ਕੈਨੇਡਾ: ਮੁਕੰਮਲ ਟੀਕਾਕਰਨ ਵਾਲੇ ਯਾਤਰੀਆਂ ਨੂੰ ਪਹਿਲੀ ਮਾਰਚ ਤੋਂ ਟੈਸਟ ’ਚ ਛੋਟ

ਵੈਨਕੂਵਰ (ਸਮਾਜ ਵੀਕਲੀ):  ਕੈਨੇਡਾ ਸਰਕਾਰ ਨੇ ਕੋਵਿਡ-19 ਖ਼ਿਲਾਫ਼ ਮੁਕੰਮਲ ਟੀਕਾਕਰਨ ਕਰਵਾ ਚੁੱਕੇ ਯਾਤਰੀਆਂ ਨੂੰ ਪਹਿਲੀ ਮਾਰਚ ਤੋਂ ਮੁਲਕ ਵਿੱਚ ਦਾਖ਼ਲ ਹੋਣ ਮੌਕੇ ਕਰੋਨਾ ਟੈਸਟ ਤੋਂ ਛੋਟ ਦੇਣ ਦਾ ਐਲਾਨ ਕੀਤਾ ਹੈ। ਹਾਲਾਂਕਿ ਜਿਨ੍ਹਾਂ ਯਾਤਰੀਆਂ ਦੇ ਕਰੋਨਾ ਤੋਂ ਬਚਾਅ ਲਈ ਟੀਕੇ ਨਹੀਂ ਲੱਗੇ, ਉਹ ਨੈਗੇਟਿਵ ਰਿਪੋਰਟ ਵਿਖਾ ਕੇ ਹੀ ਲੰਘ ਸਕਣਗੇ, ਫਿਰ ਚਾਹੇ ਉਹ ਟੈਸਟ ਘਰ ਵਿੱਚ ਹੀ ਕੀਤਾ ਹੋਵੇ। ਕੈਨੇਡਾ ਪਹੁੰਚਣ ’ਤੇ ਵਿਰਲੇ ਟਾਵੇਂ ਭਾਵ ਰੈਂਡਮ ਟੈਸਟ ਹੋਏਗਾ, ਪਰ ਉਨ੍ਹਾਂ ਨੂੰ ਬਿਨਾਂ ਰਿਪੋਰਟ ਉਡੀਕੇ ਘਰ ਜਾਣ ਦੀ ਛੋਟ ਹੋਵੇਗੀ ਅਤੇ ਇਕਾਂਤਵਾਸ ਦੀ ਸ਼ਰਤ ਵੀ ਨਹੀਂ ਹੋਵੇਗੀ। ਗੈਰ-ਟੀਕਾਕਰਨ ਵਾਲੇ 12 ਸਾਲ ਤਕ ਦੇ ਬੱਚੇ ਆਪਣੇ ਟੀਕਾਕਰਨ ਹੋਏ ਮਾਪਿਆਂ ਨਾਲ ਨਿਰਵਿਘਨ ਕੈਨੇਡਾ ਪੁੱਜ ਕੇ ਅਗਲੇ ਦਿਨ ਸਕੂਲ ਜਾ ਸਕਣਗੇ। ਕੇਂਦਰੀ ਸਿਹਤ ਮੰਤਰੀ ਜੀਨ ਵੇਸ ਡਕਲਸ ਨੇ ਕਿਹਾ ਕਿ ਓਮੀਕਰੋਨ ਦਾ ਡੰਗ ਖੁੰਡਾ ਹੋਣ ਅਤੇ ਸੈਲਾਨੀਆਂ ਦੀ ਸਹੂਲਤ ਲਈ ਸ਼ਰਤਾਂ ਖਤਮ ਕੀਤੀਆਂ ਜਾ ਰਹੀਆਂ ਹਨ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleCourt summons Delhi Health Minister, others in defamation case
Next articleਮੁਕਤ ਵਪਾਰ ਬਾਰੇ ਵਚਨਬੱਧਤਾ ਦਾ ਚੀਨ ਨੇ ਪਾਲਣ ਨਹੀਂ ਕੀਤਾ: ਅਮਰੀਕਾ