ਕੈਨੇਡਾ: ਬਲਜਿੰਦਰ ਕੌਰ ਬਣੀ ਪੰਜਾਬੀ ਪ੍ਰੈੱਸ ਕਲੱਬ ਦੀ ਪ੍ਰਧਾਨ

ਵੈਨਕੂਵਰ (ਸਮਾਜ ਵੀਕਲੀ): ਬ੍ਰਿਟਿਸ਼ ਕੋਲੰਬੀਆ ’ਚ ਰਹਿੰਦੇ ਪੰਜਾਬੀ ਭਾਈਚਾਰੇ ਨੂੰ ਦੁਨੀਆ ਨਾਲ ਜੋੜੀ ਰੱਖਣ ਲਈ ਪੁਲ ਦਾ ਕੰਮ ਕਰਦੇ ਪੰਜਾਬੀ ਰੇਡੀਓ, ਟੀਵੀ ਅਤੇ ਹਫ਼ਤਾਵਾਰੀ ਅਖਬਾਰਾਂ ਵਿੱਚ ਤਾਲਮੇਲ ਲਈ 14 ਸਾਲ ਪਹਿਲਾਂ ਬਣੇ ਪੰਜਾਬੀ ਪ੍ਰੈੱਸ ਕਲੱਬ ਦੇ ਅਹੁਦੇਦਾਰਾਂ ਦੀ ਚੋਣ ਸਰਬਸੰਮਤੀ ਨਾਲ ਕੀਤੀ ਗਈ, ਜਿਸ ਵਿੱਚ ਬੀਬੀ ਬਲਜਿੰਦਰ ਕੌਰ (ਸਾਂਝਾ ਟੀਵੀ) ਨੂੰ ਪ੍ਰਧਾਨ ਚੁਣਿਆ ਗਿਆ। ਚੋਣ ਦੌਰਾਨ ਰਸ਼ਪਾਲ ਸਿੰਘ ਗਿੱਲ ਨੂੰ ਉਪ ਪ੍ਰਧਾਨ, ਖੁਸ਼ਪਾਲ ਸਿੰਘ ਗਿੱਲ ਨੂੰ ਜਨਰਲ ਸਕੱਤਰ, ਅਮਰਪਾਲ ਸਿੰਘ ਸਹਾਇਕ ਜਨਰਲ ਸਕੱਤਰ, ਰੇਡੀਓ ਰੈਡ ਐੱਫਐੱਮ ਵਾਲੇ ਬਲਦੇਵ ਸਿੰਘ ਨੂੰ ਖਜ਼ਾਨਚੀ ਅਤੇ ਰੇਡੀਓ ਸ਼ੇਰੇ ਪੰਜਾਬ ਵਾਲੇ ਕੁਲਦੀਪ ਸਿੰਘ ਨੂੰ ਸਹਾਇਕ ਖਜ਼ਾਨਚੀ ਬਣਾਇਆ ਗਿਆ।

ਜਰਨੈਲ ਸਿੰਘ ਆਰਟਿਸਟ ਕਾਰਜਕਾਰੀ ਮੈਂਬਰ ਹੋਣਗੇ। ਚੋਣ ਮੀਟਿੰਗ ਵਿੱਚ ਗੁਰਪਰੀਤ ਸਿੰਘ ਸਹੋਤਾ, ਗੁਰਵਿੰਦਰ ਸਿੰਘ ਧਾਲੀਵਾਲ, ਨਵਜੋਤ ਕੌਰ ਢਿੱਲੋਂ ਸਮੇਤ ਮੈਂਬਰ ਹਾਜ਼ਰ ਸਨ। ਇਸ ਮੌਕੇ ਬਲਜਿੰਦਰ ਕੌਰ ਨੇ ਕਿਹਾ ਕਿ ਮਿਲੀ ਜ਼ਿੰਮੇਵਾਰੀ ਨਿਭਾਉਂਦਿਆਂ ਉਹ ਮਾਂ ਬੋਲੀ ਦੇ ਉਭਾਰ ਲਈ ਵੀ ਯਤਨ ਕਰਦੀ ਰਹੇਗੀ।

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਬਾਇਡਨ ਵੱਲੋਂ ਨਿਰਪੱਖ ਚੋਣਾਂ ਅਤੇ ਆਜ਼ਾਦ ਮੀਡੀਆ ਦੀ ਵਕਾਲਤ
Next articleਭਾਰਤ ਵਿਸ਼ਵ ਪੱਧਰ ’ਤੇ ਜਮਹੂਰੀ ਕਦਰਾਂ ਕੀਮਤਾਂ ਨੂੰ ਮਜ਼ਬੂਤ ਕਰਨ ਲਈ ਭਾਈਵਾਲਾਂ ਨਾਲ ਕੰਮ ਕਰਨ ਵਾਸਤੇ ਤਿਆਰ: ਮੋਦੀ