(ਸਮਾਜ ਵੀਕਲੀ) ਮੇਰੇ ਬਹੁਤ ਹੀ ਸਤਿਕਾਰ ਯੋਗ ਦੋਸਤ ਬਹੁਤ ਵਧੀਆ ਇਨਸਾਨ, ਲੇਖਕ,ਚਿੰਤਕ ਅਤੇ ਸਾਹਿਤਕਾਰ ਐਸ ਇੰਦਰ ਸਾਹਿਬ ਜੋ ਕਿ ਸਾਹਿਤ ਸਭਾ ਬਾਘਾਪੁਰਾਣਾ ਦੇ ਸੀਨੀਅਰ ਮੈਂਬਰ ਅਤੇ ਪੰਜਾਬੀ ਲਿਖਾਰੀ ਸਭਾ ਨਿਹਾਲ ਸਿੰਘ ਵਾਲਾ ਗਰੁੱਪ ਦੇ ਸਤਿਕਾਰਿਤ ਮੈਂਬਰ ਹਨ ਅਤੇ ਅੱਜ ਕੱਲ ਕਨੇਡਾ ਦੀ ਧਰਤੀ ਤੇ ਗਏ ਹੋਏ ਹਨ ਅੱਜ ਸਵੇਰੇ ਸੁਵਖਤੇ ਹੀ ਉਨ੍ਹਾਂ ਦਾ ਫੋਨ ਆਇਆ ਖੈਰ ਸੁੱਖ ਪੁੱਛਣ ਉਪਰੰਤ ਉਹ ਬੋਲੇ ਫ਼ੌਜੀ ਸਹਿਬ ਤੁਹਾਨੂੰ ਬਹੁਤ ਬਹੁਤ ਵਧਾਈ ਹੋਵੇ ਜੀ ਤੁਸੀਂ ਤਾਂ ਕਨੇਡਾ ਦੇ ਅਖ਼ਬਾਰਾਂ ਵਿੱਚ ਵੀ ਛਾਏ ਪਏ ਹੋ “
ਮੈਂ ਕਿਹਾ ਜੀ ਧੰਨਵਾਦ ਤੁਹਾਡਾ ਹੌਸਲਾ ਅਫ਼ਜ਼ਾਈ ਕਰਨ ਲਈ ਪਰ! ਮੇਰਾ ਕੀ ਛਪਿਆ ਹੈ ਕਨੇਡਾ ਵਿੱਚ ਜੀ!
ਤਾਂ ਉਨ੍ਹਾਂ ਨੇ ਦੱਸਿਆ ਕਿ ਮੇਰੀ ਸਰਦਾਰਨੀ (ਧਰਮ ਪਤਨੀ) ਅੱਜ ਗੁਰਦੁਆਰਾ ਸਾਹਿਬ ਗਏ ਸੀ ਉੱਥੋਂ ਆਉਂਦੇ ਹੋਏ ਉਹ ਪੰਜਾਬੀ ਦਾ (ਪੰਜਾਬੀ ਬੁਲੇਟਿਨ) ਅਖ਼ਬਾਰ ਲੈ ਆਏ ਅਤੇ ਲਿਆ ਕੇ ਘਰੇ ਮੇਜ਼ ਤੇ ਰੱਖ ਦਿੱਤਾ,ਮੈਂ ਪੰਜਾਬੀ ਦਾ ਅਖ਼ਬਾਰ ਬਹੁਤ ਘੱਟ ਪੜ੍ਹਦਾ ਹਾਂ ਕਿਉਂਕਿ ਇਸ ਵਿੱਚ ਇਸ਼ਤਿਹਾਰਬਾਜੀ ਬਹੁਤ ਜ਼ਿਆਦਾ ਹੁੰਦੀ ਹੈ ਇਸ ਲਈ ਮੈਂ ਅੰਗ੍ਰੇਜ਼ੀ ਅਖ਼ਬਾਰ ਹੀ ਪੜ੍ਹਦਾ ਹਾਂ,ਫਿਰ ਮੈਂ ਬੈਠੇ ਬੈਠੇ ਉਂਝ ਹੀ ਅਖ਼ਬਾਰ ਚੱਕ ਲਿਆ ਪੰਛੀ ਝਾਤ ਮਾਰਨ ਲਈ ਜਦੋਂ ਮੈਂ ਅਖ਼ਬਾਰ ਖੋਲ੍ਹਿਆ ਤਾਂ ਮੇਰੀ ਨਿਗਾਹ ਇੱਕ ਲੇਖ ਤੇ ਪਈ ਜਿਸ ਦਾ ਸਿਰਲੇਖ ਸੀ “ਟੂਣੇ ਵਾਲੇ ਸੱਪ” ਫਿਰ ਮੈਂ ਲੇਖ ਪੜ੍ਹਨ ਲੱਗ ਪਿਆ ਲੇਖ ਬੜਾ ਰੌਚਕ ਸੀ ਅਤੇ ਸਾਰਾ ਲੇਖ ਪੜ੍ਹ ਕੇ ਜਦੋਂ ਮੈਂ ਥੱਲੇ ਤੁਹਾਡਾ ਨਾਮ ਅਮਰਜੀਤ ਸਿੰਘ ਫ਼ੌਜੀ ਲਿਖਿਆ ਪੜ੍ਹਿਆ ਤਾਂ ਮੈਂ ਬਹੁਤ ਖੁਸ਼ ਅਤੇ ਪ੍ਰਭਾਵਿਤ ਹੋਇਆ ਕਿ ਇਹ ਤਾਂ ਅਪਣੇ ਹੀ ਦੋਸਤ ਦਾ ਲਿਖਿਆ ਹੋਇਆ ਲੇਖ ਹੈ ਪਰ ਉਸ ਉੱਤੇ ਲੇਖਕ ਦਾ ਫੋਨ ਨੰਬਰ ਨਹੀਂ ਸੀ ਛਪਿਆ ਇਸ ਲਈ ਮੈਂ ਗਰੁੱਪ ਵਿੱਚੋਂ ਨੰਬਰ ਚੁੱਕ ਕੇ ਫੋਨ ਲਾਇਆ ਹੈ।
ਉਨ੍ਹਾਂ ਵਲੋਂ ਇਸ ਦੀ ਜਾਣਕਾਰੀ ਦੇਣ ਉਪਰੰਤ ਮੇਰੀ ਹੌਸਲਾ ਅਫ਼ਜ਼ਾਈ ਜਿਨ੍ਹਾਂ ਸ਼ਬਦਾਂ ਨਾਲ ਕੀਤੀ ਗਈ ਉਹ ਸ਼ਬਦ ਮੇਰੀ ਰੂਹ ਵਿੱਚ ਉੱਤਰ ਗਏ,ਫਿਰ ਕਾਫੀ ਸਮਾਂ ਤਕਰੀਬਨ ਪੈਂਤੀ ਚਾਲੀ ਮਿੰਟ ਸਾਡੀ ਗੱਲ ਬਾਤ ਹੋਈ ਅਤੇ ਉਨ੍ਹਾਂ ਨੇ ਦੱਸਿਆ ਕਿ ਮੈਂ ਅਖ਼ਬਾਰ ਸੰਭਾਲ ਲਿਆ ਹੈ ਅਤੇ ਇੰਡੀਆ ਆਉਣ ਵੇਲੇ ਨਾਲ਼ ਲੈ ਕੇ ਆਵਾਂਗਾ ਅਤੇ ਤੁਹਾਡੇ ਤੱਕ ਪਹੁੰਚਦਾ ਕਰਾਂਗਾ,ਇਸ ਗੱਲਬਾਤ ਦੌਰਾਨ ਮੈਨੂੰ ਬਹੁਤ ਕੁੱਝ ਨਵਾਂ ਸਿੱਖਣ ਨੂੰ ਮਿਲਿਆ ਅਤੇ ਮੈਨੂੰ ਮਹਿਸੂਸ ਹੋਇਆ ਕਿ ਐਸ ਇੰਦਰ ਸਾਹਿਬ ਪੰਜਾਬੀ ਮਾਂ ਬੋਲੀ ਅਤੇ ਪੰਜਾਬੀ ਸਹਿਤ ਦੇ ਅਸਲੀ ਵਾਰਿਸ ਹਨ ਜੋ ਕਿ ਆਪਣੇ ਤੋਂ ਬਹੁਤ ਜੂਨੀਅਰ ਲੇਖਕਾਂ ਦਾ ਵੀ ਬਹੁਤ ਮਾਣ ਸਤਿਕਾਰ ਦਿਲੋਂ ਕਰਦੇ ਹਨ ਕਿਉਂਕਿ ਵਿਦੇਸ਼ ਦੀ ਧਰਤੀ ਤੇ ਰੁਝੇਵਿਆਂ ਭਰੀ ਜ਼ਿੰਦਗੀ ਵਿਚੋਂ ਆਮ ਲੇਖਕ ਲਈ ਸਮਾਂ ਕੱਢਣਾ ਅਤੇ ਹੌਸਲਾ ਅਫ਼ਜ਼ਾਈ ਕਰਨੀ ਕਿਸੇ ਮਹਾਨ ਸ਼ਖ਼ਸੀਅਤ ਦੇ ਹਿੱਸੇ ਹੀ ਆਉਂਦੀ ਹੈ, ਜੋ ਦੂਜਿਆਂ ਨੂੰ ਸਤਿਕਾਰ ਦਿੰਦਾ ਹੈ ਵਾਹਿਗੁਰੂ ਉਸ ਦੀਆਂ ਝੋਲੀਆਂ ਵੀ ਮਾਣ ਸਤਿਕਾਰ ਨਾਲ ਭਰ ਦਿੰਦਾ ਹੈ । ਮੈਂ ਸਤਿਕਾਰ ਯੋਗ ਐਸ ਇੰਦਰ ਸਾਹਿਬ ਜੀ ਦਾ ਦਿਲੋਂ ਸ਼ੁਕਰਾਨਾ ਕਰਦਾ ਹੋਇਆ ਵਾਹਿਗੁਰੂ ਪਾਸੋਂ ਉਨ੍ਹਾਂ ਅਤੇ ਉਨ੍ਹਾਂ ਦੇ ਪ੍ਰਵਾਰ ਲਈ ਖੁਸ਼ੀਆਂ ਖੇੜੇ ਤੰਦਰੁਸਤੀ ਤਰੱਕੀ ਦੀ ਕਾਮਨਾ ਕਰਦਾ ਹਾਂ।
ਅਮਰਜੀਤ ਸਿੰਘ ਫ਼ੌਜੀ
ਪਿੰਡ ਦੀਨਾ ਸਾਹਿਬ
ਜ਼ਿਲ੍ਹਾ ਮੋਗਾ ਪੰਜਾਬ
94174-04804
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly