ਹੁਸ਼ਿਆਰਪੁਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਪੰਚਾਇਤਾਂ ਦੀਆਂ ਹੋਈਆਂ ਤਾਜ਼ਾ ਚੋਣਾਂ ਵਿੱਚ ਸੁਰਿੰਦਰ ਪੱਪੀ ਪਿੰਡ ਛਾਉਣੀ ਕਲਾਂ ਤੋਂ ਦੁਬਾਰਾ ਸਰਪੰਚ ਚੁਣੇ ਗਏ ਹਨ। ਇਸ ਤੋਂ ਪਹਿਲਾਂ ਉਹ 2013-18 ਵਿੱਚ ਵੀ ਸਰਪੰਚ ਰਹਿ ਚੁੱਕੇ ਹਨ। ਇਸ ਮੌਕੇ ਤੇ ਪ੍ਰੈਸ ਰਾਹੀਂ ਇਕ ਬਿਆਨ ਜਾਰੀ ਕਰਦੇ ਹੋਏ ਸੁਰਿੰਦਰ ਪੱਪੀ ਚੇਅਰਮੈਨ ਸ਼੍ਰੀ ਗੁਰੂ ਰਵਿਦਾਸੀਆ ਧਰਮ ਪ੍ਰਚਾਰਕ ਮਹਾ ਸਭਾ (ਰਜਿ.) ਹੁਸ਼ਿਆਰਪੁਰ ਨੇ ਪਿੰਡ ਛਾਉਣੀ ਕਲਾਂ ਦੇ ਸਾਰੇ ਹੀ ਵਾਸੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਕਿਹਾ ਕਿ ਪਿੰਡ ਵਾਸੀਆਂ ਨੇ ਜੋ ਜ਼ਿੰਮੇਵਾਰੀ ਉਨ੍ਹਾਂ ਨੂੰ ਸੌਂਪੀ ਹੈ ਉਸ ਨੂੰ ਉਹ ਪੂਰੀ ਤੰਨਦੇਹੀ ਨਾਲ ਨਿਭਾਉਣਗੇ। ਉਨ੍ਹਾਂ ਦੇ ਦਰਵਾਜੇ ਪਿੰਡ ਦੇ ਲੋਕਾਂ ਲਈ 24 ਘੰਟੇ ਖੁੱਲੇ ਹਨ। ਉਹ ਸਾਰੇ ਪਿੰਡ ਵਾਸੀਆਂ ਦੇ ਕੰਮ ਬਿਨ੍ਹਾਂ ਕਿਸੇ ਵਿਤਕਰੇ, ਜਾਤ ਪਾਤ ਤੋਂ ਉੱਠ ਕੇ ਕਰਨਗੇ। ਆਪਣੇ ਪਿੰਡ ਨੂੰ ਵਿਕਾਸ ਪੱਖੋਂ ਕਿਸੇ ਵੀ ਤਰ੍ਹਾਂ ਨਾਲ ਪਿੱਛੇ ਨਹੀਂ ਰਹਿਣ ਦੇਣਗੇ। ਉਹਨਾਂ ਪਿੰਡ ਦੇ ਲੋਕਾਂ ਦਾ ਉਹਨਾਂ ਨੂੰ ਫਿਰ ਤੋਂ ਸਰਪੰਚੀ ਦਾ ਮਾਣ ਦੇਣ ਲਈ ਧੰਨਵਾਦ ਵੀ ਕੀਤਾ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly