ਕਲਕੱਤਾ ਵਿਖੇ ਬਲਾਤਕਾਰ ਤੇ ਬੇਰਹਿਮੀ ਨਾਲ ਕੀਤੇ ਮਹਿਲਾ ਡਾਕਟਰ ਦੇ ਕਤਲ ਦੇ ਰੋਸ ਵਜੋਂ ਸੇਵਾਵਾਂ ਠੱਪ ਕੀਤੀਆਂ

ਹੁਸ਼ਿਆਰਪੁਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ)
ਕੋਲਕਾਤਾ ਆਰ.ਜੀ ਕਾਰ ਮੈਡੀਕਲ ਕਾਲਜ ਅਤੇ ਹਪਸਤਾਲ ਵਿਖੇ ਮਹਿਲਾ ਡਾਕਟਰ ਨਾਲ ਵਾਪਰੀ ਦਰਦਨਾਕ ਘਟਨਾ ਅਤੇ ਹੱਤਿਆ ਦੇ ਰੋਸ਼ ਵੱਜੋ ਪੀ ਸੀ ਐਮ ਐਸ ਐਸੋਸੀਏਸ਼ਨ ਪੰਜਾਬ ਦੀ ਕਾਲ ਤੇ ਜ਼ਿਲ੍ਹਾ ਹੁਸ਼ਿਆਰਪੁਰ ਦੀਆਂ ਸਮੂਹ ਸੀ.ਐਚ.ਸੀ, ਪੀ.ਐਚ.ਸੀ, ਐਸ.ਡੀ.ਐਚ ਅਤੇ ਜ਼ਿਲ੍ਹਾ ਹਸਪਤਾਲ ਵਿਖੇ ੳ.ਪੀ.ਡੀ ਸੇਵਾਂਵਾਂ ਅਤੇ ਇਲੈਕਟਿਵ ਸਰਜਰੀ ਮੁੱਕਮਲ ਤੌਰ ਤੇ ਬੰਦ ਰੱਖੀਆਂ ਗਈਆਂ। ਇਸ ਸੰਬੰਧ ਵਿੱਚ ਸਿਵਲ ਹਸਪਤਾਲ ਹੁਸ਼ਿਆਰਪੁਰ ਵਿਖੇ ਵੱਖ-ਵੱਖ ਸਿਹਤ ਸੰਗਠਨਾਂ ਪੀ ਸੀ ਐਮ ਐਸ ਏ ਐਸੋਸੀਏਸ਼ਨ, ਨਰਸਿੰਗ, ਫਾਰਮਾਸਿਸਟ, ਦੰਦਾਂ ਦਾ ਵਿਭਾਗ, ਲੈਬੋਰੇਟਰੀਟੈਕਨੀਸ਼ੀਅਨ, ਆਮ ਆਦਮੀ ਕਲੀਨਿਕ ਮੈਡੀਕਲ, ਡਰੱਗ ਡੀ ਅਡੀਕਸ਼ਨਯੂਨੀਅਨ, ਨਰਸਿੰਗ ਸਟੂਡੈਂਟਸ ਐਸੋਸੀਏਸ਼ਨਸ ਵਲੋਂ ਰੋਸ ਵਿੱਚ ਸਮੂਲਿਅਤ ਕੀਤੀ ਗਈ। ਇਸ ਮੌਕੇ ਡਾ.ਮਨਮੋਹਨ ਸਿੰਘ ਚੀਫ ਐਡਵਾਈਜ਼ਰ ਪੀ ਸੀ ਐਮ ਐਸ ਏ ਨੇ ਇਸ ਘਟਨਾ ਨੂੰ ਮੰਦ ਭਾਗੀ ਦੱਸਦੇ ਹੋਏ ਸਰਕਾਰ ਕੋਲੋ ਨਿਰਪੱਖ ਜਾਂਚ ਦੀ ਮੰਗ ਕੀਤੀ ਤਾਂ ਜੋ ਦੋਸ਼ੀਆਂ ਦੀ ਪਹਿਚਾਣ ਕਰਕੇ ਉਨਾਂ ਨੂੰ ਸਖਤ ਤੋ ਸਖਤ ਸਜਾ ਦਿੱਤੀ ਜਾ ਸਕੇ। ਇਸ ਮੌਕੇ ਸੀਨੀਅਰ ਮੈਡੀਕਲ ਅਫਸਰ ਇੰਚਾਰਜ ਸਿਵਲ ਹਸਪਤਾਲ ਹੁਸ਼ਿਆਰਪੁਰ ਡਾ.ਸਵਾਤੀ ਨੇ ਕਿਹਾ ਕਿ ਮਹਿਲਾਵਾਂ ਅਤੇ ਬੱਚੀਆਂ ਨੂੰ ਸਮਾਜ ਵਿੱਚ ਸਹੀ ਅਤੇ ਗਲਤ ਅਨਸਰਾਂ ਦੀ ਪਛਾਣ ਕਰਕੇ ਸਤੱਰਕ ਰਹਿਣ ਦੀ ਸੇਧ ਦਿੱਤੀ। ਇਸ ਮੌਕੇ ਪੀ ਸੀ ਐਮ ਐਸ ਏ ਹੁਸ਼ਿਆਰਪੁਰ ਦੇ ਜਨਰਲ ਸਕੱਤਰ ਡਾ.ਮੁਨੀਸ਼ ਕੁਮਾਰ ਨੇ ਕਿਹਾ ਕਿ ਡਾਕਟਰਾਂ ਅਤੇ ਪੈਰਾ ਮੈਡੀਕਲ ਸਟਾਫ ਨਾਲ ਸਿਹਤ ਸੰਸਥਾਂ ਦੀ ਪਰਾਪਰਟੀ ਸੰਬੰਧੀ ਕਾਨੂੰਨ ਨੂੰ ਸਖਤੀ ਨਾਲ ਲਾਗੂ ਕੀਤਾ ਜਾਵੇ ਅਤੇ ਸੈਂਟਰਲ ਹੈਲਥ ਕੇਅਰ ਪ੍ਰੋਟੈਕਸ਼ਨ ਐਕਟ ਜਲਦ ਲਾਗੂ ਕੀਤਾ ਜਾਵੇ ਜਿਸ ਵਿੱਚ ਦੋਸ਼ੀਆਂ ਦੀ ਪੁਸ਼ਟੀ ਹੋਣ ਤੋਂ ਬਾਅਦ ਉਨਾਂ ਨੂੰ ਸਖਤ ਤੋ ਸਖਤ ਸਜਾ ਦਿੱਤੀ ਜਾਵੇ। ਇਸ ਮੌਕੇ ਪੀ ਸੀ ਐਮ ਐਸ ਏ ਹੁਸ਼ਿਆਰਪੁਰ ਦੇ ਪ੍ਰਧਾਨ ਡਾ.ਕਰਤਾਰ ਸਿੰਘ ਨੇ ਕਿਹਾ ਕਿ ਅਗਾਂਹ ਤੋਂ ਜੇਕਰ ਇਹੋ ਜਿਹੀ ਘਟਨਾਵਾਂ ਤੇ ਰੋਕ ਨਹੀ ਲਗਾਈ ਗਈ ਤਾਂ ਸਾਨੂੰ ਆਪਣਾ ਸਘੰਰਸ਼ ਹੋਰ ਤੇਜ ਅਤੇ ਸਖਤ ਕਰਨਾ ਪਵੇਗਾ। ਇਸ ਮੌਕੇ ਡਾ.ਗੁਰਸ਼ਰਨ,ਡਾ.ਬਿਮਲ ਰਾਏ ਸਿੰਘ ਅਤੇ ਡਾ.ਰਵਨੀਤ ਕੌਰ ਆਮ ਆਦਮੀ ਕਲੀਨਿਕ ਐਸੋਸੀਏਸ਼ਨ ਪੰਜਾਬ ਵਲੋਂ ਜਲਦ ਇਨਸਾਫ ਦੇਣ ਦੀ ਮੰਗ ਕੀਤੀ ਗਈ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਡਾਕਟਰ ਪਵਨ ਕੁਮਾਰ ਨੇ ਸਿਵਲ ਸਰਜਨ ਹੁਸ਼ਿਆਰਪੁਰ ਦਾ ਅਹੁਦਾ ਸੰਭਾਲਿਆ
Next article“ਪੰਜਾਬ ਸਰਕਾਰ ਦੇ ਬੱਚਿਆਂ ਦੀ ਸਿਹਤ ਸੰਭਾਲ ਲਈ ਚੰਗੀਆਂ ਸਿਹਤ ਸਹੂਲਤਾਂ ਵੱਲ ਵੱਧਦੇ ਕਦਮ” ਵਿਸ਼ੇ ਤੇ ਕੱਢੀ ਗਈ ਝਾਕੀ