HOME ਕਨੇਡਾ ਐਡਮਿੰਟਨ ਵਿੱਚ ਕਮਲ ਘੁੰਮਣ (ਸ਼ਾਨ ਟਰੱਕਿੰਗ) ਅਤੇ ਕੇਵਲ ਜਲਾਲਦੀਵਾਲ ਹੋਰਾਂ ਵਲੋਂ...

ਕਨੇਡਾ ਐਡਮਿੰਟਨ ਵਿੱਚ ਕਮਲ ਘੁੰਮਣ (ਸ਼ਾਨ ਟਰੱਕਿੰਗ) ਅਤੇ ਕੇਵਲ ਜਲਾਲਦੀਵਾਲ ਹੋਰਾਂ ਵਲੋਂ ਰੱਖੀ ਗਈ ਮਹਿਫ਼ਲ ਲਾਜਵਾਬ ਰਹੀ

ਸਰੀ/ ਵੈਨਕੂਵਰ   (ਸਮਾਜ ਵੀਕਲੀ)   (ਕੁਲਦੀਪ ਚੁੰਬਰ )-26 ਸਤੰਬਰ ਨੂੰ ਕਮਲ ਘੁੰਮਣ (ਸ਼ਾਨ ਟਰੱਕਿੰਗ) ਕੇਵਲ ਜਲਾਲਦੀਵਾਲ ਅਤੇ ਸਾਥੀਆਂ ਵੱਲੋਂ Royal Palace  ਵਿੱਚ ਰੱਖੀ ਗਈ ਪ੍ਰਸਿੱਧ ਗੀਤਕਾਰ ਅਤੇ ਨਾਵਲਕਾਰ ਮੰਗਲ ਹਠੂਰ ਦੀ ਮਹਿਫ਼ਲ ਯਾਦਗਾਰੀ ਹੋ ਨਿੱਬੜੀ । ਰਾਤ ਦੇਰ ਤੱਕ ਚੱਲੀ ਇਸ ਮਹਿਫ਼ਲ ਵਿੱਚ ਕੇਵਲ ਜਲਾਲਦੀਵਾਲ ਨੇ ਵੀ ਆਪਣੇ ਗੀਤਾਂ ਰਾਹੀਂ ਖੂਬ ਰੰਗ ਬੰਨ੍ਹਿਆ । ਸ਼ਾਨ ਟਰੱਕਿੰਗ ਦੇ ਮਾਲਕ ਕਮਲ ਘੁੰਮਣ ਨੇ ਵੀ ਆਪਣੇ ਖੂਬਸੂਰਤ ਵਿਚਾਰ ਸਾਂਝੇ ਕੀਤੇ। ਮੰਗਲ ਹਠੂਰ ਆਪਣੇ ਗੀਤਾਂ ਰਾਹੀਂ ਐਸੀ ਛਹਿਬਰ ਲਾਈ ਕਿ ਸਾਰੇ ਅਸ਼ ਅਸ਼ ਕਰ ਉਠੇ। ਇਸ ਮਹਿਫ਼ਲ ਵਿੱਚ ਮੰਗਲ ਹਠੂਰ ਦੀ 17 ਵੀਂ ਕਿਤਾਬ “ਅਗਲਾ ਜਨਮ” ਵੀ ਰੂਬਰੂ ਕੀਤੀ ਗਈ। ਇਸ ਮੌਕੇ ਕਮਲ ਘੁੰਮਣ, ਕੇਵਲ ਜਲਾਲਦੀਵਾਲ , ਸੋਨੀ ਅਖਾੜਾ , ਬਿੰਦੂ ਜਲਾਲਾਦੀਵਾਲ, ਰਾਜਾ ਨਾਗਪਾਲ Royal Palace, ਰਮਨਦੀਪ ਥਿੰਦ, ਕਰਨ ਥਿੰਦ ਅਤੇ ਐਡਮਿੰਟਨ ਦੀਆਂ ਬਹੁਤ ਸਾਰੀਆਂ ਸ਼ਖਸੀਅਤਾਂ ਹਾਜ਼ਰ ਸਨ। ਮਾਲਕ ਮੰਗਲ ਹਠੂਰ ਦੀਆਂ ਮਹਿਫ਼ਲਾਂ ਏਦਾਂ ਹੀ ਯਾਦਗਾਰੀ ਬਣਾਈ ਰੱਖੇ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਸੰਯੁਕਤ ਕਿਸਾਨ ਮੋਰਚਾ ਪੰਜਾਬ ਦੀ ਮੀਟਿੰਗ ਲਏ ਅਹਿਮ ਫੈਸਲੇ, ਹੜ੍ਹਾਂ ਦੇ ਕਾਰਨਾਂ ਦੀ ਜੁਡੀਸ਼ਅਲ ਜਾਂਚ ਕਰਵਾ ਕੇ ਜ਼ਿੰਮੇਵਾਰਾਂ ਖਿਲਾਫ ਕੇਸ ਦਰਜ ਕੀਤੇ ਜਾਣ
Next articleNational Vice President Tej Prakash Khasa honored with Shaheed Bhagat Singh National Award at National Annual Conference on the occasion of Marathwada Mukti Sangram Diwas