ਚੰਡੀਗੜ੍ਹ— ਪੰਜਾਬ, ਹਰਿਆਣਾ, ਹਿਮਾਚਲ ‘ਚ ਭਾਰੀ ਮੀਂਹ ਪੈ ਰਿਹਾ ਹੈ। ਜਿਸ ਕਾਰਨ ਹੁਸ਼ਿਆਰਪੁਰ ‘ਚ ਪਾਣੀ ਦੇ ਤੇਜ਼ ਕਰੰਟ ‘ਚ ਇਨੋਵਾ ਕਾਰ ਵਹਿ ਗਈ। ਇਹ ਹਾਦਸਾ ਚੋ ਨਦੀ ਪਾਰ ਕਰਦੇ ਸਮੇਂ ਵਾਪਰਿਆ। ਕਾਰ ਵਿੱਚ 11 ਲੋਕ ਸਵਾਰ ਸਨ। ਹਿਮਾਚਲ ਪ੍ਰਦੇਸ਼ ਦੇ ਸਿਰਮੌਰ ਦੇ ਨਾਹਨ ‘ਚ ਮਾਰਕੰਡਾ ਨਦੀ ਦੇ ਕਿਨਾਰੇ ਬਣਿਆ ਮੰਦਿਰ ‘ਚ ਬੱਦਲ ਫਟਣ ਨਾਲ 5 ਲੋਕਾਂ ਦੀਆਂ ਲਾਸ਼ਾਂ ਬਰਾਮਦ ਹੋ ਗਈਆਂ ਹਨ, ਜਦਕਿ 5 ਲੋਕ ਅਜੇ ਵੀ ਲਾਪਤਾ ਹਨ। ਕਿਨੌਰ ਜ਼ਿਲ੍ਹੇ ਦੇ ਖਾਬ ਵਿੱਚ ਬੱਦਲ ਫਟਿਆ। ਜਿਸ ਕਾਰਨ ਨਦੀ ਦਾ ਪਾਣੀ ਸੜਕ ‘ਤੇ ਆ ਗਿਆ ਅਤੇ ਆਵਾਜਾਈ ਠੱਪ ਹੋ ਗਈ। ਭਾਰੀ ਮੀਂਹ ਕਾਰਨ ਮੰਡੀ-ਕੁੱਲੂ ਹਾਈਵੇਅ ਨੂੰ ਪੰਡੋਹ ਨੇੜੇ 9 ਮੀਲ ‘ਤੇ ਬੰਦ ਕਰ ਦਿੱਤਾ ਗਿਆ ਹੈ।ਪੰਜਾਬ ਦੇ 7 ਜ਼ਿਲ੍ਹਿਆਂ ਸੰਗਰੂਰ, ਪਟਿਆਲਾ, ਐਸ.ਏ.ਐਸ.ਨਗਰ, ਫਤਿਹਗੜ੍ਹ ਸਾਹਿਬ, ਲੁਧਿਆਣਾ, ਚੰਡੀਗੜ੍ਹ, ਰੂਪਨਗਰ ਅਤੇ ਐਸਬੀਐਸ ਨਗਰ ਵਿੱਚ ਅਲਰਟ ਜਾਰੀ ਕੀਤਾ ਗਿਆ ਹੈ ਜਾਰੀ ਕੀਤਾ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly