HOME ਕੈਨੇਡਾ ਦੀ ਆਬਾਦੀ ਦੇ ਅੰਕੜਿਆ ਚ ਗਿਰਾਵਟ ਦਰਜ

ਕੈਨੇਡਾ ਦੀ ਆਬਾਦੀ ਦੇ ਅੰਕੜਿਆ ਚ ਗਿਰਾਵਟ ਦਰਜ

ਵੈਨਕੂਵਰ,  (ਸਮਾਜ ਵੀਕਲੀ)   (ਮਲਕੀਤ ਸਿੰਘ) – ਕਨੇਡਾ ਦੀ ਆਬਾਦੀ ਵਿੱਚ ਗਿਰਾਵਟ ਆਉਣੀ ਦਰਜ ਕੀਤੀ ਗਈ ਹੈ, ਜੋ ਕਿ ਦੇਸ਼ ਦੇ ਇਤਿਹਾਸ ਵਿੱਚ ਪਹਿਲੀ ਵਾਰ ਵਾਪਰਿਆ ਮਾਮਲਾ ਹੈ। ਸਟੈਟਿਸਟਿਕਸ ਕਨੇਡਾ ਵੱਲੋਂ ਜਾਰੀ ਕੀਤੇ ਤਾਜ਼ਾ ਅੰਕੜਿਆਂ ਅਨੁਸਾਰ ਇਹ ਪਹਿਲਾ ਮੌਕਾ ਹੈ ਜਦੋਂ ਇੱਕ ਸਾਲ ਦੇ ਅੰਦਰ ਆਬਾਦੀ ਵਿੱਚ ਨੈੱਟ ਘਟਾਓ ਦਰਜ ਕੀਤਾ ਗਿਆ ਹੈ। ਜਾਣਕਾਰੀ ਮੁਤਾਬਕ ਕਨੇਡਾ ਵਿੱਚ ਆਬਾਦੀ ਦੀ ਇਹ ਕਮੀ ਕਨਫੈਡਰੇਸ਼ਨ ਤੋਂ ਬਾਅਦ ਪਹਿਲੀ ਵਾਰ ਸਾਹਮਣੇ ਆਈ ਹੈ, ਜਿਸ ਨਾਲ ਮਾਹਿਰਾਂ ਵਿੱਚ ਚਿੰਤਾ ਪਾਈ ਜਾ ਰਹੀ ਹੈ। ਇਹ ਤਬਦੀਲੀ ਦੇਸ਼ ਦੀ ਆਰਥਿਕਤਾ, ਮਜ਼ਦੂਰੀ ਬਾਜ਼ਾਰ ਅਤੇ ਇਮੀਗ੍ਰੇਸ਼ਨ ਨੀਤੀਆਂ ’ਤੇ ਵੀ ਅਸਰ ਪਾ ਸਕਦੀ ਹੈ। ਸਟੈਟਿਸਟਿਕਸ ਕਨੇਡਾ ਦੇ ਤਿਮਾਹੀ ਅੰਦਾਜ਼ਿਆਂ ਮੁਤਾਬਕ ਆਬਾਦੀ ਵਿੱਚ ਆਈ ਇਹ ਘਟੋਤਰੀ ਕਈ ਕਾਰਨਾ ਨਾਲ ਜੁੜੀ ਹੋ ਸਕਦੀ ਹੈ, ਜਿਸ ਵਿੱਚ ਇਮੀਗ੍ਰੇਸ਼ਨ ਨੀਤੀਆਂ ਵਿੱਚ ਤਬਦੀਲੀ, ਜਨਮ ਦਰਾਂ ਵਿੱਚ ਕਮੀ ਅਤੇ ਕੁਝ ਹੱਦ ਤੱਕ ਦੇਸ਼ ਛੱਡ ਕੇ ਜਾਣ ਵਾਲੇ ਲੋਕਾਂ ਦੀ ਗਿਣਤੀ ਵਿੱਚ ਹੋਣਾ ਵੀ ਸ਼ਾਮਲ ਹੈ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਕਨੇਡਾ ਬਾਰਡਰ ਏਜੰਸੀ ਵੱਲੋਂ ਗੰਭੀਰ ਅਪਰਾਧਾਂ ਨਾਲ ਜੁੜੇ ਦੋ ਦੋਸ਼ੀਆਂ ਦੀਆ ਤਸਵੀਰਾਂ ਜਾਰੀ
Next articleਡਾ. ਬਲਜੀਤ ਕਮਲ ਨੇ ਸ਼ਹੀਦ ਭਗਤ ਸਿੰਘ ਨਗਰ ਦੇ ਨਵੇਂ ਸਹਾਇਕ ਸਿਵਲ ਸਰਜਨ ਵਜੋਂ ਅਹੁਦਾ ਸੰਭਾਲਿਆ