੰਦੀ ਹੈ ਤਾਂ ਉਸ ਦੀਆਂ ਅੱਖਾਂ ਦੀ ਰੋਸ਼ਨੀ ਪੂਰੀ ਤਰ੍ਹਾਂ ਜਾਣ ਦਾ ਖਤਰਾ ਹੁੰਦਾ ਹੈ।
ਐੱਸ.ਐੱਮ.ਓ ਟਿੱਬਾ ਨੇ ਕਿਹਾ ਕਿ ਅੱਖਾਂ ਨੂੰ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਹੈ ਤਾਂ ਉਸ ਨੂੰ ਨਜ਼ਰ-ਅੰਦਾਜ਼ ਨਹੀਂ ਕਰਨਾ ਚਾਹੀਦਾ ਹੈ, ਕਿਉਂਕਿ ਇਹ ਮਨੁੱਖੀ ਸਰੀਰ ਦਾ ਬਹੁਤ ਮਹੱਤਵਪੂਰਨ ਅੰਗ ਹੈ।ਇਸ ਦੀ ਸਾਂਭ-ਸੰਭਾਲ ਬਹੁਤ ਜਰੂਰੀ ਹੈ।ਇਸ ਤੋਂ ਬਿਨ੍ਹਾਂ ਅਸੀਂ ਦੁਨੀਆਂ ਦੇਖਣ ਦੀ ਕਾਮਨਾ ਵੀ ਨਹੀਂ ਕਰ ਸਕਦੇ।
‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly