(ਸਮਾਜ ਵੀਕਲੀ) ਸ੍ਰੀ ਅਨੰਦਪੁਰ ਸਾਹਿਬ :-ਇੱਥੋਂ ਦੇ ਨਜ਼ਦੀਕ ਪਿੰਡ ਗੰਭੀਰਪੁਰ ਦੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਗੰਭੀਰਪੁਰ ਲੋਅਰ ਵਿਖੇ ਸਟੇਟ ਐਵਾਰਡੀ ਇੰਡੀਆ ਬੁੱਕ ਆੱਫ਼ ਰਿਕਾਰਡਜ਼ ਹੋਲਡਰ ਮਾਸਟਰ ਸੰਜੀਵ ਧਰਮਾਣੀ ਨੇ ਸਵੇਰ ਦੀ ਸਭਾ ਦੇ ਦੌਰਾਨ ਸਕੂਲ ਦੇ ਵਿਦਿਆਰਥੀਆਂ ਨੂੰ ਧਿਆਨਪੂਰਵਕ ਪਤੰਗ ਉਡਾਉਣ ਬਾਰੇ ਸਮਝਾਇਆ। ਉਹਨਾਂ ਨੇ ਵਿਦਿਆਰਥੀਆਂ ਨੂੰ ਵਿਸਥਾਰ ਪੂਰਵਕ ਸਮਝਾਉਂਦੇ ਹੋਏ ਦੱਸਿਆ ਕਿ ਸਾਨੂੰ ਬਿਜਲੀ ਦੀਆਂ ਤਾਰਾਂ , ਬਿਜਲੀ ਦੇ ਖੰਭਿਆਂ /ਟਾਵਰਾਂ ਕੋਲ ਜਾਂ ਘਰਾਂ ਦੀਆਂ ਛੱਤਾਂ/ ਕੋਠਿਆਂ ਉੱਤੇ ਕਦੇ ਵੀ ਪਤੰਗ ਨਹੀਂ ਉਡਾਉਣੇ ਚਾਹੀਦੇ। ਜੇਕਰ ਪਤੰਗ ਉਡਾਉਣਾ ਹੈ ਤਾਂ ਮਾਤਾ – ਪਿਤਾ ਜਾਂ ਵੱਡੇ ਭੈਣ – ਭਰਾ ਦੀ ਨਿਗਰਾਨੀ ਹੇਠ ਉਡਾਣਾ ਚਾਹੀਦਾ ਹੈ ਅਤੇ ਖੁੱਲੀ – ਡੁੱਲੀ ਤੇ ਪੱਧਰੀ ਥਾਂ ‘ਤੇ ਧਿਆਨ ਨਾਲ਼ ਪਤੰਗ ਉਡਾਉਣਾ ਚਾਹੀਦਾ ਹੈ , ਜਿੱਥੇ ਨੇੜੇ – ਤੇੜੇ ਪਾਣੀ ਦਾ ਕੋਈ ਸਰੋਤ ਜਾਂ ਬਿਜਲੀ ਦੀ ਤਾਰ ਜਾਂ ਬਿਜਲੀ ਦਾ ਖੰਭਾ ਨਾ ਹੋਵੇ ; ਕਿਉਂਕਿ ਇਹ ਸਾਡੇ ਲਈ ਹਾਨੀਕਾਰਕ ਹੋ ਸਕਦਾ ਹੈ। ਇਸ ਮੌਕੇ ਸਕੂਲ ਮੁਖੀ ਅਮਨਪ੍ਰੀਤ ਕੌਰ , ਮਾਸਟਰ ਸੰਜੀਵ ਧਰਮਾਣੀ ਤੇ ਸ਼ਾਮ ਲਾਲ ਆਦਿ ਹਾਜਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly