ਕਸ਼ਮੀਰ ਇਕਮੁੱਠਤਾ ਦਿਵਸ ਦਾ ਸਮਰਥਨ ਕਰਨ ਵਾਲੀ ਕਾਰ ਕੰਪਨੀ ਮੁਆਫ਼ੀ ਮੰਗੇ: ਸਰਕਾਰ

ਨਵੀਂ ਦਿੱਲੀ (ਸਮਾਜ ਵੀਕਲੀ):   ਕੇਂਦਰ ਸਰਕਾਰ ਨੇ ਕਿਹਾ ਕਿ ਪਿਛਲੇ ਦਿਨੀਂ ਪਾਕਿਸਤਾਨ ਵੱਲੋਂ ਮਨਾਏ ਗਏ ‘ਕਸ਼ਮੀਰ ਇਕਮੁੱਠਤਾ ਦਿਵਸ’ ਦਾ ਸਮਰਥਨ ਕਰਨ ਵਾਲੀ ਕਾਰ ਨਿਰਮਾਤਾ ਕੰਪਨੀ ਹੁੰਦਈ ਨੂੰ ਅਜਿਹਾ ਕਰਨ ਕਰਕੇ ਮੁਆਫੀ ਮੰਗਣ ਲਈ ਕਿਹਾ ਗਿਆ ਹੈ। ਸਿਫ਼ਰ ਕਾਲ ਦੌਰਾਨ ਰਾਜ ਸਭਾ ਵਿੱਚ ਸ਼ਿਵ ਸੈਨਾ ਦੀ ਪ੍ਰਿਅੰਕਾ ਚਤੁਰਵੇਦੀ ਵੱਲੋਂ ਉਠਾਏ  ਮੁੱਦੇ ਦੇ ਜਵਾਬ ਵਿੱਚ ਸਦਨ ਦੇ ਨੇਤਾ ਅਤੇ ਕੇਂਦਰੀ ਮੰਤਰੀ ਪਿਯੂਸ਼ ਗੋਇਲ ਨੇ ਕਿਹਾ, ‘ਇਹ ਮਾਮਲਾ ਕੰਪਨੀ ਕੋਲ ਉਠਾਇਆ ਗਿਆ ਹੈ ਅਤੇ ਕੱਲ੍ਹ ਉਸ ਨੂੰ ਸਾਫ਼ ਸਾਫ਼ ਕਿਹਾ ਗਿਆ ਹੈ ਕਿ ਉਹ ਮੁਆਫ਼ੀ ਮੰਗੇ।’ ਵਰਨਣਯੋਗ ਹੈ ਪਾਕਿਸਤਾਨ ਹਰ ਸਾਲ ਪੰਜ ਫਰਵਰੀ ਨੂੰ ਕਸ਼ਮੀਰ ਇਕਮੁੱਠਤਾ ਦਿਵਸ ਮਨਾਉਂਦਾ ਹੈ। ਹੁੰਦਈ ਕੰਪਨੀ ਦੀ ਪਾਕਿਸਤਾਲ ਇਕਾਈ ਦੇ ਸੋਸ਼ਲ ਮੀਡੀਆ ਹੈਂਡਲ ਨੇ ਇਸ ਦਾ ਸਮਰਥਨ ਕੀਤਾ ਸੀ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸ਼ਾਹ ਵੱਲੋਂ ਓਵਾਇਸੀ ਨੂੰ ਜ਼ੈੱਡ ਸੁਰੱਖਿਆ ਲੈਣ ਦੀ ਅਪੀਲ
Next articleਕੈਨੇਡਾ: ਤਿੰਨ ਕਾਲਜ ਬੰਦ ਹੋਣ ਕਾਰਨ ਵਿਦਿਆਰਥੀਆਂ ਦਾ ਭਵਿੱਖ ਹਨੇਰੇ ’ਚ