(ਸਮਾਜ ਵੀਕਲੀ) ਬਲਬੀਰ ਸਿੰਘ ਬੱਬੀ :- ਸਿੱਖ ਧਰਮ ਦੀ ਨੀਂਹ ਬਾਬੇ ਨਾਨਕ ਨੇ ਸੱਚ ਖੋਜ ਗੁਰਬਾਣੀ ਤੇ ਸਾਦਗੀ ਨੂੰ ਪ੍ਰਮੁੱਖ ਤੌਰ ਉੱਤੇ ਰੱਖ ਕੇ ਰੱਖੀ, ਜਿੱਥੇ ਬਾਬੇ ਨਾਨਕ ਤੇ ਹੋਰ ਗੁਰੂਆਂ ਭਗਤਾਂ ਸੂਰਬੀਰ ਯੋਧਿਆਂ ਨੇ ਸਾਦਗੀ ਭਰੇ ਜੀਵਨ ਬਿਤਾਏ ਉੱਥੇ ਹੀ ਅਨੇਕਾਂ ਦੁੱਖ ਸੁੱਖ ਵੀ ਆਪਣੇ ਪਿੰਡੇ ਉੱਤੇ ਹੰਡਾਏ। ਬੇਸ਼ੱਕ ਸਮੇਂ ਸਮੇਂ ਉੱਤੇ ਬਾਜ਼ਾਰ ਵਿੱਚ ਅਨੇਕਾਂ ਤਰਾਂ ਦੀਆਂ ਚੀਜ਼ਾਂ ਖਾਣ ਪੀਣ ਲਈ ਬਣ ਗਈਆਂ ਹਨ ਆਮ ਲੋਕ ਤੇ ਸਿੱਖ ਇਹ ਚੀਜ਼ਾਂ ਆਪਣੇ ਘਰਾਂ ਵਿੱਚ ਵੀ ਵਰਤਦੇ ਹਨ ਪਰ ਜਦੋਂ ਖਾਣ ਪੀਣ ਦੀਆਂ ਚੀਜ਼ਾਂ ਧਾਰਮਿਕ ਮਰਿਆਦਾ ਵਿੱਚ ਲਿਆਂਦੀਆਂ ਜਾਣ ਤਾਂ ਉਹਨਾਂ ਉੱਤੇ ਸਵਾਲਤਾਂ ਉੱਠਣੇ ਹੀ ਹਨ ਪਿਛਲੇ ਦੋ ਤਿੰਨ ਕ ਸਾਲ ਤੋਂ ਅਸੀਂ ਇਹ ਦੇਖ ਰਹੇ ਹਾਂ ਕਿ ਜੇਕਰ ਕੋਈ ਵੀ ਗੁਰਪੁਰਬ ਧਾਰਮਿਕ ਸਮਾਗਮ ਜਾਂ ਕੋਈ ਨਗਰ ਕੀਰਤਨ ਹੁੰਦਾ ਹੈ ਤਾਂ ਉਸ ਉੱਪਰ ਕੇਕ ਕੱਟਣ ਦਾ ਰਿਵਾਜ ਨਵਾਂ ਹੀ ਚਲਾ ਦਿੱਤਾ ਗਿਆ ਹੈ। ਚਲੋ ਤੁਸੀਂ ਆਪਣੇ ਬੱਚਿਆਂ ਦੇ ਕੇਕ ਕੱਟੋ ਆਪਣੇ ਵਿਆਹਾਂ ਸ਼ਾਦੀਆਂ ਤੇ ਕੇਕ ਕੱਟੋ। ਇਹ ਕਿਹੜੀ ਗੱਲ ਜਿਸ ਦਿਨ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਹੋਵੇ ਗੁਰੂ ਗੋਬਿੰਦ ਸਿੰਘ ਜੀ ਦਾ ਗੁਰਪੁਰਬ ਹੋਵੇ ਕੋਈ ਹੋਰ ਖਾਸ਼ ਧਾਰਮਿਕ ਦਿਨ ਹੋਵੇ ਤੇ ਉਸ ਦਿਨ ਉੱਤੇ ਕੇ ਕੱਟੇ ਜਾਣ ਕੇਕ ਵੀ ਪੰਜ ਪਿਆਰਿਆਂ ਵੱਲੋਂ ਜਦੋਂ ਕੱਟੇ ਜਾਂਦੇ ਹਨ ਤਾਂ ਫਿਰ ਇਹ ਦੇਖ ਕੇ ਬੜਾ ਦੁੱਖ ਹੁੰਦਾ ਹੈ ਕਿ ਜਿਹੜੇ ਲੋਕਾਂ ਨੂੰ ਸਿੱਖੀ ਦੇ ਪਹਿਰੇਦਾਰ ਸਿੱਖੀ ਸੇਵਕ ਬਣਾਇਆ ਹੈ ਜਦੋਂ ਉਹ ਹੀ ਮਰਿਆਦਾ ਦੀਆਂ ਧੱਜੀਆਂ ਉਡਾਉਣ ਤਾਂ ਆਮ ਲੋਕਾਂ ਨੂੰ ਕਿਵੇਂ ਸਮਝਾਇਆ ਜਾ ਸਕਦਾ ਹੈ। ਜਦੋਂ ਧਾਰਮਿਕ ਮਰਿਆਦਾ ਵਿੱਚ ਆਪਣੇ ਆਪ ਨੂੰ ਪ੍ਰਪੱਕ ਸਮਝਣ ਵਾਲੇ ਕਈ ਬਾਬੇ ਪੰਜ ਪਿਆਰੇ ਜਾਂ ਹੋਰ ਧਾਰਮਿਕ ਸ਼ਖਸ਼ੀਅਤ ਕਿ ਕੱਟੇ ਤਾਂ ਫਿਰ ਸੂਝਵਾਨ ਲੋਕਾਂ ਨੇ ਸਵਾਲ ਤਾਂ ਕਰਨੇ ਹੀ ਹਨ ਚਾਹੀਦਾ ਤਾਂ ਇਹ ਹੈ ਕਿ ਜੇਕਰ ਕਿਸੇ ਨਗਰ ਕੀਰਤਨ ਜਾਂ ਹੋਰ ਖਾਸ਼ ਮੌਕੇ ਉਤੇ ਕੋਈ ਪਰਿਵਾਰ ਕੇਕ ਲੈ ਕੇ ਆਉਂਦਾ ਹੈ ਤਾਂ ਉਸਨੂੰ ਸਮਝਾਉਣਾ ਚਾਹੀਦਾ ਹੈ ਪਰ ਜਿਨਾਂ ਪੰਜਾਂ ਪਿਆਰਿਆਂ ਨੇ ਸਮਝਾਉਣਾ ਹੈ ਉਹ ਤਾਂ ਖੁਦ ਕਿਰਪਾਨ ਦੇ ਨਾਲ ਭੋਗ ਲਗਾ ਕੇ ਕੱਟਦੇ ਨਜ਼ਰ ਆਉਂਦੇ ਹਨ। ਹੋਰ ਤਾਂ ਹੋਰ ਆਹ ਤਸਵੀਰ ਵਿੱਚ ਦੇਖੋ ਦਮਦਮੀ ਟਕਸਾਲ ਦਾ ਬਾਬਾ ਹਰਨਾਮ ਸਿੰਘ ਧੁੰਮਾ ਜਿਸ ਦੀ ਕਿ ਸਿੱਖ ਧਾਰਮਿਕ ਤੌਰ ਉਤੇ ਸਿੱਖ ਪਰੰਪਰਾ ਅਨੁਸਾਰ ਦਸਤਾਰਬੰਦੀ ਹੋਈ ਜਦੋਂ ਇਸ ਨੇ ਦਮਦਮੀ ਟਕਸਾਲ ਦੀ ਸੇਵਾ ਸਾਂਭੀ ਤੇ ਅੱਜ 20 ਸਾਲ ਦਸਤਾਰਬੰਦੀ ਨੂੰ ਮੁੱਖ ਰੱਖ ਕੇ ਇਹ ਵੀ ਆਪਣੇ ਅੱਗੇ ਕੇਕ ਕੱਟ ਰਿਹਾ ਹੈ ਤੇ ਉਸ ਤੋਂ ਬਾਅਦ ਇਹ ਕੇਕ ਨਾਲ ਆਪਣੀਆਂ ਤਸਵੀਰਾਂ ਵੀ ਵਾਇਰਲ ਕਰ ਰਿਹਾ ਹੈ ਹੁਣ ਤੁਸੀਂ ਆਪ ਹੀ ਅੰਦਾਜ਼ਾ ਲਗਾਓ ਕਿ ਜਦੋਂ ਇਹੋ ਜਿਹੇ ਟਕਸਾਲੀ ਬਾਬੇ ਕੇਕਾਂ ਉੱਤੇ ਆ ਗਏ ਫਿਰ ਆਮ ਲੋਕਾਂ ਦਾ ਕੀ ਬਣੂ….
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
https://play.google.com/store/apps/details?id=in.yourhost.samaj