ਬਨੂੜ (ਰਮੇਸ਼ਵਰ ਸਿੰਘ)ਪੰਜਾਬ ਦੇ ਬਹੁਤ ਸਾਰੇ ਨਿਵਾਸੀ ਲੋਕ ਜਾਣਦੇ ਹਨ ਕਿ ਜੋਰਾ ਸਿੰਘ ਬਨੂੜ ਨੇ ਕੁਦਰਤੀ ਪਿਆਰ ਸਦਕਾ ਆਪਣੇ ਸਹਿਰ ਬਨੂੜ ਵਿਖੇ ਸਮਸਾਨ ਵਿੱਚ ਨਰਸਰੀ ਲਗਾ ਕੇ ਕਿਸੇ ਨੂੰ ਵੀ ਮੁਫਤ ਪੌਦੇ ਵੰਡਣ ਦਾ ਰੁਝਾਨ ਲੰਮੇ ਸਮੇਂ ਤੋਂ ਚਾਲੂ ਕੀਤਾ ਹੋਇਆ ਹੈ। ਸੋਸ਼ਲ ਮੀਡੀਆ ਤੇ ਰਾਜਨੀਤਿਕ ਗਲਿਆਰਿਆਂ ਵਿੱਚ ਜੋਰਾ ਸਿੰਘ ਬਨੂੜ ਦੀ ਨਰਸਰੀ ਦੀ ਆਮ ਵਿਚਾਰ ਚਰਚਾ ਹੁੰਦੀ ਰਹਿੰਦੀ ਹੈ। ਆਉਣ ਵਾਲੀਆਂ ਲੋਕ ਸਭਾ ਚੋਣਾਂ ਲਈ ਪਟਿਆਲਾ ਤੋਂ ਕਾਂਗਰਸੀ ਉਮੀਦਵਾਰ ਡਾਕਟਰ ਧਰਮਵੀਰ ਗਾਂਧੀ ਜੀ ਚੋਣ ਲੜ ਰਹੇ ਹਨ ਤੇ ਆਪਣੇ ਇਲਾਕੇ ਬਨੂੜ ਵਿੱਚ ਜਦੋਂ ਉਹ ਆਏ ਤਾਂ ਜੋਰਾ ਸਿੰਘ ਦੀ ਨਰਸਰੀ ਸਬੰਧੀ ਵਿਚਾਰ ਚਰਚਾ ਉਹਨਾਂ ਨੇ ਉਥੋਂ ਦੇ ਆਪਣੇ ਵਰਕਰਾਂ ਦੇ ਮੂੰਹੋਂ ਸੁਣ ਕੇ ਉਹਨਾਂ ਦੀ ਨਰਸਰੀ ਨੂੰ ਵੇਖਣ ਲਈ ਪਹੁੰਚ ਗਏ। ਨਰਸਰੀ ਵਿੱਚ ਬਹੁਤ ਸਾਰੇ ਉਹਨਾਂ ਦੇ ਵਰਕਰ ਤੇ ਇਲਾਕੇ ਦੇ ਨਗਰ ਨਿਵਾਸੀ ਵੀ ਨਰਸਰੀ ਵਿੱਚ ਪਹੁੰਚ ਗਏ ਉਹਨਾਂ ਨੇ ਜੋਰਾ ਸਿੰਘ ਬਨੂੜ ਤੇ ਉਹਨਾਂ ਦੇ ਸਾਥੀਆਂ ਦੇ ਇਸ ਉੱਦਮ ਦੀ ਬਹੁਤ ਜਿਆਦਾ ਸਲਾਘਾ ਕੀਤੀ ਤੇ ਡਾਕਟਰ ਧਰਮਵੀਰ ਗਾਂਧੀ ਜੀ ਜੋ ਪਹਿਲਾਂ ਪਟਿਆਲਾ ਦੇ ਐਮਪੀ ਰਹਿ ਚੁੱਕੇ ਹਨ ਉਹਨਾਂ ਦੇ ਕੰਮਾਂਕਾਰਾਂ ਦੀ ਵੀ ਵਿਚਾਰ ਚਰਚਾ ਕੀਤੀ।
ਨੌਜਵਾਨ ਮੁੰਡਿਆਂ ਨੇ ਕਿਹਾ ਅਸੀਂ ਡਾ. ਧਰਮਵੀਰ ਗਾਂਧੀ ਜੀ ਦੀ ਸ਼ਖ਼ਸੀਅਤ ਤੋਂ ਪ੍ਰਭਾਵਿਤ ਹਾਂ। ਉਨ੍ਹਾਂ ਨੇ ਪਹਿਲਾਂ ਆਪਣੇ ਮੈਂਬਰ ਪਾਰਲੀਮੈਂਟ ਹੁੰਦਿਆਂ ਦੂਜਿਆਂ ਤੋਂ ਬਹੁਤ ਵੱਖਰੇ ਢੰਗ ਨਾਲ ਸਕੂਲਾਂ ‘ਚ ਫੰਡ ਲਗਾਏ। ਜਾਤਾਂ ਦੇ ਆਧਾਰ ਤੇ ਵੰਡੀਆਂ ਸ਼ਮਸ਼ਾਨ ਘਾਟਾਂ ਨੂੰ ਇੱਕ ਕਰਨ ਦੀ ਗੱਲ ਕੀਤੀ ਤੇ “ਇੱਕ ਪਿੰਡ ਇੱਕ ਸ਼ਮਸ਼ਾਨ ਘਾਟ ਸਕੀਮ” ਤਹਿਤ 139 ਸਰਬ ਸਾਂਝੇ ਸ਼ਮਸ਼ਾਨ ਘਾਟਾਂ ਦੀ ਉਸਾਰੀ ਕਰਵਾਈ ਅਤੇ ਪਟਿਆਲਾ ਲੋਕ ਸਭਾ ਹਲਕਾ ‘ਚ ਆਉਂਦੇ 671 ਸਰਕਾਰੀ ਸਕੂਲਾਂ ਵਿੱਚ ਬੈਂਚ ਦਿੱਤੇ। ਅਜਿਹੇ ਹੋਰ ਵੀ ਬਹੁਤ ਨੇਕ ਭਲਾਈ ਦੇ ਕੰਮ ਉਨ੍ਹਾਂ ਨੇ MP ਹੋਣ ਤੋਂ ਪਹਿਲਾਂ ਅਤੇ ਬਾਅਦ ‘ਚ ਵੀ ਕੀਤੇ। ਰਾਜਪੁਰਾ ਤੋਂ ਮੋਹਾਲੀ ਤੱਕ ਰੇਲਵੇ ਲਾਈਨ ਨੂੰ ਪਾਸ ਕਰਵਾਇਆ ਤਾਂ ਜੋ ਬਠਿੰਡਾ ਤੋਂ ਲੈ ਕੇ ਚੰਡੀਗੜ੍ਹ ਆਉਣ ਵਾਲੇ ਲੋਕਾਂ ਨੂੰ ਬਹੁਤ ਵਧੀਆ ਸਹੂਲਤ ਮਿਲ ਸਕੇ। ਨਰਸਰੀ ਦੇ ਸਾਰੇ ਕੰਮ ਕਾਜੀ ਮੁੰਡਿਆਂ ਨੇ ਕਿਹਾ ਅਜਿਹੀਆਂ ਸ਼ਖ਼ਸੀਅਤਾਂ ਦਾ ਸਾਡੀ ਨਰਸਰੀ ‘ਚ ਆਕੇ ਸਾਡੀ ਟੀਮ ਦੀ ਹੌਸਲਾ ਅਫਜ਼ਾਈ ਕਰਨ ਸਾਡੇ ਲਈ ਬਹੁਤ ਵੱਡੀ ਮਾਣ ਵਾਲੀ ਗੱਲ ਹੈ। ਪੰਜਾਬ ਦੇ ਅਨੇਕਾਂ ਨਿਵਾਸੀ ਸਾਡੀ ਨਰਸਰੀ ਵਿੱਚੋਂ ਮੁਫਤ ਬੂਟੇ ਲੈ ਕੇ ਜਾਂਦੇ ਹਨ ਤੇ ਹਮੇਸ਼ਾ ਸਾਡੀ ਉਪਮਾ ਕਰਦੇ ਹਨ, ਅੱਜ ਸਾਡੇ ਇਲਾਕੇ ਦੇ ਮਹਾਨ ਰਾਜਨੀਤਿਕ ਵਿਅਕਤੀ ਨੇ ਆ ਕੇ ਸਾਡਾ ਹੌਸਲਾ ਵਧਾਇਆ ਹੈ। ਅਸੀਂ ਆਪਣੀ ਇਸ ਨਰਸਰੀ ਨੂੰ ਸਿਰ ਤੋੜ ਯਤਨ ਕਰਕੇ ਬਹੁਤ ਅੱਗੇ ਲੈ ਕੇ ਜਾਵਾਂਗੇ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly