ਚਦੋਆ

ਕੁਲਵੀਰ ਸਿੰਘ ਘੁਮਾਣ

(ਸਮਾਜ ਵੀਕਲੀ)

ਨੌਮੀ ਤੋ ਦੋ ਦਿਨ ਪਹਿਲਾਂ ਮੰਮੀ ਜੀ ਸੇਵੀਆ ਬਣਾ ਰਹੇ ਸੀ।

ਮੈ ਕੰਮ ਤੋ ਆਇਆ, ਦੇਖਿਆ ਵਿਹੜੇ ਚ ਸੇਵੀਆਂ ਪਾਈਆ ਹੋਈਆਂ ਸੀ ਮੰਜਾ ਮੁੱਧਾ ਮਾਰ ਕੇ । ਇਹ ਸਭ ਕੁਝ ਦੇਖ ਕੇ ਮੈਨੂੰ ਮੇਰਾ ਬਚਪਨ ਯਾਦ ਆ ਗਿਆ।

ਜਦੋਂ ਮੈ ਅੰਦਰ ਆਇਆ ਮੰਮੀ ਜੀ ,ਭਾਬੀ ਜੀ ਸੇਵੀਆਂ ਬਣਾ ਰਹੇ ਸੀ । ਕੋਲੇ ਮੇਰਾ ਭਤੀਜਾ ਸੁਖਮਨ ਬੈਠਾ ਸੀ । ਮੈ ਪਾਣੀ ਪੀ ਕੇ ਮੰਮੀ ਜੀ ਨੂੰ ਕਿਹਾ ਵੀ ‘ਚਦੋਆ’ ਬਣਾ ਦਿਓ ।

ਮੰਮੀ ਹੱਸ ਕੇ ਕਹਿੰਦੇ , ਬਣਾ ਦਿਨੇ ਆ ਤੂੰ ਕੀ ਬੱਚਾ ਏ ‘ਚੰਦੋਆ’ ਖਾਣ ਨੂੰ ।

ਕੋਲ ਬੈਠਾ ਮੇਰਾ ਭਤੀਜਾ ਕਹਿੰਦਾ ਚਾਚੂ ਇਹ ‘ਚੰਦੋਆ’ ਕਿ ਹੁੰਦਾ।

ਮੈਨੂੰ ਉਸ ਦੀ ਗੱਲ਼ ਨੇ ਸੋਚੀ ਪਾਤਾ ਵੀ ਕਸੂਰ ਉਸਦਾ ਨੀ ਕਸੂਰ ਸਾਡਾ ਅਸੀ ਦੂਰ ਹੋ ਗਏ ਆਪਣੇ ਵਿਰਸੇ ਤੋਂ ।

ਲਿਖਤ – ਕੁਲਵੀਰ ਸਿੰਘ ਘੁਮਾਣ
ਰੇਤਗੜ 98555-2911

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਜੀਐੱਸਟੀ ਕੌਂਸਲ ਦੀ 45ਵੀਂ ਬੈਠਕ: ਪੈਟਰੋਲ ਤੇ ਡੀਜ਼ਲ ਹਾਲੇ ਜੀਐੱਸਟੀ ਦੇ ਦਾਇਰੇ ’ਚੋਂ ਬਾਹਰ
Next articleਭਾਜਪਾ ਆਗੂ ਸ਼ਵੇਤ ਮਲਿਕ ਦੇ ਘਰ ਬਾਹਰ ਧਰਨੇ ’ਤੇ ਬੈਠੇ ਕਿਸਾਨ ਦੀ ਮੌਤ