ਓਟਾਵਾ (ਸਮਾਜ ਵੀਕਲੀ): ਸੰਨ 2021 ਵਿਚ 4,01,000 ਵਿਦੇਸ਼ੀਆਂ ਦੀਆਂ ਪੱਕੀ ਰਿਹਾਇਸ਼ (ਪੀਆਰ) ਦੀਆਂ ਅਰਜ਼ੀਆਂ ਮਨਜ਼ੂਰ ਕਰ ਕੇ ਕੈਨੇਡਾ ਨੇ ਸਾਲ ਦਾ ਆਵਾਸ ਟੀਚਾ ਪੂਰਾ ਕਰ ਲਿਆ ਹੈ। ਆਵਾਸ ਮੰਤਰੀ ਸ਼ੌਨ ਫਰੇਜ਼ਰ ਨੇ ਦੱਸਿਆ ਕਿ ਮੁਲਕ ਵਿਚ ਆਰਜ਼ੀ ਤੌਰ ’ਤੇ ਰਹਿਣ ਵਾਲਿਆਂ ਨੂੰ ਪੀਆਰ ਦਿੱਤੀ ਜਾ ਰਹੀ ਹੈ। ਪਿਛਲੀ ਇਕ ਸਦੀ ਵਿਚ ਪਹਿਲੀ ਵਾਰ ਸਾਲ ਵਿਚ ਚਾਰ ਲੱਖ ਤੋਂ ਵੱਧ ਲੋਕਾਂ ਦੀ ਪੱਕੀ ਰਿਹਾਇਸ਼ ਮਨਜ਼ੂਰ ਕੀਤੀ ਗਈ ਹੈ ਜੋ ਕਿ ਪਹਿਲਾਂ ਹੀ ਕੈਨੇਡਾ ਵਿਚ ਆਰਜ਼ੀ ਤੌਰ ’ਤੇ ਰਹਿ ਰਹੇ ਹਨ। ਲਿਬਰਲ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਸਰਕਾਰ ਨੇ ਸੰਨ 2015 ਵਿਚ ਸੱਤਾ ’ਚ ਆਉਣ ਤੋਂ ਬਾਅਦ ਆਰਥਿਕਤਾ ਨੂੰ ਹੁਲਾਰਾ ਦੇਣ ਲਈ ਆਵਾਸ ਨੀਤੀਆਂ ਨੂੰ ਅੱਗੇ ਰੱਖਿਆ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly