ਟੋਰਾਂਟੋ (ਸਮਾਜ ਵੀਕਲੀ) : ਸਾਬਕਾ ਕੈਨੇਡੀਅਨ ਫ਼ੌਜੀ ਅਤੇ ਕਥਿਤ ਕਾਤਲ ਨੂੰ ਥਾਈਲੈਂਡ ਹਵਾਲੇ ਕਰ ਦਿੱਤਾ ਗਿਆ ਹੈ, ਜਿੱਥੇ ਉਸ ’ਤੇ ਪਿਛਲੇ ਸਾਲ ਫੁਕੇਟ ਵਿੱਚ ਭਾਰਤੀ ਮੂਲ ਦੇ ਗੈਂਗਸਟਰ ਦੀ ਹੱਤਿਆ ਦਾ ਦੋਸ਼ ਲਾਇਆ ਗਿਆ ਹੈ। ਬੈਂਕਾਕ ਪੋਸਟ ਦੀ ਰਿਪੋਰਟ ਅਨੁਸਾਰ 38 ਸਾਲਾ ਮੈਥਿਊ ਡੁਪਰੇ, ਜਿਸ ਨੇ ਕਥਿਤ ਤੌਰ ‘ਤੇ ਫਰਵਰੀ 2022 ਵਿੱਚ ਜਿਮੀ ‘ਸਲਾਈਸ’ ਸੰਧੂ ਨੂੰ ਗੋਲੀ ਮਾਰ ਦਿੱਤੀ ਸੀ, ਏਅਰ ਫੋਰਸ ਦੀ ਵਿਸ਼ੇਸ਼ ਉਡਾਣ ਰਾਹੀਂ ਬੈਂਕਾਕ ਲਿਆਂਦਾ। ਐਬਟਸਫੋਰਡ ਵਿੱਚ ਪਲਿਆ ਸੰਧੂ ਯੂਐੱਨ ਗੈਂਗ ਨਾਲ ਜੁੜਿਆ ਹੋਇਆ ਸੀ, ਜਿਸ ਦੀ ਸਥਾਪਨਾ 1997 ਵਿੱਚ ਫਰੇਜ਼ਰ ਵੈਲੀ ਵਿੱਚ ਹੋਈ ਸੀ। 11 ਫਰਵਰੀ, 2022 ਨੂੰ ਫੁਕੇਟ ਦੀ ਅਦਾਲਤ ਨੇ ਡੁਪਰੇ ਅਤੇ ਉਸ ਦੇ ਕਥਿਤ ਸਾਥੀ ਦੀ ਗ੍ਰਿਫਤਾਰੀ ਲਈ ਵਾਰੰਟ ਜਾਰੀ ਕੀਤਾ ਸੀ। ਉਸ ਦੇ ਸਾਥੀ ਦੀ ਹਵਾਈ ਹਾਦਸੇ ’ਚ ਮੌਤ ਹੋ ਚੁੱਕੀ ਹੈ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly