HOME ਕੈਨੇਡਾ ਦੀ ਟੈਨਿਸ ਸਟਾਰ ਵਿਕਟੋਰੀਆ ਮਬੋਕੋ ਨੂੰ 2025 ਲਈ ‘ਟਾਪ ਨਿਊਕਮਰ’ ਐਲਾਨਿਆ

ਕੈਨੇਡਾ ਦੀ ਟੈਨਿਸ ਸਟਾਰ ਵਿਕਟੋਰੀਆ ਮਬੋਕੋ ਨੂੰ 2025 ਲਈ ‘ਟਾਪ ਨਿਊਕਮਰ’ ਐਲਾਨਿਆ

ਕੈਪਸ਼ਨ ਵਿਕਟੋਰੀਆ ਮਬਾਕੋ ਦੀ ਇੱਕ ਤਸਵੀਰ

ਵੈਨਕੂਵਰ,  (ਸਮਾਜ ਵੀਕਲੀ)  (ਮਲਕੀਤ ਸਿੰਘ) — ਕੈਨੇਡਾ ਦੀ ਉਭਰਦੀ ਟੈਨਿਸ ਖਿਡਾਰਣ ਵਿਕਟੋਰੀਆ ਮਬੋਕੋ ਨੂੰ ਵੂਮਨਜ਼ ਟੈਨਿਸ ਅਸੋਸੀਏਸ਼ਨ ਵੱਲੋਂ ਸਾਲ 2025 ਦੀ ‘ਟਾਪ ਨਿਊਕਮਰ’ ਐਲਾਨਣ ਦਾ ਅਹਿਮ ਫੈਸਲਾ ਲਿਆ ਗਿਆ ਹੈ। ਇਹ ਐਲਾਨ ਉਕਤ ਐਸੋਸੀਏਸ਼ਨ ਵੱਲੋਂ ਸਾਲ ਦੇ ਅਖੀਰ ’ਚ ਜਾਰੀ ਕੀਤੇ ਜਾਂਦੇ ਇਨਾਮਾਂ ਦੀ ਸੂਚੀ ਦੌਰਾਨ ਕੀਤਾ ਗਿਆ ਹੈ  ।19 ਸਾਲਾ ਵਿਕਟੋਰੀਆ ਮਬੋਕੋ ਲਈ ਇਹ ਸਾਲ ਬੇਹੱਦ ਵਧੀਆ ਮੰਨਿਆ ਜਾ ਰਿਹਾ ਹੈ ਕਿਉਂਕਿ ਇਸ ਤੋਂ ਪਹਿਲਾਂ ਮੌਂਟਰਿਅਲ ਚ ਹੋਏ ਨੈਸ਼ਨਲ ਬੈਂਕ ਓਪਨ ਟੂਰਨਾਮੈਂਟ ਦੌਰਾਨ ਉਸ ਨੇ ਸ਼ਾਨਦਾਰ ਜਿੱਤ ਹਾਸਿਲ ਕੀਤੀ ਸੀ  । ਜਿਸ ਮਗਰੋਂ ਕੋਮਾਤਰੀ ਪੱਧਰ ਤੇ ਉਸ ਦੀ ਪਹਿਛਾਣ ਹੋਰ ਮਜਬੂਤ ਹੋਣ ਦੇ ਨਾਲ ਨਾਲ ਕਨੇਡਾ ਦੀ ਟੈਨਿਸ ਨੂੰ ਬੁਲੰਦੀਆਂ ਦੀ ਦਿਸ਼ਾ ਚ ਨਵਾਂ ਹੁਲਾਰਾ ਮਿਲਿਆ ਸੀ ਇਸ ਸਨਮਾਨ ਨਾਲ ਕੈਨੇਡਾ ਦੇ ਖੇਡ ਜਗਤ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਹੈ ਅਤੇ ਅਤੇ ਇਸ ਮਗਰੋਂ ਖੇਡ ਜਗਤ ਦੇ ਮਾਹਰਾਂ ਵੱਲੋਂ ਮਬਾਕੋ ਨੂੰ ਕਨੇਡਾ ਦੀ ਟੈਨਸ ਦਾ ਭਵਿੱਖ ਮੰਨਦਿਆਂ ਉਸ ਤੋਂ ਵੱਡੀਆਂ ਪ੍ਰਾਪਤੀਆਂ ਦੀਆਂ ਉਮੀਦਾਂ ਲਗਾਈਆਂ ਜਾ ਰਹੀਆਂ ਹਨ ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਕੁਮਾਰੀ ਮਾਇਆਵਤੀ ਨੇ ਪੰਜਾਬ ’ਚ ਬਸਪਾ ਸਰਕਾਰ ਬਣਾਉਣ ਲਈ ਸੰਗਠਨ ਦੀ ਮਜ਼ਬੂਤੀ ’ਤੇ ਦਿੱਤਾ ਜ਼ੋਰ
Next articleਗੈਰਕਾਨੂੰਨੀ ਤੌਰ ’ਤੇ ਜੰਗਲੀ ਜੀਵਾਂ ਦਾ ਸ਼ਿਕਾਰ ਕਰਨ ਵਾਲੇ ਦੋਸ਼ੀ ਨੂੰ 50 ਹਜ਼ਾਰ ਡਾਲਰ ਜੁਰਮਾਨਾ