ਕਨੇਡਾ ਟੂਰ ਤੇ ਆਈ ਪੰਜਾਬੀ ਲੋਕ ਗਾਇਕਾ ਬਲਜਿੰਦਰ ਰਿੰਪੀ

ਪੰਜਾਬੀ ਗਾਇਕਾ ਬਲਜਿੰਦਰ ਰਿੰਪੀ

ਕਨੇਡਾ/ ਵੈਨਕੂਵਰ (ਸਮਾਜ ਵੀਕਲੀ)  (ਕੁਲਦੀਪ ਚੁੰਬਰ)- ਅਨੇਕਾਂ ਪੰਜਾਬੀ ਗੀਤਾਂ ਰਾਹੀਂ ਪ੍ਰਸਿੱਧ ਹੋਣ ਵਾਲੀ ਪੰਜਾਬ ਦੀ ਸੁਪ੍ਰਸਿੱਧ ਪੰਜਾਬੀ ਗਾਇਕਾ ਬਲਜਿੰਦਰ ਰਿੰਪੀ ਅੱਜਕੱਲ੍ਹ ਕਨੇਡਾ ਟੂਰ ਤੇ ਆਈ ਹੋਈ ਹੈ । ਆਪਣੇ ਇਸ ਕਨੇਡਾ  ਟੂਰ  ਸਬੰਧੀ ਵਿਸ਼ੇਸ਼ ਗੱਲਬਾਤ ਕਰਦਿਆਂ ਗਾਇਕਾ ਬਲਜਿੰਦਰ ਰਿੰਪੀ ਨੇ ਦੱਸਿਆ ਕਿ ਉਹ ਇੱਥੇ ਕਰਵਾਏ ਜਾਣ ਵਾਲੇ ਵੱਖ ਵੱਖ ਪੰਜਾਬੀ ਸੱਭਿਆਚਾਰਕ ਪ੍ਰੋਗਰਾਮਾਂ ਵਿੱਚ ਸ਼ਿਰਕਤ ਕਰਨ ਲਈ ਵਿਸ਼ੇਸ਼ ਤੌਰ ਤੇ ਪੁੱਜੀ ਹੈ ਜਿਸ ਦੀ ਸ਼ੁਰੂਆਤ ਸਰੀ ਐਵਸਫੋਰਟ ਤੋ ਕਰੇਗੀ ।

ਇਸ ਤੋਂ ਬਾਅਦ ਉਹ ਟਰੋਂਟੋ ਦੇ ਵੱਖ-ਵੱਖ ਸ਼ਹਿਰਾਂ ਵਿੱਚ ਆਪਣੇ ਸੱਭਿਆਚਾਰਕ ਪ੍ਰੋਗਰਾਮਾਂ ਰਾਹੀਂ ਪੰਜਾਬ ਦੇ ਸਰੋਤਿਆਂ ਦੀ ਖ਼ਿਦਮਤ ਕਰੇਗੀ । ਗਾਇਕਾ ਬਲਜਿੰਦਰ ਰਿੰਪੀ ਇਸ ਤੋਂ ਪਹਿਲਾਂ ਵੀ ਅਨੇਕਾਂ ਵਾਰ ਕਨੇਡਾ ਵਿਖੇ ਪੰਜਾਬੀ ਸੱਭਿਆਚਾਰ ਸਾਹਿਤ ਵਿਰਸਾ ਵਿਰਾਸਤ ਦੀ ਸੇਵਾ ਕਰਨ ਲਈ ਪੰਜਾਬੀਆਂ ਦੇ ਦਿਲਾਂ ਤੇ ਅਮਿੱਟ ਛਾਪ ਛੱਡਦੀ ਆ ਰਹੀ ਹੈ ਅਤੇ ਇਥੇ ਵੱਖ ਵੱਖ ਸੱਭਿਆਚਾਰਕ ਪ੍ਰਮੋਟਰਾਂ ਦੇ ਜ਼ਰੀਏ ਉਹ ਮੇਲਿਆਂ ਮੁਸਾਬਿਆਂ ਰਾਹੀਂ ਸਰੋਤਿਆਂ ਦੇ ਰੂਬਰੂ ਹੁੰਦੀ ਰਹੀ ਹੈ। ਪੰਜਾਬੀ ਰਿਸ਼ਤਿਆਂ ਦੀ ਤਰਜਮਨੀ ਕਰਦੇ ਉਸ ਦੇ ਅਨੇਕਾਂ ਗੀਤ ਵੱਖ ਵੱਖ ਸੋਸ਼ਲ ਸਾਈਟਾਂ ਤੇ ਸਰੋਤੇ ਦੇਖ, ਸੁਣ ਚੁੱਕੇ ਹਨ। ਇਸ ਤੋਂ ਇਲਾਵਾ ਅਨੇਕਾਂ ਲੋਕ ਕਥਾਵਾਂ ਅਤੇ ਲੋਕ ਤੱਥਾਂ ਨੂੰ ਗਾ ਕੇ ਦਮਦਾਰ ਸਟੇਜਾਂ ਤੇ ਗਾਇਕਾ ਬਲਜਿੰਦਰ ਰਿੰਪੀ ਆਪਣੀ ਹਾਜ਼ਰੀ ਲਗਵਾ ਚੁੱਕੀ ਹੈ । ਉਸ ਦਾ ਗਾਇਆ ਮਿਰਜਾ ਸਰੋਤੇ ਬੇਹੱਦ ਪਸੰਦ ਕਰਦੇ ਹਨ ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਗਿਆਨੀ ਪਰਮਜੀਤ ਸਿੰਘ ਡੁਮੇਲੀ ਜੀ ਨਾਲ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਸ਼ਹੀਦੀ ਬਾਰੇ ਇੰਟਰਵਿਊ
Next article“ਬਾਤ ਪਤੇ ਦੀ”