(ਸਮਾਜ ਵੀਕਲੀ)
ਪਿੰਜਰੇ ਦੇ ਵਿੱਚ ਕੈਦ ਨੇ ਪੰਛੀ,
ਤੜਫ਼ਦੇ ਨਿੱਤ ਛੁੱਟਣ ਲਈ।
ਤਿਆਰ ਰਹਿੰਦਾ ਮਾਲਕ ਪਰ,
ਫ਼ੜ ਕੇ ਗਿੱਚੀਓਂ ਕੁੱਟਣ ਲਈ।
ਇਜ਼ਾਜ਼ਤ ਲੈਣੀ ਪੈਂਦੀ ਏ ਹਰੇਕ,
ਨਵੀਂ ਪੁਲਾਂਘ ਪੁੱਟਣ ਲਈ।
ਕਲੀ ਵੀ ਰਹਿੰਦੀ ਬਿਹਬਲ,
ਜ਼ਮੀਨ ‘ਚੋਂ ਫੁੱਟਣ ਲਈ।
ਧੰਨਵਾਦ ਕਿੰਝ ਆਖਣ ਭਲਾ,
ਰੋਟੀ ਦੇ ਟੁੱਕੜੇ ਸੁੱਟਣ ਲਈ।
ਸਵੇਰੇ ਹੀ ਹੋ ਜਾਣ ਤਿਆਰ ਭਾਵੇਂ,
ਅੰਨ ਦੇ ਆਹਰ ਜੁੱਟਣ ਲਈ।
ਨਿੱਕੇ,ਵੱਡੇ ਖਿੜਦੇ ਸਾਰੇ ਫੁੱਲ,
ਮੁਰਝਾ ਕੇ ਹਾਏ! ਟੁੱਟਣ ਲਈ ।
ਹੈ ਕੌਣ ਇਹ ਜੋ ਬੈਠੇ ‘ਮਨਜੀਤ’
ਕੀਤੀ ਕਮਾਈ ਲੁੱਟਣ ਲਈ।
ਮਨਜੀਤ ਕੌਰ ਧੀਮਾਨ
ਸ਼ੇਰਪੁਰ, ਲੁਧਿਆਣਾ। ਸੰ:9464633059