ਸੰਮਤੀ ਮੈਂਬਰ ਤੇ ਸਰਪੰਚ ਲਾਟੀਆਂਵਾਲ ਨੇ ਦਿੱਤਾ ਭਰੋਸਾ
18 ਦਸੰਬਰ ਦੀ ਸਿੱਧੂ ਰੈਲੀ ਵਿੱਚ ਵੱਡੀ ਗਿਣਤੀ ਵਿਚ ਪੁੱਜਾਂਗੇ
ਕਪੂਰਥਲਾ , 8 ਕਪੂਰਥਲਾ (ਕੌੜਾ)-ਸਾਨੂੰ ਕੈਬਨਿਟ ਮੰਤਰੀ ਦੇ ਪੁੱਤਰ ਨੇ ਗੁੰਮਰਾਹ ਕਰਕੇ ਆਪਣੇ ਨਾਲ ਜੋੜਨ ਦੀ ਜੋ ਕੋਸ਼ਿਸ਼ ਕੀਤੀ ਸੀ। ਉਸ ਦਾ ਪਤਾ ਲੱਗਣ ਤੇ ਇਹ ਮਹਿਸੂਸ ਹੋਇਆ ਕਿ ਇਹ ਨਵਾਂ ਆਗੂ ਜੋ ਹਲਕੇ ਤੋਂ ਟਿਕਟ ਦੀ ਦਾਅਵੇਦਾਰੀ ਹੁਣ ਕਰ ਰਿਹਾ ਹੈ। ਇਹ ਝੂਠ ਤੇ ਸਵਾਂਗ ਤੋਂ ਸਿਵਾਏ ਹੋਰ ਕੁਝ ਵੀ ਨਹੀਂ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਬਲਾਕ ਸੰਮਤੀ ਮੈਂਬਰ ਹਰਭਜਨ ਸਿੰਘ ਅਤੇ ਸਰਪੰਚ ਬਲਵੀਰ ਸਿੰਘ ਲਾਟੀਆਂਵਾਲ ਨੇ ਵਿਧਾਇਕ ਨਵਤੇਜ ਸਿੰਘ ਚੀਮਾ ਨੂੰ ਮਿਲ ਕੇ ਪੂਰਾ ਸਮਰਥਨ ਦੇਣ ਦਾ ਭਰੋਸਾ ਦਿੰਦੇ ਹੋਏ ਕਹੇ।
ਉਨ੍ਹਾਂ ਕਿਹਾ ਕਿ ਕੈਬਨਿਟ ਮੰਤਰੀ ਦੇ ਸਪੁੱਤਰ ਦਾ ਹਲਕੇ ਵਿੱਚ ਕੋਈ ਆਧਾਰ ਨਹੀਂ ਹੈ ਅਤੇ ਇਹ ਕਾਂਗਰਸੀ ਵਰਕਰਾਂ ਵਿੱਚ ਵੰਡੀਆਂ ਪਾ ਕੇ ਗੁੰਮਰਾਹ ਕਰ ਰਿਹਾ ਹੈ ਜਿਸ ਦਾ ਸਿੱਧਾ ਮਤਲਬ ਹੈ ਕਿ ਵਿਰੋਧੀ ਧਿਰ ਅਕਾਲੀ ਦਲ ਦੇ ਉਮੀਦਵਾਰ ਦਾ ਸਮਰਥਨ। ਉਨ੍ਹਾਂ ਕਿਹਾ ਕਿ ਕੁਝ ਨਾਰਾਜ਼ ਕਾਂਗਰਸੀ ਆਗੂਆਂ ਨੂੰ ਵੀ ਇਸ ਨੇ ਗੁੰਮਰਾਹ ਕੀਤਾ ਹੈ ਜੋ ਕਿ ਹੌਲੀ ਹੌਲੀ ਵਾਪਸ ਆ ਜਾਣਗੇ। ਉਨ੍ਹਾਂ ਕਿਹਾ ਕਿ ਪਿਛਲੇ 10 ਸਾਲਾਂ ਤੋਂ ਸਾਡੀ ਵਿਧਾਇਕ ਚੀਮਾ ਨੇ ਜੋ ਬਾਂਹ ਫੜੀ ਹੈ ਉਸ ਨੂੰ ਕਦੇ ਵੀ ਨਹੀਂ ਛੱਡਾਂਗੇ ਅਤੇ 2022 ਦੀਆਂ ਚੋਣਾਂ ਵਿੱਚ ਵਿਧਾਇਕ ਚੀਮਾ ਨੂੰ ਲਗਾਤਾਰ ਤੀਸਰੀ ਵਾਰ ਵਿਧਾਨ ਸਭਾ ਵਿੱਚ ਭੇਜਣਾ ਹੀ ਹੁਣ ਸਾਡਾ ਮੰਤਵ ਹੈ। ਉਨ੍ਹਾਂ ਕਿਹਾ ਕਿ ਜੋ ਵਿਕਾਸ ਵਿਧਾਇਕ ਚੀਮਾ ਨੇ ਹਲਕਾ ਸੁਲਤਾਨਪੁਰ ਲੋਧੀ ਦਾ ਕਰਕੇ ਵਿਖਾਇਆ ਹੈ। ਉਹ ਪਹਿਲਾਂ ਨਾ ਤਾਂ ਕਿਸੇ ਵਿਧਾਇਕ ਜਾਂ ਮੰਤਰੀ ਨੇ ਕੀਤਾ ਅਤੇ ਨਾ ਹੀ ਹੋਵੇਗਾ। ਉਨ੍ਹਾਂ ਕਿਹਾ ਕਿ ਇਨ੍ਹਾਂ ਵਿਕਾਸ ਤਾਂ ਖੁਦ ਕੈਬਨਿਟ ਮੰਤਰੀ ਨੇ ਆਪਣੇ ਹਲਕੇ ਕਪੂਰਥਲਾ ਵਿਚ ਨਹੀਂ ਕੀਤਾ ਜਿਨ੍ਹਾਂ ਵਿਧਾਇਕ ਚੀਮਾ ਨੇ 550 ਸਾਲਾਂ ਪ੍ਰਕਾਸ਼ ਪੁਰਬ ਤੋਂ ਬਾਅਦ ਕਰਕੇ ਵਿਖਾਇਆ ਹੈ ।
ਜਿਸ ਨੂੰ ਵੇਖ ਕੇ ਇਨ੍ਹਾਂ ਆਗੂਆਂ ਤੋਂ ਬਰਦਾਸ਼ਤ ਨਹੀਂ ਹੁੰਦਾ ਅਤੇ ਉਹ ਆਪਣੇ ਆਪ ਨੂੰ ਕਾਂਗਰਸੀ ਕਹਿ ਕੇ ਪਾਰਟੀ ਨੂੰ ਹੀ ਢਾਹ ਲਾਉਣ ਵਿੱਚ ਕੋਈ ਕਸਰ ਨਹੀਂ ਛੱਡ ਰਹੇ। ਪ੍ਰੰਤੂ ਸਾਨੂੰ ਇਨ੍ਹਾਂ ਤੇ ਇੰਨਾ ਭਰੋਸਾ ਹੈ ਕਿ ਉਹ ਆਪਣੇ ਇਸ ਮਕਸਦ ਵਿੱਚ ਕਿਸੇ ਵੀ ਕੀਮਤ ਤੇ ਕਾਮਯਾਬ ਨਹੀਂ ਹੋ ਪਾਉਣਗੇ। ਉਨ੍ਹਾਂ ਕਿਹਾ ਕਿ ਵਿਧਾਨ ਸਭਾ ਚੋਣਾਂ ਵਿੱਚ ਟਿਕਟ ਵੀ ਚੀਮਾ ਸਾਹਿਬ ਦੀ ਹੈ ਅਤੇ ਜਿੱਤ ਵੀ ਸਾਰਾ ਹਲਕਾ ਹੁਣ ਵੀ ਤੇ ਪਹਿਲਾਂ ਵੀ ਵਿਧਾਇਕ ਚੀਮਾ ਦੇ ਨਾਲ ਸੀ ਅਤੇ ਨਾਲ ਹੀ ਰਹੇਗਾ। ਉਨ੍ਹਾਂ ਕਿਹਾ ਕਿ 18 ਦਸੰਬਰ ਦੀ ਨਵਜੋਤ ਸਿੰਘ ਸਿੱਧੂ ਦੀ ਰੈਲੀ ਵਿੱਚ ਵੱਡੀ ਗਿਣਤੀ ਵਰਕਰਾਂ ਨਾਲ ਸ਼ਮੂਲੀਅਤ ਕਰਾਂਗੇ ਅਤੇ ਇਸ ਨੂੰ ਕਾਮਯਾਬ ਬਣਾਉਣ ਲਈ ਮਿਹਨਤ ਵੀ ਕਰਾਂਗੇ। ਇਸ ਮੌਕੇ ਵਿਧਾਇਕ ਨਵਤੇਜ ਸਿੰਘ ਚੀਮਾ ਨੇ ਸੰਮਤੀ ਮੈਂਬਰ ਹਰਭਜਨ ਸਿੰਘ, ਸਰਪੰਚ ਬਲਵੀਰ ਸਿੰਘ ਲਾਟੀਆਂਵਾਲ ਦਾ ਸਵਾਗਤ ਕਰਦਿਆਂ ਕਿਹਾ ਕਿ ਹੌਲੀ ਹੌਲੀ ਇਨ੍ਹਾਂ ਆਗੂਆਂ ਦੇ ਗੁੰਮਰਾਹ ਦਾ ਭਾਂਡਾ ਹੋਰ ਭੱਜੇਗਾ ਅਤੇ ਜੋ ਆਗੂ ਤੇ ਵਰਕਰ ਇਨ੍ਹਾਂ ਦੇ ਗੁੰਮਰਾਹਕੁੰਨ ਬਿਆਨਬਾਜ਼ੀ ਤੋਂ ਗਏ ਸਨ ਸਾਰਿਆਂ ਨੇ ਆਪਣੇ ਘਰ ਵਾਪਸ ਆ ਜਾਣਾ ਹੈ। ਉਨ੍ਹਾਂ ਕਿਹਾ ਕਿ ਸਵੇਰ ਦਾ ਭੁੱਲਿਆ ਜੇ ਸ਼ਾਮ ਨੂੰ ਘਰ ਆ ਜਾਵੇ ਤਾਂ ਉਸ ਨੂੰ ਭੁੱਲਿਆ ਨਹੀਂ ਕਿਹਾ ਜਾ ਸਕਦਾ। ਉਨ੍ਹਾਂ ਸੰਮਤੀ ਮੈਂਬਰ ਤੇ ਸਰਪੰਚ ਨੂੰ ਭਰੋਸਾ ਦਿੱਤਾ ਕਿ ਚੀਮਾ ਜਿਸ ਤਰ੍ਹਾਂ ਪਹਿਲਾਂ ਤੁਹਾਡੇ ਨਾਲ ਖੜਾ ਸੀ ਤੇ ਹੁਣ ਵੀ ਰਹੇਗਾ। ਉਨ੍ਹਾਂ ਕਿਹਾ ਕਿ ਮੇਰੇ ਘਰ ਦੇ ਦਰਵਾਜ਼ੇ ਹਰ ਆਗੂ ਦੇ ਲਈ 24 ਘੰਟੇ ਖੁੱਲ੍ਹੇ ਹਨ ਅਤੇ ਕੋਈ ਵੀ ਵਿਅਕਤੀ ਆਪਣੀ ਮੁਸ਼ਕਲ ਲੈ ਕੇ ਆ ਸਕਦਾ ਹੈ ਜਦ ਕਿ ਇਨ੍ਹਾਂ ਆਗੂਆਂ ਦਾ ਨਾ ਕੋਈ ਘਰ ਤੇ ਨਾ ਠਿਕਾਣਾ ਹੈ।
ਅੱਜ ਇੱਕ ਕਿਰਾਏ ਤੇ ਜਗ੍ਹਾ ਲੈ ਕੇ ਦਫ਼ਤਰ ਬਣਾ ਲੈਣਗੇ ਚੋਣਾਂ ਪਿੱਛੋਂ ਨਾ ਤਾਂ ਦਫ਼ਤਰ ਨਾ ਹੀ ਇਹਨਾਂ ਨੇ ਮਿਲਣਾ। ਉਨ੍ਹਾਂ ਕਿਹਾ ਕਿ ਇਨ੍ਹਾਂ ਦੀ ਪਾਰਟੀ ਵਿਰੋਧੀ ਕਾਰਵਾਈਆਂ ਦੀ ਸਾਰੀ ਰਿਪੋਰਟ ਹਾਈਕਮਾਨ ਨੂੰ ਭੇਜ ਦਿੱਤੀ ਗਈ ਹੈ। ਵਿਧਾਇਕ ਚੀਮਾ ਨੇ ਕਿਹਾ ਕਿ ਪਹਿਲਾਂ ਵਿਉਪਾਰ ਕਰਨ ਦੇ ਬਹਾਨੇ ਇਸ ਮੰਤਰੀ ਦੇ ਬੇਟੇ ਨੇ ਜੋ ਖੇਡ ਖੇਡੀ ਹੈ ਅਖੀਰ ਵਿੱਚ ਖ਼ੁਦ ਆਪ ਹੀ ਇਸ ਨੇ ਫੇਲ੍ਹ ਹੋ ਜਾਣਾ ਹੈ। ਉਨ੍ਹਾਂ ਕਿਹਾ ਕਿ ਹਲਕੇ ਦੇ ਲੋਕਾਂ ਨੂੰ ਪਤਾ ਹੈ ਕਿ ਕੌਣ ਆਪਣਾ ਤੇ ਕੌਣ ਬਿਗਾਨਾ ਹੈ। ਵਿਧਾਇਕ ਚੀਮਾ ਨੇ ਫਿਰ ਇੱਕ ਵਾਰ ਜ਼ੋਰ ਦੇ ਕੇ ਕਿਹਾ ਕਿ ਇਹ ਸੁਖਬੀਰ ਮਜੀਠੀਆ ਦੀ ਬੀ ਟੀਮ ਹੈ ਜੋ ਸਿਰਫ਼ ਵਿਰੋਧੀ ਧਿਰ ਨੂੰ ਹੀ ਫਾਇਦਾ ਪਹੁੰਚਾਉਣ ਲਈ ਇਹ ਡਰਾਮੇਬਾਜ਼ੀ ਕਰ ਰਹੀ ਹੈ। ਇਸ ਮੌਕੇ ਜ਼ਿਲ੍ਹਾ ਪ੍ਰੀਸ਼ਦ ਦੇ ਵਾਈਸ ਚੇਅਰਮੈਨ ਹਰਜਿੰਦਰ ਸਿੰਘ ਜਿੰਦਾ, ਚੇਅਰਮੈਨ ਪੰਜਾਬ ਕੰਬੋਜ ਵੈੱਲਫੇਅਰ ਬੋਰਡ ਐਡਵੋਕੇਟ ਜਸਪਾਲ ਸਿੰਘ ਧੰਜੂ , ਸੰਤੋਖ ਸਿੰਘ ਸਾਬਕਾ ਚੇਅਰਮੈਨ ਭਾਗੋਰਾਈਆਂ, ਚੇਅਰਮੈਨ ਲੈਂਡ ਮਾਰਗੇਜ਼ ਬੈਂਕ ਹਰਚਰਨ ਸਿੰਘ ਬੱਗਾ, ਜ਼ੈਲਦਾਰ ਮਨਵ ਧੀਰ ਆਦਿ ਹੋਰ ਵੀ ਆਗੂ ਹਾਜ਼ਰ ਸਨ।
‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly