ਕੈਬਨਿਟ ਮੰਤਰੀ ਡਾ.ਰਵਜੋਤ ਸਿੰਘ ਬੱਧਣ ਤੇ ਪਰਮਜੀਤ ਸੱਚਦੇਵਾ ਨੇ ਜੇਤੂ ਵਿਦਿਆਰਥੀਆਂ ਨੂੰ ਦਿੱਤੇ ਇਨਾਮ

ਹੁਸ਼ਿਆਰਪੁਰ  (ਸਮਾਜ ਵੀਕਲੀ) ( ਤਰਸੇਮ ਦੀਵਾਨਾ ) ਬਲ ਬਲ ਸੇਵਾ ਸੁਸਾਇਟੀ ਵੱਲੋਂ ਪ੍ਰਧਾਨ ਹਰਿਕ੍ਰਿਸ਼ਨ ਕੱਜਲਾ ਦੀ ਅਗਵਾਈ ਵਿੱਚ ਡਾਇਮੰਡ ਆਫ ਨੋਲਜ ਕੁਇਜ਼-3 ਦਾ ਫਾਈਨਲ ਸੱਚਦੇਵਾ ਸਟੋਕਸ ਵਿੱਖੇ ਆਯੋਜਿਤ ਕੀਤਾ ਗਿਆ ਜਿਸ ਵਿੱਚ ਮੁੱਖ ਮਹਿਮਾਨ  ਕੈਬਨਿਟ ਮੰਤਰੀ ਡਾ. ਰਵਜੋਤ ਸਿੰਘ ਬੱਧਣ  ਅਤੇ ਵਿਸ਼ੇਸ਼ ਮਹਿਮਾਨ ਪਰਮਜੀਤ ਸਿੰਘ ਸੱਚਦੇਵਾ  ਸਨ। ਇਸ ਮੌਕੇ ਸ਼ੈਸ਼ਨ 3 ਵਿੱਚ ਦੋ ਏਜ ਕੈਟਾਗਿਰੀ ਵਿੱਚ ਵਿਦਿਆਰਥੀਆਂ ਨੇ ਭਾਗ ਲਿਆ। 66 ਦਿਨ ਪਹਿਲਾਂ 660 ਵਿਦਿਆਰਥੀਆਂ ਦੇ ਨਾਲ ਆਨਲਾਈਨ ਸ਼ੁਰੂ ਹੋਈ ਇਸ ਪ੍ਰਤੀਯੋਗਿਤਾ ਵਿੱਚ 42 ਵਿਦਿਆਰਥੀ ਫਾਈਨਲ ਵਿੱਚ ਪੁੱਜੇ ਜਿੰਨਾ ਵਿੱਚੋਂ 12/16 ਦੀ ਉਮਰ ਕੈਟਾਗਿਰੀ ਵਿੱਚ ਬੀ.ਬੀ.ਐਸ. 368 ਸ਼ਵੇਤਾ ਰਾਏ ਪਹਿਲੇ ਸਥਾਨ ਤੇ, ਬੀ.ਬੀ.ਐਸ.443 ਪ੍ਰਮਾਂਸ਼ ਦੂਜੇ ਸਥਾਨ ਤੇ ਅਤੇ ਬੀ.ਬੀ.ਐਸ 375 ਹਰਮੰਤ ਤੀਜੇ ਸਥਾਨ ਤੇ ਆਇਆ। 17/26 ਦੀ ਉਮਰ ਕੈਟਾਗਿਰੀ ਵਿੱਚ  ਬੀ.ਬੀ.ਐਸ. 004 ਰਿਤਿਕਾ ਪਹਿਲੇ ਸਥਾਨ ਤੇ, ਬੀ.ਬੀ.ਐਸ.202 ਗਗਨਦੀਪ ਦੂਜੇ ਸਥਾਨ ਤੇ ਅਤੇ ਬੀ.ਬੀ.ਐਸ.429 ਦਿਲਜੀਤ ਤੀਜੇ ਸਥਾਨ ਤੇ ਆਇਆ। ਸਾਰੇ ਪ੍ਰਤੀਯੋਗੀਆਂ ਨੂੰ ਇਨਾਮੀ ਰਾਸ਼ੀ ਪਰਮਜੀਤ ਸਿੰਘ ਸੱਚਦੇਵਾ  ਵਲੋਂ ਕੀਤੀ ਗਈ। ਮੁੱਖ ਮਹਿਮਾਨ  ਕੈਬਨਿਟ ਮੰਤਰੀ ਡਾ.ਰਵਜੋਤ ਸਿੰਘ ਬੱਧਣ  ਨੇ ਸਾਰੇ ਜੇਤੂ ਉਮੀਦਵਾਰਾਂ ਨੂੰ ਜਿੱਤ ਦੀ ਬਹੁਤ ਬਹੁਤ ਵਧਾਈ ਦਿੱਤੀ। ਇਸ ਮੌਕੇ ਟਰੈਫਿਕ ਪੁਲਸ ਇੰਚਾਰਜ ਸੁਬਾਸ਼ ਭਗਤ  ਐਸ.ਡੀ. ਕਾਲਜ ਦੇ ਪ੍ਰਿੰਸੀਪਲ ਸਵਿਤਾ ਆਰ.ਆਰ.ਆਰ. ਪਬਲਿਕ ਸਕੂਲ ਹੈੱਡ ਮੀਨੂ, ਬਤੌਰ ਜੱਜ ਸੰਦੀਪ ਸ਼ਰਮਾ  ਭੁਪਿੰਦਰ ਕੌਰ, ਮਨੀਲਾ , ਜਸਵਿੰਦਰ , ਸੁਮਨ, ਪੂਜਾ  ਅਤੇ ਸੁਸਾਇਟੀ ਟੀਮ ਵਿੱਚ ਮੋਹਨ, ਬਲਵਿੰਦਰ ਰਾਣਾ, ਮਨੋਜ ਕੁੰਦਰਾ, ਮਨੂੰ, ਰੋਜ਼ੀ ਸ਼ਰਮਾ, ਕਵਿਤਾ, ਅੰਜਨਾ, ਰਾਧਾ, ਸ਼ਰੂਤੀ, ਮਨਪ੍ਰੀਤ, ਗੋਲਡੀ, ਆਸ਼ੂ ਆਦਿ  ਹਾਜ਼ਰ ਸਨ ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਜੋਧਾ ਲੱਖਣ ਕਲਾਂ ਵਾਲੇ  ਕਬੱਡੀ ਪ੍ਰਮੋਟਰ ਨੇ ਦਸਿਆ ਕਿ ਸੁੱਖਾ ਲੱਖਣ ਕਲਾਂ ਵਾਲੇ ਨੂੰ ਦਿੱਤਾ ਚੀਤੇ ਦਾ ਖਿਤਾਬ
Next articleਸੰਤ ਬਾਬਾ ਪ੍ਰੀਤਮ ਦਾਸ ਜੀ ਮੈਮੋਰੀਅਲ ਚੈਰੀਟੇਬਲ ਹਸਪਤਾਲ ਰਾਏਪੁਰ ਰਸੂਲਪੁਰ ਵਿਖੇ 16ਵੇਂ ਦਿਨ ਅੱਖਾਂ ਦਾ ਮੁਫ਼ਤ ਕੈਂਪ ਸਮਾਪਤ