(ਸਮਾਜ ਵੀਕਲੀ)
*ਪੜਤਾਲੀਆ ਰਿਪੋਰਟ ਦਾ ਦੂਜਾ ਪੜਾਅ* ਟਿੱਪਣੀ ਨੰਬਰ -3
*ਦੀਪ ਜਗਦੀਪ ਤੇ ਲਗਿਆ ਤੀਜਾ ਦੋਸ਼: ਕਿ ‘ਉਸ ਨੇ ਆਪਣੀ ਪੋਸਟ ਸੋਸ਼ਲ ਮੀਡੀਆ ਅਤੇ ਪ੍ਰੈਸ ਵਿੱਚ ਵੱਡੇ ਪੱਧਰ ਤੇ ਜਨਤਕ ਕੀਤੀ’
ਇਸ ਦੋਸ਼ ਬਾਰੇ ਸਾਡੀ ਟਿੱਪਣੀ ਇਹ ਮਾਮਲਾ ਅਕੈਡਮੀ ਦੇ ਬੌਧਿਕ ਸਰਮਾਏ ਨਾਲ ਸਬੰਧਤ ਹੈ। ਲੱਖਾਂ ਦੁਰਲਭ ਪੁਸਤਕਾਂ ਦੀ ਕੀਮਤ ਕਰੋੜਾਂ ਰੁਪਏ ਵਿੱਚ ਬਣਦੀ ਹੈ। ਅਕੈਡਮੀ ਦੇ ਜੀਵਨ ਮੈਂਬਰਾਂ ਵੱਲੋਂ ਪ੍ਰਬੰਧਕੀ ਬੋਰਡ ਦੇ ਮੈਂਬਰ ਇਸ ਲਈ ਚੁਣੇ ਜਾਂਦੇ ਹਨ ਤਾਂ ਜੋ ਉਹ ਅਕੈਡਮੀ ਨਾਲ ਸੰਬੰਧਿਤ ਸਾਰੇ ਫੈਸਲੇ ਅਕੈਡਮੀ ਦੇ ਸੰਵਿਧਾਨ ਅਨੁਸਾਰ, ਸੋਚ ਵਿਚਾਰ ਕੇ ਅਤੇ ਅਕੈਡਮੀ ਦੇ ਹਿੱਤ ਵਿੱਚ ਲੈਣ।
ਚੁਣੇ ਹੋਏ ਕਿਸੇ ਬੋਰਡ ਮੈਂਬਰ ਨੂੰ ਜੇ ਇਹ ਲੱਗੇ ਕਿ ਪ੍ਰਬੰਧਕੀ ਬੋਰਡ ਵਿੱਚ ਉਸ ਦੀ ਆਵਾਜ਼ ਸੁਣੀ ਨਹੀਂ ਜਾ ਰਹੀ (ਅਹੁਦੇਦਾਰ ਵੱਲੋਂ ਉਸ ਨਾਲ ਭੱਦੀ ਸ਼ਬਦਾਵਲੀ ਵਿੱਚ ਗੱਲ ਕੀਤੀ ਜਾ ਰਹੀ ਹੋਵੇ, ਘੇਰ ਕੇ ਉਸ ਨੂੰ ਆਪਣੀ ਜ਼ੁਬਾਨ ਬੰਦ ਰੱਖਣ ਦੀਆਂ ਧਮਕੀਆਂ ਦਿਤੀਆਂ ਜਾ ਰਹੀਆਂ ਹੋਣ। ਇਨ੍ਹਾਂ ਘਟਨਾਵਾਂ ਦਾ ਜ਼ਿਕਰ ਉਸਦੀ ਮਿਤੀ 5.5.24 ਦੀ ਚਿੱਠੀ ਵਿਚ ਹੈ) ਤਾਂ ਆਪਣਾ ਪੱਖ ਰੱਖਣ ਲਈ ਉਸ ਕੋਲ ਸੋਸ਼ਲ ਮੀਡੀਆ ਜਾਂ ਪ੍ਰੈਸ ਹੀ ਬਚੀ ਸੀ। ਸਾਡੀ ਰਾਏ ਅਨੁਸਾਰ, ਇਨ੍ਹਾਂ ਦਮ ਘੋਟੂ ਹਾਲਾਤਾਂ ਵਿੱਚ ਉਸਦਾ ਪ੍ਰੈਸ ਜਾਂ ਸੋਸ਼ਲ ਮੀਡੀਏ ਨੂੰ ਸੰਬੋਧਨ ਹੋਣਾ ਉਸ ਦੀ ਮਜਬੂਰੀ ਸੀ। ਬਲਕਿ ਇਹ ਉਸ ਦਾ ਫਰਜ਼ ਸੀ ਕਿ ਉਹ ਅਕੈਡਮੀ ਦੀ ਬੇਸ਼ੁਮਾਰ ਕੀਮਤੀ ਸੰਪਤੀ ਨੂੰ ਕਿਸੇ ਸੰਸਥਾ ਦੇ ਹਵਾਲੇ ਕਰਨ ਦੇ ਕੀਤੇ ਜਾ ਰਹੇ ਫੈਸਲੇ ਬਾਰੇ, ਘੱਟੋ ਘੱਟ ਉਹਨਾਂ ਮੈਂਬਰਾਂ ਦੀ ਰਾਏ ਤਾਂ ਲੈ ਹੀ ਲਵੇ ਜਿਨ੍ਹਾਂ ਨੇ ਉਸ ਨੂੰ ਇਸੇ ਕੰਮ ਲਈ ਚੁਣ ਕੇ ਪ੍ਰਬੰਧਕੀ ਬੋਰਡ ਵਿੱਚ ਭੇਜਿਆ ਹੈ। ਸ਼ਾਇਦ ਦੀਪ ਜਗਦੀਪ ਨੇ ਇਹ ਕਦਮ, ਭਵਿੱਖ ਵਿੱਚ ਆਪਣੇ ਉਤੇ ਅਕੈਡਮੀ ਦੇ ਹਿਤਾਂ ਨਾਲ ਘਾਣ ਕਰਨ ਦੇ ਲਗਨ ਵਾਲੇ ਦੋਸ਼ਾਂ ਤੋਂ ਮੁਕਤੀ ਪਾਉਣ ਲਈ ਚੁੱਕਿਆ ਹੈ।
ਇਨ੍ਹਾਂ ਹਾਲਤਾਂ ਵਿੱਚ, ਦੀਪ ਜਗਦੀਪ ਵਲੋਂ ਆਪਣਾ ਪੱਖ , ਸੋਸ਼ਲ ਮੀਡੀਆ ਅਤੇ ਪ੍ਰੈਸ ਰਾਹੀਂ ਅਕੈਡਮੀ ਦੇ ਆਮ ਮੈਂਬਰਾਂ ਅੱਗੇ ਰੱਖ ਕੇ ਅਕੈਡਮੀ ਦੇ ਹਿੱਤਾਂ ਨੂੰ ਕੋਈ ਵੀ ਨੁਕਸਾਨ ਨਹੀਂ ਪਹੁੰਚਿਆ, ਘੱਟੋ ਘੱਟ ਨਿੰਦਨਯੋਗ ਤਾਂ ਬਿਲਕੁਲ ਹੀ ਨਹੀਂ।
ਪੂਰੀ ਜਾਣਕਾਰੀ ਅਤੇ ਸਬੰਧਤ ਦਸਤਾਵੇਜ਼ਾਂ ਦਾ ਲਿੰਕ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly