ਹੁਸ਼ਿਆਰਪੁਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਨਿਊ ਗੌਤਮ ਨਗਰ ਪਾਰਕ ਵਿਖੇ ਟਰਾਂਸਪੋਰਟਰ ਰਾਕੇਸ਼ ਸੇਠੀ ਵਲੋਂ ਲਗਾਏ ਗਏ ਵਾਟਰ ਕੂਲਰ ਦਾ ਰਸਮੀ ਉਦਘਾਟਨ ਕੈਬਨਿਟ ਮੰਤਰੀ ਪੰਜਾਬ ਬ੍ਰਮ ਸ਼ੰਕਰ ਜਿੰਪਾ ਨੇ ਆਪਣੇ ਕਰ-ਕਮਲਾਂ ਨਾਲ ਕੀਤਾ। ਇਸ ਮੌਕੇ ਨੇਤਾ ਸੁਮੇਸ਼ ਸੋਨੀ ਨੇ ਜਾਣਕਾਰੀ ਦਿੱਤੀ ਕਿ ਸ਼੍ਰੀ ਸੇਠੀ ਨੇ ਪਾਰਕ ਵਿਚ ਵਾਟਰ ਕੂਲਰ ਲਗਾੳਣ ਦੀ ਇੱਛਾ ਪ੍ਰਗਟਾਈ ਸੀ। ਉਨ੍ਹਾਂ ਦੀ ਬੇਨਤੀ ਨੂੰ ਸਵੀਕਾਰ ਕਰਦੇ ਹੋਏ ਨਿਊ ਗੌਤਮ ਨਗਰ ਪਾਰਕ ਵਿਚ ਬਿਜਲੀ ਦਾ ਮੀਟਰ ਲਗਵਾ ਕੇ ਵਾਟਰ ਕੂਲਰ ਨੂੰ ਚਾਲੂ ਕੀਤਾ ਗਿਆ ਹੈ।
ਕੈਬਨਿਟ ਮੰਤਰੀ ਨੇ ਇਸ ਦੌਰਾਨ ਇਲਾਕਾ ਨਿਵਾਸੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਇਸ ਪਹਿਲ ਤਹਿਤ ਪਾਰਕ ਵਿਚ ਹੁਣ ਲੋਕਾਂ ਨੂੰ ਠੰਡੇ ਪਾਣੀ ਦੀ ਸੁਵਿਧਾ ਉਪਲਬੱਧ ਹੋਵੇਗੀ, ਜੋ ਸਥਾਨਿਕ ਨਿਵਾਸੀਆਂ ਲਈ ਇਕ ਵੱਡੀ ਰਾਹਤ ਸਾਬਤ ਹੋਵੇਗੀ। ਉਨ੍ਹਾਂ ਇਸ ਮੌਕੇ ਰਾਕੇਸ਼ ਸੇਠੀ ਦੀ ਸਰਾਹਨਾ ਕਰਦੇ ਹੋਏ ਕਿਹਾ ਕਿ ਇਸ ਤਰ੍ਹਾ ਦੇ ਉਪਰਾਲੇ ਨਾਲ ਸਮਾਜ ਵਿਚ ਸਕਾਰਾਤਮਕ ਬਦਲਆ ਆ ਰਹੇ ਹਨ ਅਤੇ ਸਥਾਨਿਕ ਲੋਕਾਂ ਨੂੰ ਬੇਹਤਰ ਸੁਵਿਧਾਵਾਂ ਮਿਲ ਰਹੀਆਂ ਹਨ। ਬ੍ਰਹਮ ਸ਼ੰਕਰ ਜਿੰਪਾ ਨੇ ਕਿਹਾ ਕਿ ਰਾਕੇਸ਼ ਸੇਠੀ ਦੇ ਇਸ ਉਪਰਾਲੇ ਨੇ ਸਾਬਤ ਕਰ ਦਿੱਤਾ ਹੈ ਕਿ ਸਾਂਝੇ ਸਹਿਯੋਗ ਅਤੇ ਲੋਕਹਿਤ ਦੀ ਸੋਚ ਨਾਲ ਹੀ ਸਮਾਜ ਵਿਚ ਬਦਲਾਅ ਸੰਭਵ ਹੈ। ਉਨ੍ਹਾਂ ਸਾਰੇ ਮੌਜੂਦ ਲੋਕਾਂ ਦਾ ਧੰਨਵਾਦ ਕੀਤਾ ਅਤੇ ਆਸ ਪ੍ਰਗਟਾਈ ਕਿ ਭਵਿੱਖ ਵਿਚ ਵੀ ਇਸ ਤਰ੍ਹਾਂ ਦੇ ਲੋਕਹਿਤਕਾਰੀ ਕਾਰਜ ਹੁੰਦੇ ਰਹਿਣਗੇ। ਉਨ੍ਹਾਂ ਇਲਾਕਾ ਨਿਵਾਸੀਆਂ ਨੂੰ ਵਿਸ਼ਵਾਸ ਦਿਵਾਇਆ ਕਿ ਪਾਰਕ ਦੇ ਵਿਕਾਸ ਵਿਚ ਕੋਈ ਕਮੀ ਨਹੀਂ ਛੱਡੀ ਜਾਵੇਗੀ। ਇਸ ਮੌਕੇ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਹਰਮੀਤ ਸਿੰਘ ਔਲਖ, ਵਰਿੰਦਰ ਦੱਤ ਵੈਦ, ਤੇਜਿੰਦਰ ਓਹਰੀ, ਕੌਸ਼ਲ ਖੁੱਲਰ, ਵਿਨੋਦ ਪਸਾਨ, ਕੁਲਦੀਪ ਸਿੰਘ, ਸੰਜੀਵ ਓਹਰੀ, ਰਾਕੇਸ਼ ਸੂਦ, ਸੁਨੀਲ ਕਪੂਰ, ਅਜੇ ਕਪੂਰ, ਸ਼ਗੂਨ ਮੁਰਗਈ, ਸੰਜੀਵ ਠਾਕੁਰ ਅਤੇ ਜਸਵੰਤ ਸਿੰਘ ਵੀ ਮੌਜੂਦ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly