ਪਾਟੀਦਾਰ ਅੰਦੋਲਨ ਨਾਲ ਜੁੜੇ ਕੇਸ ਵਾਪਸ ਲਏ ਜਾਣ: ਪਟੇਲ

ਅਹਿਮਦਾਬਾਦ (ਸਮਾਜ ਵੀਕਲੀ):  ਪਾਟੀਦਾਰ ਆਗੂ ਹਾਰਦਿਕ ਪਟੇਲ ਨੇ ਚਿਤਾਵਨੀ ਦਿੱਤੀ ਹੈ ਕਿ ਜੇ ਭਾਜਪਾ ਸਰਕਾਰ ਨੇ 2015 ਦੇ ਪਾਟੀਦਾਰ ਅੰਦੋਲਨ ਦੌਰਾਨ ਮੁਜ਼ਾਹਰਾਕਾਰੀਆਂ ’ਤੇ ਦਰਜ ਹੋਏ ਬਕਾਇਆ ਕੇਸ ਵਾਪਸ ਨਾ ਲਏ ਤਾਂ ਉਹ 23 ਮਾਰਚ ਮਗਰੋਂ ਸੂਬਾ ਪੱਧਰੀ ਸੰਘਰਸ਼ ਵਿੱਢਣਗੇ। ਜ਼ਿਕਰਯੋਗ ਹੈ ਕਿ ਓਬੀਸੀ ਕੈਟਾਗਿਰੀ ਅਧੀਨ ਰਾਖ਼ਵੇਂਕਰਨ ਲਈ ਪਾਟੀਦਾਰਾਂ ਨੇ 2015 ਵਿਚ ਵੱਡਾ ਅੰਦੋਲਨ ਕੀਤਾ ਸੀ। ਗੁਜਰਾਤ ਵਿਚ ਪਾਟੀਦਾਰ ਭਾਈਚਾਰਾ ਵੱਡਾ ਵੋਟ ਬੈਂਕ ਹੈ ਜਿੱਥੇ ਚੋਣਾਂ ਦਸੰਬਰ ਵਿਚ ਹੋਣੀਆਂ ਹਨ। ਪਟੇਲ ਜੋ ਕਿ ਗੁਜਰਾਤ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਵੀ ਹਨ, ਨੇ ਮੀਡੀਆ ਨੂੰ ਦੱਸਿਆ ਕਿ ਉਹ ਬਾਕੀ ਰਹਿੰਦੇ ਕੇਸ ਵਾਪਸ ਲੈਣ ਦੀ ਮੰਗ ਕਈ ਵਾਰ ਕਰ ਚੁੱਕੇ ਹਨ। ਇਹ ਮੰਗ ਉਨ੍ਹਾਂ ਕਾਂਗਰਸੀ ਆਗੂ ਵਜੋਂ ਨਹੀਂ ਬਲਕਿ ਮੁਜ਼ਾਹਰਾਕਾਰੀਆਂ ਦੇ ਆਗੂ ਵਜੋਂ ਕੀਤੀ ਹੈ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਹਰਿਆਣਾ ਵਿੱਚ ਨਹੀਂ ਹੋਵੇਗੀ 5ਵੀਂ ਤੇ 8ਵੀਂ ਦੀ ਬੋਰਡ ਪ੍ਰੀਖਿਆ: ਖੱਟਰ
Next articleGroups seeking to destabilise Bamyan province: Taliban